ਪਿਓ-ਪੁੱਤ ਦੀ ਜੋੜੀ ਦਾ ਕਮਾਲ, ਲੋਹੇ ਦੇ ਕਬਾੜ ਨਾਲ ਬਣਾਇਆ PM ਮੋਦੀ ਦਾ 14 ਫੁੱਟ ਉੱਚਾ ‘ਬੁੱਤ’

Wednesday, Sep 15, 2021 - 05:08 PM (IST)

ਪਿਓ-ਪੁੱਤ ਦੀ ਜੋੜੀ ਦਾ ਕਮਾਲ, ਲੋਹੇ ਦੇ ਕਬਾੜ ਨਾਲ ਬਣਾਇਆ PM ਮੋਦੀ ਦਾ 14 ਫੁੱਟ ਉੱਚਾ ‘ਬੁੱਤ’

ਆਂਧਰਾ ਪ੍ਰਦੇਸ਼ (ਬਿਊਰੋ)— ਆਂਧਰਾ ਪ੍ਰਦੇਸ਼ ਦੇ ਗੁੰਟੂਰ ਜ਼ਿਲ੍ਹੇ ਦੇ ਕਾਰੀਗਰਾਂ ਨੇ ਲੋਹੇ ਦੇ ਕਬਾੜ ਨਾਲ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਦਾ 14 ਫੁੱਟ ਉੱਚਾ ਬੁੱਤ ਤਿਆਰ ਕੀਤਾ ਹੈ। ਇਸ ਬੁੱਤ ਨੂੰ ਕਾਰੀਗਰ ਪਿਓ ਅਤੇ ਪੁੱਤ ਦੀ ਜੋੜੀ ਨੇ ਤਿਆਰ ਕੀਤਾ ਹੈ। ਪਿਤਾ ਦਾ ਨਾਂ ਕਟੁਰੀ ਵੇਂਕਟੇਸ਼ਵਰ ਰਾਵ ਅਤੇ ਪੁੱਤਰ ਰਵੀਚੰਦਰ ਹਨ, ਜੋ ਕਿ ਤੇਨਾਲੀ ਸ਼ਹਿਰ ਵਿਚ ‘ਸੂਰਈਆ ਸ਼ਿਲਪਾ ਸ਼ਾਲਾ’ ਚਲਾਉਂਦੇ ਹਨ। ਪਿਓ-ਪੁੱਤ ਦੀ ਜੋੜੀ ਬੇਕਾਰ ਸਮੱਗਰੀ, ਲੋਹੇ ਦੇ ਚੀਜ਼ਾਂ ਮੁੱਖ ਰੂਪ ਨਾਲ ਨਟ ਅਤੇ ਬੋਲਟ ਨਾਲ ਬੁੱਤ ਬਣਾਉਣ ਲਈ ਪ੍ਰਸਿੱਧ ਹੈ। 

ਇਹ ਵੀ ਪੜ੍ਹੋ : ਪਿਆਰ ਦਾ ਖ਼ੌਫਨਾਕ ਅੰਤ; ਕੁੜੀ ਨੇ ਫੋਨ ਕਰ ਕੇ ਘਰ ਬੁਲਾਇਆ ਮੁੰਡਾ, ਪਰਿਵਾਰ ਨੇ ਕਤਲ ਕਰ ਖੇਤਾਂ ’ਚ ਸੁੱਟੀ ਲਾਸ਼

PunjabKesari

ਲੋਹੇ ਦੀਆਂ ਬੇਕਾਰ ਚੀਜ਼ਾਂ ਨਾਲ ਤਿਆਰ ਕੀਤਾ ਬੁੱਤ-
ਕਟੁਰੀ ਵੇਂਕਟੇਸ਼ਵਰ ਨੇ ਕਿਹਾ ਕਿ ਲੋਹੇ ਦੀਆਂ ਚੀਜ਼ਾਂ ਨਾਲ ਬੁੱਤ ਬਣਾਉਣ ’ਚ ਸਾਡੀ ਕੌਮਾਂਤਰੀ ਪਹਿਚਾਣ ਹੈ। ਅਸੀਂ ਪਿਛਲੇ 12 ਸਾਲਾਂ ਤੋਂ ਲੱਗਭਗ 100 ਟਨ ਲੋਹੇ ਦੀਆਂ ਚੀਜ਼ਾਂ ਦਾ ਇਸਤੇਮਾਲ ਕਰ ਕੇ ਕਲਾਤਮਕ ਬੁੱਤ ਬਣਾਏ ਹਨ। ਉਨ੍ਹਾਂ ਇਹ ਵੀ ਦੱਸਿਆ ਕਿ ਹਾਲ ਹੀ ਵਿਚ ਅਸੀਂ ਵਿਸ਼ਵ ਰਿਕਾਰਡ ਲਈ 75,000 ਨਟ ਦੀ ਵਰਤੋਂ ਕਰ ਕੇ 10 ਫੁੱਟ ਉੱਚਾ ਮਹਾਤਮਾ ਗਾਂਧੀ ਦਾ ਬੁੱਤ ਤਿਆਰ ਕੀਤਾ ਹੈ। ਇਸ ਨੂੰ ਵੇਖ ਕੇ ਬੇਂਗਲੁਰੂ ਸਥਿਤ ਇਕ ਸੰਗਠਨ ਨੇ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਦਾ ਬੁੱਤ ਬਣਾਉਣ ਲਈ ਸਾਡੇ ਨਾਲ ਸੰਪਰਕ ਕੀਤਾ। 

