ਉਨਾਵ ’ਚ ਪੁਲਸ ’ਤੇ ਪਥਰਾਅ, 3 ਇੰਸਪੈਕਟਰਾਂ ਸਮੇਤ 15 ਜ਼ਖਮੀ
Wednesday, Jun 16, 2021 - 11:59 PM (IST)
ਉਨਾਵ - ਉਨਾਵ ਵਿਚ ਮੰਗਲਵਾਰ ਨੂੰ ਸਦਰ ਥਾਣਾ ਖੇਤਰ ਦੇ ਪਿੰਡ ਦੇਵੀ ਖੇੜਾ ਨਿਵਾਸੀ ਰਾਜੇਸ਼ ਅੇਤ ਵਿਨੇ ਦੀ ਮਗਰਵਾਰਾ ਚੌਕੀ ਨੇੜੇ ਸੜਕ ਹਾਦਸੇ ਵਿਚ ਮੌਤ ਹੋ ਗਈ ਸੀ। ਅੱਜ ਮ੍ਰਿਤਕ ਦੇ ਪਰਿਵਾਰਕ ਮੈਂਬਰਾਂ ਨੇ ਸਵੇਰੇ ਉਨਾਵ-ਸ਼ੁਕਲਾਗੰਜ ਮੁੱਖ ਮਾਰਗ ’ਤੇ ਮੁਆਵਜ਼ਾ ਅਤੇ ਕਾਰ ਮਾਲਕ ਦੀ ਗ੍ਰਿਫਤਾਰੀ ਦੀ ਮੰਗ ਸਬੰਧੀ ਲਾਸ਼ ਰੱਖ ਕੇ ਜਾਮ ਲਗਾ ਦਿੱਤਾ। ਜਾਮ ਦੀ ਸੂਚਨਾ ਮਿਲਣ ’ਤੇ ਪਹੁੰਚੀ ਪੁਲਸ ’ਤੇ ਭੀੜ ਨੇ ਪਥਰਾਅ ਕਰ ਦਿੱਤਾ, ਜਿਸ ਨਾਲ ਭਾਜੜ ਮਚ ਗਈ। ਹਿੰਸਕ ਪਥਰਾਅ ਵਿਚ 3 ਇੰਸਪੈਕਟਰਾਂ ਸਮੇਤ 15 ਪੁਲਸ ਮੁਲਾਜ਼ਮ ਜ਼ਖਮੀ ਹੋ ਗਏ। ਇਸ ਤੋਂ ਬਾਅਦ ਪੁਲਸ ਨੇ ਤਾਕਤ ਦੀ ਵਰਤੋਂ ਕਰ ਕੇ ਭੀੜ ਨੂੰ ਖਿੰਡਾਉਣ ਦੀ ਕੋਸ਼ਿਸ਼ ਕੀਤੀ। ਇਸ ਦੌਰਾਨ ਪੁਲਸ ਨੇ ਪਥਰਾਅ ਵਿਚ ਸਾਮਲ 35 ਲੋਕਾਂ ਨੂੰ ਹਿਰਾਸਤ ਵਿਚ ਲੈ ਲਿਆ। ਲਾਸ਼ ਨੂੰ ਕਬਜ਼ੇ ਵਿਚ ਲੈ ਕੇ ਪੋਸਟਮਾਰਟਮ ਕਰਵਾਇਆ ਗਿਆ ਹੈ। ਪਿੰਡ ਵਿਚ ਪੁਲਸ ਫੋਰਸ ਤਾਇਨਾਤ ਕੀਤੀ ਗਈ ਹੈ।
ਨੋਟ- ਇਸ ਖ਼ਬਰ ਬਾਰੇ ਕੀ ਹੈ ਤੁਹਾਡੀ ਰਾਏ? ਕੁਮੈਂਟ ਕਰਕੇ ਦਿਓ ਜਵਾਬ।