ਖੇਤੀ ਖੇਤਰ ''ਚ ਔਰਤਾਂ ਦਾ ਵੱਡਾ ਯੋਗਦਾਨ, ਦੇਸ਼ ''ਚ 15 ਹਜ਼ਾਰ ''ਨਮੋ ਡਰੋਨ ਦੀਦੀ'' ਨੂੰ ਦਿੱਤੀ ਜਾਵੇਗੀ ਸਿਖਲਾਈ

Tuesday, Dec 12, 2023 - 01:18 PM (IST)

ਖੇਤੀ ਖੇਤਰ ''ਚ ਔਰਤਾਂ ਦਾ ਵੱਡਾ ਯੋਗਦਾਨ, ਦੇਸ਼ ''ਚ 15 ਹਜ਼ਾਰ ''ਨਮੋ ਡਰੋਨ ਦੀਦੀ'' ਨੂੰ ਦਿੱਤੀ ਜਾਵੇਗੀ ਸਿਖਲਾਈ

ਨਵੀਂ ਦਿੱਲੀ- ਖੇਤੀ ਖੇਤਰ ਵਿਚ ਔਰਤਾਂ ਦਾ ਬਿਹਤਰ ਯੋਗਦਾਨ ਯਕੀਨੀ ਕਰਨ ਅਤੇ ਡਰੋਨ ਜ਼ਰੀਏ ਖੇਤੀ ਨੂੰ ਆਸਾਨ ਬਣਾਉਣ ਲਈ ਸਰਕਾਰ ਦੀ ਯੋਜਨਾ ਤਹਿਤ ਪੂਰੇ ਦੇਸ਼ 'ਚ 15,000 'ਨਮੋ ਡਰੋਨ ਦੀਦੀ' ਨੂੰ ਸਿਖਲਾਈ ਦਿੱਤੀ ਜਾਵੇਗੀ। ਇਹ ਜਾਣਕਾਰੀ ਖੇਤੀ ਅਤੇ ਕਿਸਾਨ ਕਲਿਆਣ ਰਾਜ ਮੰਤਰੀ ਸ਼ੋਭਾ ਕਰੰਦਲਾਜੇ ਨੇ ਲੋਕ ਸਭਾ ਵਿਚ ਮੰਗਲਵਾਰ ਨੂੰ ਪ੍ਰਸ਼ਨਕਾਲ ਦੌਰਾਨ ਦਿੱਤੀ। ਕਰੰਦਲਾਜੇ ਨੇ ਲੋਕ ਜਨ ਸ਼ਕਤੀ ਪਾਰਟੀ (LJSP) ਦੇ ਮਹਿਬੂਬ ਅਲੀ ਕੈਸਰ ਦੇ ਇਕ ਪੂਰਕ ਪ੍ਰਸ਼ਨ ਦੇ ਉੱਤਰ ਵਿਚ ਕਿਹਾ ਕਿ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੇ ਇਸ ਸਾਲ ਲਾਲ ਕਿਲ੍ਹੇ ਦੀ ਫ਼ਸੀਲ ਤੋਂ ਕਿਹਾ ਸੀ ਕਿ ਸਰਕਾਰ ਔਰਤਾਂ ਨੂੰ ਵੀ ਡਰੋਨ ਸੰਚਾਲਨ ਲਈ ਸਿਖਲਾਈ ਦੇਵੇਗੀ ਅਤੇ ਇਸ ਦੇ ਮੱਦੇਨਜ਼ਰ 15000 ਔਰਤਾਂ ਨੂੰ ਡਰੋਨ ਦੀ ਸਿਖਲਾਈ ਦਿੱਤੀ ਜਾਵੇਗੀ।

ਇਹ ਵੀ ਪੜ੍ਹੋ- ਗੋਗਾਮੇੜੀ ਦੇ ਕਤਲ ਲਈ ਸ਼ੂਟਰਾਂ ਨੂੰ 'ਲੇਡੀ ਡੌਨ' ਨੇ ਸਪਲਾਈ ਕੀਤੇ ਸਨ ਹਥਿਆਰ, ਪੁਲਸ ਨੇ ਕੀਤਾ ਗ੍ਰਿਫ਼ਤਾਰ

ਉਨ੍ਹਾਂ ਦੱਸਿਆ ਕਿ ਇਨ੍ਹਾਂ 'ਨਮੋ ਡਰੋਨ ਦੀਦੀ' ਦੇ ਨਾਲ-ਨਾਲ ਇਕ ਸਹਾਇਕ ਨੂੰ ਵੀ ਸਿਖਲਾਈ ਦਿੱਤੀ ਜਾਣੀ ਹੈ ਅਤੇ ਇਸ ਤਰ੍ਹਾਂ 30,000 ਔਰਤਾਂ ਨੂੰ ਡਰੋਨ ਦੀ ਸਿਖਲਾਈ ਦਿੱਤੀ ਜਾਵੇਗੀ, ਤਾਂ ਜੋ ਉਹ ਖੇਤੀਬਾੜੀ ਦੇ ਕੰਮਾਂ 'ਚ ਡਰੋਨ ਦੀ ਵਰਤੋਂ 'ਚ ਅਹਿਮ ਭੂਮਿਕਾ ਨਿਭਾ ਸਕਣ। ਪੇਂਡੂ ਖੇਤਰਾਂ 'ਚ ਡਰੋਨਾਂ ਦੀ ਕਮੀ ਦੇ ਸਬੰਧ 'ਚ ਦ੍ਰਵਿੜ ਮੁਨੇਤਰ ਕਸ਼ਗਮ (DMK) ਦੀ ਕੇ. ਕਨੀਮੋਝੀ ਦੇ ਪੂਰਕ ਸਵਾਲ ਦੇ ਜਵਾਬ 'ਚ ਕਰੰਦਲਾਜੇ ਨੇ ਕਿਹਾ ਕਿ ਇਸ ਦੇ ਲਈ ਸਰਕਾਰ ਡਰੋਨ ਨਿਰਮਾਤਾਵਾਂ ਨੂੰ ਸਹਾਇਤਾ ਪ੍ਰਦਾਨ ਕਰ ਰਹੀ ਹੈ ਅਤੇ ਇੱਕ ਨਿੱਜੀ ਕੰਪਨੀ ਨੂੰ ਡਰੋਨ ਸਪਲਾਈ ਕਰਨ ਲਈ ਕਿਹਾ ਗਿਆ ਹੈ।

