ਉੱਤਰਾਖੰਡ ’ਚ ਵੱਡਾ ਹਾਦਸਾ; ਖੱਡ ’ਚ ਡਿੱਗੀ ਗੱਡੀ, ਵਿਆਹ ਤੋਂ ਪਰਤ ਰਹੇ 14 ਲੋਕਾਂ ਦੀ ਮੌਤ

Tuesday, Feb 22, 2022 - 01:31 PM (IST)

ਉੱਤਰਾਖੰਡ ’ਚ ਵੱਡਾ ਹਾਦਸਾ; ਖੱਡ ’ਚ ਡਿੱਗੀ ਗੱਡੀ, ਵਿਆਹ ਤੋਂ ਪਰਤ ਰਹੇ 14 ਲੋਕਾਂ ਦੀ ਮੌਤ

ਚੰਪਾਵਤ— ਉੱਤਰਾਖੰਡ ਦੇ ਚੰਪਾਵਤ ਜ਼ਿਲ੍ਹੇ ’ਚ ਦਰਦਨਾਕ ਹਾਦਸਾ ਵਾਪਰਿਆ। ਚੰਪਾਵਤ ਜ਼ਿਲ੍ਹੇ ’ਚ ਸੁਖੀਢਾਂਗ ਰੀਠਾ ਸਾਹਿਬ ਰੋਡ ਨੇੜੇ ਇਕ ਗੱਡੀ ਬੇਕਾਬੂ ਹੋ ਕੇ ਖੱਡ ’ਚ ਡਿੱਗ ਗਿਆ। ਇਸ ਹਾਦਸੇ ਵਿਚ 14 ਲੋਕਾਂ ਦੀ ਮੌਤ ਹੋ ਗਈ। ਦੱਸਿਆ ਗਿਆ ਹੈ ਕਿ ਗੱਡੀ ’ਚ ਸਵਾਰ ਸਾਰੇ ਲੋਕ ਵਿਆਹ ਸਮਾਰੋਹ ਤੋਂ ਪਰਤ ਰਹੇ ਸਨ। ਇਸ ਹਾਦਸੇ ’ਤੇ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੇ ਵੀ ਦੁੱਖ ਜਤਾਇਆ ਹੈ।

ਇਹ ਵੀ ਪੜ੍ਹੋ: ਰਾਜਸਥਾਨ ’ਚ ਵੱਡਾ ਹਾਦਸਾ; ਨਦੀ ’ਚ ਡਿੱਗੀ ਕਾਰ, ਲਾੜੇ ਸਮੇਤ 9 ਲੋਕਾਂ ਦੀ ਮੌਤ

PunjabKesari

ਜਾਣਕਾਰੀ ਮੁਤਾਬਕ ਹਾਦਸਾ ਚੰਪਾਵਤ ਤੋਂ ਕਰੀਬ 65 ਕਿਲੋਮੀਟਰ ’ਤੇ ਵਾਪਰਿਆ। ਕੁਮਾਊਂ ਦੇ ਡੀ. ਆਈ. ਜੀ. ਨਿਲੇਸ਼ ਆਨੰਦ ਭਰਣੇ ਨੇ ਦੱਸਿਆ ਕਿ ਹਾਦਸਾ ਸੁਖੀਢਾਂਗ-ਰੀਠਾ ਸਾਹਿਬ ਰੋਡ ’ਤੇ ਵਾਪਰਿਆ। ਇਕ ਵਾਹਨ ਬੇਕਾਬੂ ਹੋ ਕੇ ਲੱਗਭਗ 300 ਮੀਟਰ ਹੇਠਾਂ ਖੱਡ ’ਚ ਡਿੱਗ ਗਿਆ। ਇਸ ਹਾਦਸੇ ’ਚ ਵਾਹਨ ’ਚ ਸਵਾਰ 14 ਲੋਕਾਂ ਦੀ ਮੌਤ ਹੋ ਗਈ। ਹਾਦਸਾ ਅੱਜ ਯਾਨੀ ਕਿ ਮੰਗਲਵਾਰ ਤੜਕੇ ਉਸ ਸਮੇਂ ਵਾਪਰਿਆ, ਜਦੋਂ ਸਾਰੇ ਲੋਕ ਇਕ ਵਿਆਹ ਸਮਾਰੋਹ ਤੋਂ ਪਰਤ ਰਹੇ ਸਨ।