ਇਹ ਵੀ ਪੜ੍ਹੋ : ਕੈਂਸਰ ਪੀੜਤਾਂ ਦੇ ਚਿਹਰੇ 'ਤੇ ਮੁਸਕਾਨ ਲਿਆਉਣ ਲਈ ਕੁੜੀ ਨੇ ਦਾਨ ਕਰ ਦਿੱਤੇ ਆਪਣੇ ਢਾਈ ਫੁੱਟ ਲੰਬੇ ਵਾਲ

PunjabKesari

ਲੋਕ ਕਰ ਰਹੇ ਹਨ ਸ਼ਲਾਘਾ—
ਵੇਂਕਟੇਸ਼ਵਰ ਨੇ ਦੱਸਿਆ ਕਿ ਬੁੱਤ ਬਣਾਉਣ ਲਈ ਉਨ੍ਹਾਂ ਨੂੰ ਸਾਨੂੰ 2 ਮਹੀਨਿਆਂ ਦਾ ਸਮਾਂ ਲੱਗਾ ਹੈ। ਬੁੱਤ ਨੂੰ ਤਿਆਰ ਕਰਨ ਲਈ ਕਰੀਬ 15 ਦਿਨ ਸਖ਼ਤ ਮਿਹਨਤ ਕਰਨੀ ਪਈ ਹੈ। ਲੱਗਭਗ 2 ਮਹੀਨੇ ਤਕ 10 ਤੋਂ 15 ਮਜ਼ਦੂਰਾਂ ਨੇ ਦਿਨ-ਰਾਤ ਕੰਮ ਕੀਤਾ। ਉਨ੍ਹਾਂ ਕਿਹਾ ਕਿ ਅਸੀਂ 10 ਸਾਲਾਂ ਤੋਂ ਵੱਧ ਸਮੇਂ ਤੋਂ ਲੋਹੇ ਦੇ ਕਬਾੜ ਨਾਲ ਬੁੱਤ ਬਣਾ ਰਹੇ ਹਾਂ। ਅਸੀਂ ਸਿੰਗਾਪੁਰ, ਮਲੇਸ਼ੀਆ ਅਤੇ ਹਾਂਗਕਾਂਗ ਵਰਗੇ ਦੇਸ਼ਾਂ ਵਿਚ ਆਪਣੇ ਲੋਹੇ ਦੇ ਕਬਾੜ ਨਾਲ ਮੂਰਤੀਆਂ ਦਾ ਪ੍ਰਦਰਸ਼ਨ ਵੀ ਕੀਤਾ ਹੈ। ਅਸੀਂ ਪ੍ਰਧਾਨ ਮੰਤਰੀ ਦੀ ਲੋਹੇ ਦੇ ਕਬਾੜ ਨਾਲ ਬੁੱਤ ਬਣਾਇਆ ਹੈ। ਸਾਡੇ ਕੰਮ ਨੂੰ ਵੇਖ ਕੇ ਲੋਕ ਸਾਡੀ ਸ਼ਲਾਘਾ ਕਰ ਰਹੇ ਹਨ।

ਇਹ ਵੀ ਪੜ੍ਹੋ: ਗੁਰਦੁਆਰਾ ਰਕਾਬਗੰਜ ਸਾਹਿਬ ’ਚ ਹਿੰਸਕ ਟਕਰਾਅ ਮਾਮਲੇ ’ਚ ਆਇਆ ਫ਼ੈਸਲਾ, ਸਿਰਸਾ ਸਮੇਤ 5 ਲੋਕ ਬਰੀ

PunjabKesari


author

Tanu

Content Editor

Related News