ਕੋਰੋਨਾ ਮਾਮਲਿਆਂ ’ਚ ਗਿਰਾਵਟ ਜਾਰੀ, ਦੇਸ਼ ’ਚ ਪਿਛਲੇ 24 ਘੰਟਿਆਂ ’ਚ 15981 ਨਵੇਂ ਮਾਮਲੇ ਆਏ ਸਾਹਮਣੇ

10/16/2021 10:53:51 AM

ਨਵੀਂ ਦਿੱਲੀ- ਦੇਸ਼ ’ਚ ਇਕ ਦਿਨ ’ਚ ਕੋਰੋਨਾ ਦੇ 15,981 ਨਵੇਂ ਮਾਮਲੇ ਸਾਹਮਣੇ ਆਉਣ ਨਾਲ ਸੰਕਰਮਣ ਦੇ ਕੁੱਲ ਮਾਮਲਿਆਂ ਦੀ ਗਿਣਤੀ 3,40,53,573 ’ਤੇ ਪਹੁੰਚ ਗਈ, ਜਦੋਂ ਕਿ 166 ਹੋਰ ਮਰੀਜ਼ਾਂ ਦੇ ਜਾਨ ਗੁਆਉਣ ਨਾਲ ਮ੍ਰਿਤਕਾਂ ਦੀ ਗਿਣਤੀ 4,51,980 ਹੋ ਗਈ ਹੈ। ਕੇਂਦਰੀ ਸਿਹਤ ਮੰਤਰਾਲਾ ਦੇ ਸਵੇਰੇ 8 ਵਜੇ ਤੱਕ ਜਾਰੀ ਅੰਕੜਿਆਂ ਅਨੁਸਾਰ, ਕੋਰੋਨਾ ਦੇ ਇਲਾਜ ਅਧੀਨ ਮਰੀਜ਼ਾਂ ਦੀ ਗਿਣਤੀ ਘੱਟ ਹੋ ਕੇ 2,01,632 ਰਹਿ ਗਈ ਹੈ, ਜੋ ਸੰਕਰਮਣ ਦੇ ਕੁੱਲ ਮਾਮਲਿਆਂ ਦਾ 0.60 ਫੀਸਦੀ ਹੈ। ਕੋਰੋਨਾ ਨਾਲ ਸਿਹਤਮੰਦ ਹੋਣ ਦੀ ਰਾਸ਼ਟਰੀ ਦਰ 98.07 ਫੀਸਦੀ ਹੈ। ਅੰਕੜਿਆਂ ਅਨੁਸਾਰ, ਇਕ ਦਿਨ ’ਚ ਕੋਰੋਨਾ ਦਾ ਇਲਾਜ ਕਰਵਾ ਰਹੇ ਮਰੀਜ਼ਾਂ ’ਚ 2,046 ਦੀ ਕਮੀ ਦਰਜ ਕੀਤੀ ਗਈ ਹੈ। ਇਸ ਬੀਮਾਰੀ ਨਾਲ ਸਿਹਤਮੰਦ ਹੋਣ ਵਾਲੇ ਲੋਕਾਂ ਦੀ ਗਿਣਤੀ ਵੱਧ ਕੇ 3,33,99,961 ਹੋ ਗਈ ਹੈ, ਜਦੋਂ ਕਿ ਮੌਤ ਦਰ 1.33 ਫੀਸਦੀ ਦਰਜ ਕੀਤੀ ਗਈ।

PunjabKesari

ਮੰਤਰਾਲਾ ਨੇ ਦੱਸਿਆ ਕਿ ਸ਼ੁੱਕਰਵਾਰ ਨੂੰ ਕੋਰੋਨਾ ਲਈ 9,23,003 ਨਮੂਨਿਆਂ ਦੀ ਜਾਂਚ ਕੀਤੀ ਗਈ, ਜਿਸ ਨਾਲ ਹੁਣ ਤੱਕ ਦੇਸ਼ ’ਚ ਇਸ ਮਹਾਮਾਰੀ ਦਾ ਪਤਾ ਲਗਾਉਣ ਲਈ ਜਾਂਚੇ ਗਏ ਨਮੂਨਿਆਂ ਦੀ ਗਿਣਤੀ 58,98,35,258 ਹੋ ਗਈ ਹੈ। ਦੇਸ਼ਵਿਆਪੀ ਕੋਰੋਨਾ ਰੋਕੂ ਟੀਕਾਕਰਨ ਮੁਹਿੰਮ ਦੇ ਅਧੀਨ 97.23 ਕਰੋੜ ਖੁਰਾਕਾਂ ਦਿੱਤੀਆਂ ਜਾ ਚੁਕੀਆਂ ਹਨ। ਦੇਸ਼ ’ਚ ਪਿਛਲੇ ਸਾਲ 7 ਅਗਸਤ ਨੂੰ ਪੀੜਤਾਂ ਦੀ ਗਿਣਤੀ 20 ਲੱਖ, 23 ਅਗਸਤ ਨੂੰ 30 ਲੱਖ ਅਤੇ 5 ਸਤੰਬਰ ਨੂੰ 40 ਲੱਖ ਤੋਂ ਵੱਧ ਹੋ ਗਈਆਂ ਸਨ। ਉੱਥੇ ਹੀ ਸੰਕਰਮਣ ਦੇ ਕੁੱਲ ਮਾਮਲੇ 16 ਸਤੰਬਰ ਨੂੰ 50 ਲੱਖ, 28 ਸਤੰਬਰ ਨੂੰ 60 ਲੱਖ, 11 ਅਕਤੂਬਰ ਨੂੰ 70 ਲੱਖ, 29 ਅਕਤੂਬਰ ਨੂੰ 80 ਲੱਖ ਅਤੇ 20 ਨਵੰਬਰ ਨੂੰ 90 ਲੱਖ ਦੇ ਪਾਰ ਚੱਲੇ ਗਏ ਸਨ। ਦੇਸ਼ ’ਚ 19 ਦਸੰਬਰ ਨੂੰ ਇਹ ਮਾਮਲੇ ਇਕ ਕਰੋੜ ਦੇ ਪਾਰ, ਇਸ ਸਾਲ ਚਾਰ ਮਈ ਨੂੰ 2 ਕਰੋੜ ਦੇ ਪਾਰ ਅਤੇ 23 ਜੂਨ ਨੂੰ ਤਿੰਨ ਕਰੋੜ ਦੇ ਪਾਰ ਚੱਲੇ ਗਏ ਸਨ।

ਨੋਟ : ਇਸ ਖ਼ਬਰ ਸੰਬੰਧੀ ਕੀ ਹੈ ਤੁਹਾਡੀ ਰਾਏ, ਕੁਮੈਂਟ ਬਾਕਸ ’ਚ ਦਿਓ ਜਵਾਬ 


DIsha

Content Editor

Related News