ਇਹ ਵੀ ਪੜ੍ਹੋ: ਹੰਝੂਆਂ ਨਾਲ ਧੋਤੇ ਲਾੜੀ ਦੇ ਮਹਿੰਦੀ ਵਾਲੇ ਹੱਥ; ਵਿਆਹ ਤੋਂ ਪਹਿਲਾਂ ਲਾੜੇ ਦੀ ਮੌਤ ਨੇ ਚਕਨਾਚੂਰ ਕੀਤੇ ਸੁਫ਼ਨੇ

 

PunjabKesari

ਹਾਦਸੇ ਦੀ ਸੂਚਨਾ ਮਿਲਣ ’ਤੇ ਪੁਲਸ ਅਤੇ ਬਚਾਅ ਟੀਮ ਮੌਕੇ ’ਤੇ ਪਹੁੰਚੀ ਅਤੇ ਰਾਹਤ-ਬਚਾਅ ਦਾ ਕੰਮ ਸ਼ੁਰੂ ਕੀਤਾ ਹੈ। ਜਾਣਕਾਰੀ ਮੁਤਾਬਕ ਅਜੇ ਤੱਕ 14 ਲਾਸ਼ਾਂ ਨੂੰ ਖੱਡ ’ਚੋਂ ਬਾਹਰ ਕੱਢਿਆ ਗਿਆ ਹੈ। ਇਸ ਹਾਦਸੇ ਵਿਚ 2 ਲੋਕਾਂ ਗੰਭੀਰ ਰੂਪ ਨਾਲ ਜ਼ਖਮੀ ਦੱਸੇ ਗਏ ਹਨ। ਜ਼ਖਮੀਆਂ ਨੂੰ ਨੇੜਲੇ ਹਸਪਤਾਲ ’ਚ ਦਾਖ਼ਲ ਕਰਵਾਇਆ ਗਿਆ ਹੈ। 

ਇਹ ਵੀ ਪੜ੍ਹੋ: UP ’ਚ ਜ਼ਹਿਰੀਲੀ ਸ਼ਰਾਬ ਦਾ ਕਹਿਰ; 7 ਲੋਕਾਂ ਦੀ ਮੌਤ, ਇਕ ਦਰਜਨ ਗੰਭੀਰ ਬੀਮਾਰ

PunjabKesari

ਪ੍ਰਧਾਨ ਮੰਤਰੀ ਨੇ ਜਤਾਇਆ ਦੁੱਖ-
ਚੰਪਾਵਤ ਵਿਚ ਹੋਏ ਹਾਦਸੇ ’ਤੇ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੇ ਦੁੱਖ ਜਤਾਇਆ ਹੈ। ਪ੍ਰਧਾਨ ਮੰਤਰੀ ਨੇ ਟਵੀਟ ਕਰ ਕੇ ਕਿਹਾ ਕਿ ਉੱਤਰਾਖੰਡ ਦੇ ਚੰਪਾਵਤ ਵਿਚ ਵਾਪਰਿਆ ਹਾਦਸਾ ਦਿਲ ਕੰਬਾਊ ਹੈ। ਇਸ ’ਚ ਜਿਨ੍ਹਾਂ ਲੋਕਾਂ ਦੀ ਮੌਤ ਹੋਈ ਹੈ, ਮੈਂ ਉਨ੍ਹਾਂ ਦੇ ਪਰਿਵਾਰਾਂ ਪ੍ਰਤੀ ਹਮਦਰਦੀ ਜ਼ਾਹਰ ਕਰਦਾ ਹਾਂ। ਸਥਾਨਕ ਪ੍ਰਸ਼ਾਸਨ ਰਾਹਤ ਅਤੇ ਬਚਾਅ ਕੰਮ ’ਚ ਜੁਟਿਆ ਹੋਇਆ ਹੈ।

PunjabKesari


author

Tanu

Content Editor

Related News