15 ਅਗਸਤ ਤੋਂ ਪਹਿਲਾਂ ਹਾਈ ਅਲਰਟ ''ਤੇ ਦਿੱਲੀ, ਪੁਲਸ ਵਲੋਂ 19 ਮੋਸਟ ਵਾਂਟੇਡ ਅੱਤਵਾਦੀਆਂ ਦੀ ਸੂਚੀ ਜਾਰੀ

Tuesday, Aug 11, 2026 - 01:26 PM (IST)

15 ਅਗਸਤ ਤੋਂ ਪਹਿਲਾਂ ਹਾਈ ਅਲਰਟ ''ਤੇ ਦਿੱਲੀ, ਪੁਲਸ ਵਲੋਂ 19 ਮੋਸਟ ਵਾਂਟੇਡ ਅੱਤਵਾਦੀਆਂ ਦੀ ਸੂਚੀ ਜਾਰੀ

ਨਵੀਂ ਦਿੱਲੀ : 15 ਅਗਸਤ ਤੋਂ ਪਹਿਲਾਂ ਰਾਜਧਾਨੀ ਦਿੱਲੀ ਵਿੱਚ ਹਾਈ ਅਲਰਟ ਜਾਰੀ ਕਰ ਦਿੱਤਾ ਗਿਆ ਹੈ। ਦਿੱਲੀ ਵਿੱਚ ਕਿਸੇ ਵੀ ਅਣਸੁਖਾਵੀਂ ਘਟਨਾ ਜਾਂ ਅੱਤਵਾਦੀ ਸਾਜ਼ਿਸ਼ ਨੂੰ ਰੋਕਣ ਲਈ ਪੁਲਸ ਵਲੋਂ ਸੁੱਰਖਿਆਂ ਦੇ ਸਖ਼ਤ ਪ੍ਰਬੰਧ ਕੀਤੇ ਗਏ ਹਨ। ਇਸ ਸਬੰਧ ਵਿੱਚ ਪੁਲਸ ਪ੍ਰਸ਼ਾਸਨ ਨੇ ਸ਼ਹਿਰ ਦੇ ਪ੍ਰਮੁੱਖ ਇਤਿਹਾਸਕ ਸਥਾਨਾਂ ਅਤੇ ਵਿਅਸਤ ਬਾਜ਼ਾਰਾਂ ਵਿੱਚ 19 ਮੋਸਟ ਵਾਂਟੇਡ ਅੱਤਵਾਦੀਆਂ ਦੀਆਂ ਤਸਵੀਰਾਂ ਅਤੇ ਜਾਣਕਾਰੀ ਵਾਲੇ ਪੋਸਟਰ ਲਗਾਏ ਹਨ।

ਪੜ੍ਹੋ ਇਹ ਵੀ - ਔਰਤਾਂ ਦੇ ਖਾਤਿਆਂ 'ਚ ਪਹਿਲਾਂ ਆਉਣਗੇ 10 ਹਜ਼ਾਰ, ਫਿਰ 2-2 ਲੱਖ ! ਬਿਹਾਰ ਸਰਕਾਰ ਲਿਆ ਰਹੀ ਨਵੀਂ ਯੋਜਨਾ

ਦਿੱਲੀ ਪੁਲਸ ਵੱਲੋਂ ਜਾਰੀ ਕੀਤੇ ਗਏ ਪੋਸਟਰਾਂ ਵਿੱਚ ਇੰਡੀਅਨ ਮੁਜਾਹਿਦੀਨ ਦੇ ਰਿਆਜ਼ ਭਟਕਲ ਅਤੇ ਇਕਬਾਲ ਭਟਕਲ (ਸ਼ਾਬਾਂਦਰੀ ਮੁਹੰਮਦ ਇਕਬਾਲ) ਤੋਂ ਇਲਾਵਾ ਅਲ-ਕਾਇਦਾ ਨਾਲ ਜੁੜੇ ਮੁਹੰਮਦ ਸ਼ਰਜੀਲ ਅਖਤਰ, ਅਬੂ ਸੂਫੀਆਨ ਅਤੇ ਸਈਅਦ ਮੁਹੰਮਦ ਅਰਸ਼ੀਆਨ ਦੇ ਨਾਂ ਅਤੇ ਫੋਟੋਆਂ ਸ਼ਾਮਲ ਹਨ। ਇਸ ਦੇ ਨਾਲ ਹੀ ‘ਖਾਲਿਸਤਾਨ ਜ਼ਿੰਦਾਬਾਦ ਫੋਰਸ’ ਦੇ ਰਣਜੀਤ ਸਿੰਘ (ਨੀਟਾ) ਅਤੇ ਪਰਮਜੀਤ ਸਿੰਘ ਪੰਮਾ, ‘ਖਾਲਿਸਤਾਨ ਟਾਈਗਰ ਫੋਰਸ’ ਦੇ ਅਰਸ਼ਦੀਪ ਸਿੰਘ (ਅਰਸ਼ ਦਾਲਾ) ਅਤੇ ਹਰਵਿੰਦਰ ਸਿੰਘ ਸੰਧੂ (ਰਿੰਡਾ), ਵਧਾਵਾ ਸਿੰਘ ਬੱਬਰ ਅਤੇ ‘ਖਾਲਸਾ ਇੰਟਰਨੈਸ਼ਨਲ ਖਾਲਸਾ’ ਦੇ ਗੁਰਮੀਤ ਸਿੰਘ ਬੱਗਾ ਵਰਗੇ ਪ੍ਰਮੁੱਖ ਖਾਲਿਸਤਾਨੀ ਅੱਤਵਾਦੀਆਂ ਦੀ ਸੂਚੀ ਵੀ ਪ੍ਰਕਾਸ਼ਿਤ ਕੀਤੀ ਗਈ ਹੈ।

ਪੜ੍ਹੋ ਇਹ ਵੀ - ਹੁਣ 2 ਨਹੀਂ, 3  ਬੱਚੇ! ਜ਼ਿਆਦਾ ਬੱਚਿਆਂ ਦੇ ਜਨਮ ਨੂੰ ਲੈ ਕੇ ਵੱਡਾ ਐਲਾਨ ਕਰਨ ਦੀ ਤਿਆਰੀ 'ਚ ਵਿਜੇ ਸਰਕਾਰ

ਜਗ ਬਾਣੀ ਈ-ਪੇਪਰ ਨੂੰ ਪੜ੍ਹਨ ਅਤੇ ਐਪ ਨੂੰ ਡਾਊਨਲੋਡ ਕਰਨ ਲਈ ਇੱਥੇ ਕਲਿੱਕ ਕਰੋ

For Android:- https://play.google.com/store/apps/details?id=com.jagbani&hl=en

For IOS:- https://itunes.apple.com/in/app/id538323711?mt=8

For Whatsapp:- https://whatsapp.com/channel/0029Va94hsaHAdNVur4L170e


author

rajwinder kaur

Content Editor

Related News