ਸੋਸ਼ਲ ਮੀਡੀਆ ’ਤੇ ਤਾਲਿਬਾਨ ਦੀ ਹਮਾਇਤ ਕਰਨੀ ਪਈ ਮਹਿੰਗੀ, ਪੁਲਸ ਨੇ 14 ਲੋਕਾਂ ਨੂੰ ਲਾਈਆਂ ਹੱਥਕੜੀਆਂ

Saturday, Aug 21, 2021 - 03:24 PM (IST)

ਗੁਹਾਟੀ— ਅਫ਼ਗਾਨਿਸਤਾਨ ’ਤੇ ਤਾਲਿਬਾਨ ਦੇ ਕਬਜ਼ੇ ਦਾ ਸੋਸ਼ਲ ਮੀਡੀਆ ’ਤੇ ਹਮਾਇਤ ਕਰਨ ਦੇ ਮਾਮਲੇ ’ਚ ਅਸਾਮ ਵਿਚ 14 ਲੋਕਾਂ ਨੂੰ ਪੁਲਸ ਨੇ ਗਿ੍ਰਫ਼ਤਾਰ ਕੀਤਾ ਹੈ। ਇਕ ਸੀਨੀਅਰ ਪੁਲਸ ਅਧਿਕਾਰੀ ਨੇ ਦੱਸਿਆ ਕਿ ਇਹ ਗਿ੍ਰਫ਼ਤਾਰੀ ਸ਼ੁੱਕਰਵਾਰ ਰਾਤ ਤੋਂ ਕੀਤੀ ਗਈ ਅਤੇ ਇਨ੍ਹਾਂ ’ਤੇ ਗੈਰ-ਕਾਨੂੰਨੀ ਗਤੀਵਿਧੀਆਂ (ਰੋਕੂ) ਐਕਟ, ਆਈ. ਟੀ. ਐਕਟ ਅਤੇ ਸੀ. ਆਰ. ਪੀ. ਸੀ. ਤਹਿਤ ਮਾਮਲਾ ਦਰਜ ਕੀਤਾ ਗਿਆ।

ਇਹ ਵੀ ਪੜ੍ਹੋ : ਕਾਬੁਲ ਤੋਂ ਭਾਰਤੀ ਹਵਾਈ ਫ਼ੌਜ ਦੇ ਜਹਾਜ਼ ਨੇ ਭਰੀ ਉੱਡਾਣ, ‘ਮੌਤ ਦੇ ਮੂੰਹ’ ’ਚੋਂ ਸੁਰੱਖਿਅਤ ਵਾਪਸ ਆ ਰਹੇ 85 ਭਾਰਤੀ

ਅਧਿਕਾਰੀ ਨੇ ਕਿਹਾ ਕਿ ਅਸੀਂ ਚੌਕਸ ਹਾਂ ਅਤੇ ਇਤਰਾਜ਼ਯੋਗ ਪੋਸਟ ਲਈ ਸੋਸ਼ਲ ਮੀਡੀਆ ’ਤੇ ਨਿਗਰਾਨੀ ਰੱਖ ਰਹੇ ਹਾਂ। ਕਾਮਰੂਪ ਮੈਟਰੋਪੋਲਿਟਨ, ਬਾਰਪੇਟਾ, ਧੁਬਰੀ ਅਤੇ ਕਰੀਮਗੰਜ ਜ਼ਿਲ੍ਹਿਆਂ ਤੋਂ 2-2 ਲੋਕਾਂ ਦੀ ਗਿ੍ਰਫ਼ਤਾਰੀ ਹੋਈ। ਉੱਥੇ ਹੀ ਦਰਾਂਗ, ਹੈਲਾਕਾਂਡੀ, ਦੱਖਣੀ ਸਲਮਾਰਾ, ਗੋਲਪਾਰਾ ਅਤੇ ਹੋਜਾਈ ਜ਼ਿਲ੍ਹਿਆਂ ਤੋਂ ਇਕ-ਇਕ ਵਿਅਕਤੀ ਦੀ ਗਿ੍ਰਫ਼ਤਾਰੀ ਹੋਈ।

ਇਹ ਵੀ ਪੜ੍ਹੋ : 500 ਸਾਲ ਪੁਰਾਣੀ ਸੂਫ਼ੀ ਦਰਗਾਹ, ਦੇਸ਼ ਦੇ ਕੋਨੇ-ਕੋਨੇ ਤੋਂ ਹਰ ਧਰਮ ਦੇ ਲੋਕ ਝੁਕਾਉਂਦੇ ਨੇ ‘ਸੀਸ’

ਡਿਪਟੀ ਇੰਸਪੈਕਟਰ ਜਨਰਲ ਵਾਇਲੇਟ ਬਰੂਆ ਨੇ ਕਿਹਾ ਕਿ ਅਸਾਮ ਪੁਲਸ ਸੋਸ਼ਲ ਮੀਡੀਆ ’ਤੇ ਤਾਲਿਬਾਨ ਦੀ ਹਮਾਇਤ ਵਿਚ ਟਿੱਪਣੀ ਕਰਨ ਵਾਲਿਆਂ ਖ਼ਿਲਾਫ਼ ਸਖ਼ਤ ਕਾਰਵਾਈ ਕਰ ਰਹੀ ਹੈ। ਉਨ੍ਹਾਂ ਨੇ ਟਵੀਟ ਕਰ ਕੇ ਕਿਹਾ ਕਿ ਅਸੀਂ ਇਸ ਤਰ੍ਹਾਂ ਦੇ ਲੋਕਾਂ ਖ਼ਿਲਾਫ਼ ਅਪਰਾਧਕ ਮਾਮਲੇ ਦਰਜ ਕਰ ਰਹੇ ਹਾਂ। ਜੇਕਰ ਤੁਹਾਡੀ ਨਜ਼ਰ ਵਿਚ ਕੋਈ ਅਜਿਹੀ ਚੀਜ਼ ਆਉਂਦੀ ਹੈ ਤਾਂ ਕ੍ਰਿਪਾ ਕਰ ