ਨੀਟ UG 2026 ਕੌਂਸਲਿੰਗ ਦਾ ਸ਼ੈਡਿਊਲ ਜਾਰੀ : 5 ਅਗਸਤ ਤੋਂ ਸ਼ੁਰੂ ਹੋਵੇਗੀ ਰਜਿਸਟ੍ਰੇਸ਼ਨ
Sunday, Aug 02, 2026 - 03:20 PM (IST)
ਨਵੀਂ ਦਿੱਲੀ (ਨਵੋਦਿਆ ਟਾਈਮਜ਼) - ਮੈਡੀਕਲ ਕੌਂਸਲਿੰਗ ਕਮੇਟੀ ਨੇ ਨੀਟ ਯੂ. ਜੀ. 2026 ਕੌਂਸਲਿੰਗ ਦਾ ਸ਼ੈਡਿਊਲ ਜਾਰੀ ਕਰ ਦਿੱਤਾ ਹੈ। ਐੱਮ. ਬੀ. ਬੀ. ਐੱਸ., ਬੀ. ਡੀ. ਐੱਸ. ਅਤੇ ਬੀ. ਐੱਸ. ਸੀ. ਨਰਸਿੰਗ ਵਿਚ ਆਲ ਇੰਡੀਆ ਕੋਟਾ ਅਤੇ ਹੋਰ ਕੇਂਦਰੀ ਸੰਸਥਾਵਾਂ ਦੀਆਂ ਸੀਟਾਂ ਲਈ ਰਜਿਸਟ੍ਰੇਸ਼ਨ 5 ਅਗਸਤ ਤੋਂ ਸ਼ੁਰੂ ਹੋਵੇਗੀ। ਕੌਂਸਲਿੰਗ ਪ੍ਰਕਿਰਿਆ ਚਾਰ ਗੇੜਾਂ ਵਿਚ ਪੂਰੀ ਕੀਤੀ ਜਾਵੇਗੀ। ਚਾਰੇ ਰਾਊਂਡਾਂ ਦੀਆਂ ਤਰੀਕਾਂ, ਸੀਟ ਵੰਡ ਅਤੇ ਰਿਪੋਰਟਿੰਗ ਦਾ ਪੂਰਾ ਕੈਲੰਡਰ ਵੀ ਜਾਰੀ ਕੀਤਾ ਗਿਆ ਹੈ। ਕੌਂਸਲਿੰਗ 16 ਜੁਲਾਈ 2026 ਨੂੰ ਰਾਸ਼ਟਰੀ ਪ੍ਰੀਖਿਆ ਏਜੰਸੀ (ਐੱਨ. ਟੀ. ਏ.) ਵੱਲੋਂ ਐਲਾਨੇ ਗਏ ਨੀਟ ਯੂ. ਜੀ. ਰੀ-ਐਗਜ਼ਾਮ ਦੇ ਨਤੀਜੇ ਦੇ ਆਧਾਰ ’ਤੇ ਆਯੋਜਿਤ ਕੀਤੀ ਜਾਵੇਗੀ।
ਪੜ੍ਹੋ ਇਹ ਵੀ - ਰੱਖੜੀ ਮੌਕੇ ਔਰਤਾਂ ਦੇ ਖਾਤਿਆਂ 'ਚ ਆਉਣਗੇ 2500 ਰੁਪਏ, ਅੱਜ ਤੋਂ ਰਜਿਸਟ੍ਰੇਸ਼ਨ ਹੋਈ ਸ਼ੁਰੂ
ਜਗ ਬਾਣੀ ਈ-ਪੇਪਰ ਨੂੰ ਪੜ੍ਹਨ ਅਤੇ ਐਪ ਨੂੰ ਡਾਊਨਲੋਡ ਕਰਨ ਲਈ ਇੱਥੇ ਕਲਿੱਕ ਕਰੋ
For Android:- https://play.google.com/store/apps/details?id=com.jagbani&hl=en
For IOS:- https://itunes.apple.com/in/app/id538323711?mt=8
For Whatsapp:- https://whatsapp.com/channel/0029Va94hsaHAdNVur4L170e
