ਬੱਚਿਆਂ ਨਾਲ ਖੇਡ ਰਹੇ ਫੌਜੀ ਦੀ ਛਾਤੀ ''ਚ ਅੰਨ੍ਹੇਵਾਹ 14 ਗੋਲੀਆਂ ਦਾਗੀਆਂ, ਬੱਚੀ ਜ਼ਖਮੀ

11/18/2017 11:04:28 AM

ਝੱਜਰ — ਹਰਿਆਣਾ ਦੇ ਝੱਜਰ ਜ਼ਿਲੇ ਦੇ ਬਹਰਾਨਾ ਪਿੰਡ 'ਚ ਬੀਤੀ ਸ਼ਾਮ ਛੁੱਟੀ 'ਤੇ ਘਰ ਆਏ ਫੌਜੀ ਦਾ ਕਾਰ ਸਵਾਰ ਅਣਪਾਛਾਤਿਆਂ ਨੇ ਅੰਨੇਵਾਹ ਗੋਲੀਆਂ ਚਲਾ ਕੇ ਕਤਲ ਕਰ ਦਿੱਤਾ। ਫੌਜੀ ਜੋਗਿੰਦਰ ਆਪਣੇ ਦੋ ਮਾਸੂਮ ਬੱਚਿਆਂ ਨਾਲ ਘਰ ਦੇ ਬਾਹਰ ਖੇਡ ਰਿਹਾ ਸੀ। ਅਚਾਨਕ ਹਥਿਆਰਬੰਦ ਹਮਲਾਵਰਾਂ ਨੂੰ ਦੇਖ ਜੋਗਿੰਦਰ ਨੂੰ ਸੰਭਲਣ ਦਾ ਮੌਕਾ ਨਹੀਂ ਮਿਲਿਆ। ਹਮਲਾਵਰਾਂ ਦਾ ਟਾਰਗੈੱਟ ਸਿਰਫ ਜੋਗਿੰਦਰ ਹੀ ਸੀ, ਸੋ ਉਸਦੇ ਮਾਸੂਮ ਬੱਚਿਆਂ ਨੂੰ ਕੁਝ ਨਹੀਂ ਹੋਇਆ। ਜੋਗਿੰਦਰ ਦੀ ਢੇਡ ਸਾਲ ਦੀ ਬੱਚੀ ਨਿਤਿਕਾ ਗੋਦ 'ਚ ਹੀ ਸੀ, ਉਸਦੇ ਪੱਟ 'ਤੇ ਗੋਲੀ ਲੱਗੀ, ਜਿਸ ਦਾ ਇਲਾਜ ਰੋਹਤਕ ਦੇ ਪੀ.ਜੀ.ਆਈ. 'ਚ ਚਲ ਰਿਹਾ ਹੈ।
2 ਹਫਤੇ ਪਹਿਲਾਂ ਹੀ ਛੁੱਟੀ ਲੈ ਕੇ ਆਇਆ ਸੀ ਫੌਜੀ
ਜਾਣਕਾਰੀ ਅਨੁਸਾਰ ਸ਼੍ਰੀਨਗਰ ਦੇ ਉਧਮਪੁਰ ਸਥਿਤ ਆਰਡੀਨੈਂਸ 'ਚ ਤਾਇਨਾਤ ਜੋਗਿੰਦਰ 2 ਹਫਤੇ ਪਹਿਲਾ ਹੀ ਛੁੱਟੀ ਲੈ ਕੇ ਆਇਆ ਸੀ। ਹਮਲਾਵਰਾਂ ਨੇ ਪੂਰੀ ਪਲੈਨਿੰਗ ਦੇ ਨਾਲ ਉਸ ਦਾ ਕਤਲ ਕੀਤਾ । ਹਮਲਾਵਰਾਂ ਦੀ ਸੰਖਿਆ 4 ਦੱਸੀ ਜਾ ਰਹੀ ਹੈ। ਗੋਲੀਆਂ ਦੀ ਆਵਾਜ਼ਾਂ ਸੁਣ ਕੇ ਜਦੋਂਤੱਕ ਪਰਿਵਾਰ ਵਾਲੇ ਬਾਹਰ ਆਉਂਦੇ ਉਸ ਸਮੇਂ ਤੱਕ ਹਮਲਾਵਰ ਜਾ ਚੁੱਕੇ ਸਨ। ਜੋਗਿੰਦਰ ਬੇਟੇ ਹਿਮਾਂਸ਼ੂ ਅਤੇ ਢੇਡ ਸਾਲ ਦੀ ਬੇਟੀ ਨੀਤਿਕਾ ਦੇ ਨਾਲ ਘੁੰਮਣ ਲਈ ਬਾਹਰ ਨਿਕਲਿਆ ਸੀ ਜਦੋਂ ਹਮਲਾਵਰਾਂ ਨੇ ਜੋਗਿੰਦਰ 'ਤੇ ਹਮਲਾ ਕੀਤਾ ਤਾਂ ਉਸਦੀ ਬੇਟੀ ਨੀਤਿਕਾ ਗੋਦੀ 'ਚ ਸੀ ਅਤੇ ਹਿਮਾਂਸ਼ੂ ਉਂਗਲੀ ਫੜ ਕੇ ਚਲ ਰਿਹਾ ਸੀ।
14 ਗੋਲੀਆਂ ਲੱਗੀਆਂ ਜੋਗਿੰਦਰ ਨੂੰ
ਜੋਗਿੰਦਰ ਦਾ ਵੱਡਾ ਭਰਾ ਰਾਜਪਾਲ ਉਰਫ ਸੋਨੂੰ ਪਿਛਲੇ ਇਕ ਸਾਲ ਤੋਂ ਜੇਲ 'ਚ ਹੈ। ਸੋਨੂੰ ਕ੍ਰਿਮਿਨਲ ਕੇਸ ਅਧੀਨ ਜੇਲ 'ਚ ਬੰਦ ਹੈ। ਹੁਣ ਪੁਲਸ ਜੋਗਿੰਦਰ 'ਤੇ ਹੋਏ ਹਮਲੇ ਨੂੰ ਉਸਦੇ ਭਰਾ ਦੁਆਰਾ ਕੀਤੀ ਗਈ ਵਾਰਦਾਤ ਨੂੰ ਲੈ ਕੇ ਵੀ ਜਾਂਚ ਕਰੇਗੀ। ਗੋਲੀਬਾਰੀ ਦੇ ਦੌਰਾਨ ਸਾਰੀਆਂ ਗੋਲੀਆਂ ਜੋਗਿੰਦਰ ਨੂੰ ਹੀ ਲੱਗੀਆਂ ਅਤੇ ਥੋੜ੍ਹੀ ਹੀ ਦੇਰ ਬਾਅਦ ਜੋਗਿੰਦਰ ਖੂਨ ਨਾਲ ਲੱਥਪੱਥ ਹੋ ਕੇ ਗਲੀ ਜਾ ਡਿੱਗਾ।
ਜੋਗਿੰਦਰ ਦੇ ਸਰੀਰ 'ਤੇ 14 ਗੋਲੀਆਂ ਦੇ ਨਿਸ਼ਾਨ ਪੁਲਸ ਨੂੰ ਮਿਲੇ ਹਨ।
ਸੂਚਨਾ ਮਿਲਣ ਤੋਂ ਬਾਅਦ ਪੁਲਸ ਨੇ ਮੌਕੇ 'ਤੇ ਪਹੁੰਚ ਤੇ ਮਾਮਲੇ ਦੀ ਜਾਂਚ ਕਰਨੀ ਸ਼ੁਰੂ ਕਰ ਦਿੱਤੀ ਹੈ। ਪੁਲਸ ਨੇ ਐੱਫ.ਐੱਸ.ਐੱਲ. ਦੀ ਟੀਮ ਨੂੰ ਵੀ ਬੁਲਾਇਆ। ਪੁਲਸ ਨੇ ਘਟਨਾ ਵਾਲੇ ਸਥਾਨ ਤੋਂ ਸਬੂਤ ਇਕੱਠੇ ਕਰਕੇ ਜਾਂਚ ਲਈ ਭੇਜ ਦਿੱਤੇ ਹਨ। ਮ੍ਰਿਤਕ ਜੋਗਿੰਦਰ ਦੇ ਪਿਤਾ ਦੀ ਸ਼ਿਕਾਇਤ 'ਤੇ ਪੁਲਸ ਨੇ ਮਾਮਲਾ ਦਰਜ ਕਰ ਲਿਆ ਹੈ।

 


Related News