ਇਹ ਵੀ ਪੜ੍ਹੋ- ਸਸਪੈਂਸ ਖ਼ਤਮ, ਮੱਧ ਪ੍ਰਦੇਸ਼ ਦੇ ਨਵੇਂ ਮੁੱਖ ਮੰਤਰੀ ਹੋਣਗੇ ਡਾ. ਮੋਹਨ ਯਾਦਵ

ਸਰਕਾਰ ਦੇ ਹੁਨਰ ਵਿਕਾਸ ਵਿਭਾਗ, ਸੂਬਿਆਂ ਦੀਆਂ ਵੱਖ-ਵੱਖ ਖੇਤੀਬਾੜੀ ਯੂਨੀਵਰਸਿਟੀਆਂ ਅਤੇ ਖੇਤੀ ਵਿਗਿਆਨ ਕੇਂਦਰਾਂ ਵੱਲੋਂ 'ਆਤਮਾ' ਸਕੀਮ ਤਹਿਤ ਕਿਸਾਨਾਂ ਨੂੰ ਸਿਖਲਾਈ ਦਿੱਤੀ ਜਾ ਰਹੀ ਹੈ। ਉਨ੍ਹਾਂ ਦੱਸਿਆ ਕਿ ਪਿਛਲੇ ਤਿੰਨ ਸਾਲਾਂ 'ਚ 4 ਕਰੋੜ 48 ਲੱਖ ਕਿਸਾਨਾਂ ਨੂੰ ਵੱਖ-ਵੱਖ ਵਿਭਾਗਾਂ ਵੱਲੋਂ ਸਿਖਲਾਈ ਦਿੱਤੀ ਜਾ ਚੁੱਕੀ ਹੈ। ਕਿਸਾਨਾਂ ਨੂੰ ਹੁਨਰ ਵਿਕਾਸ ਵਿਭਾਗ ਵੱਲੋਂ 200 ਘੰਟੇ ਦੀ ਸਿਖਲਾਈ ਅਤੇ ਖੇਤੀ ਵਿਗਿਆਨ ਕੇਂਦਰ ਵੱਲੋਂ 7 ਦਿਨਾਂ ਦੀ ਸਿਖਲਾਈ ਦਿੱਤੀ ਜਾਂਦੀ ਹੈ, ਜਿਸ ਤਹਿਤ ਖੁੰਬਾਂ ਦੀ ਕਾਸ਼ਤ, ਬਾਗਬਾਨੀ, ਮਧੂ ਮੱਖੀ ਪਾਲਣ, ਮੱਛੀ ਪਾਲਣ ਆਦਿ ਬਾਰੇ ਸਿਖਲਾਈ ਦਿੱਤੀ ਜਾਂਦੀ ਹੈ। ਇਕ ਹੋਰ ਪੂਰਕ ਸਵਾਲ ਦੇ ਜਵਾਬ 'ਚ ਮੰਤਰੀ ਨੇ ਕਿਹਾ ਕਿ ਬਿਹਾਰ 'ਚ 6,49,228 ਕਿਸਾਨਾਂ ਨੂੰ ਸਿਖਲਾਈ ਦਿੱਤੀ ਗਈ ਹੈ, ਜਿਨ੍ਹਾਂ 'ਚੋਂ 5,10,728 ਨੂੰ ਸਰਟੀਫਿਕੇਟ ਪ੍ਰਦਾਨ ਕੀਤੇ ਜਾ ਚੁੱਕੇ ਹਨ।

ਇਹ ਵੀ ਪੜ੍ਹੋ- ਝਾਰਖੰਡ ਦੇ ਮੰਤਰੀਆਂ 'ਤੇ 'ਮਾੜੇ ਦਿਨ', ਹੁਣ ਮੁੱਖ ਮੰਤਰੀ ਹੇਮੰਤ ਸੋਰੇਨ ਨੂੰ ED ਨੇ ਭੇਜਿਆ ਸੰਮਨ

ਜਗ ਬਾਣੀ ਈ-ਪੇਪਰ ਪੜ੍ਹਨ ਅਤੇ ਐਪ ਡਾਊਨਲੋਡ ਕਰਨ ਲਈ ਹੇਠਾਂ ਦਿੱਤੇ ਲਿੰਕ ’ਤੇ ਕਲਿੱਕ ਕਰੋ

For Android:- https://play.google.com/store/apps/details?id=com.jagbani&hl=en

For IOS:- https://itunes.apple.com/in/app/id538323711?mt=8


author

Tanu

Content Editor

Related News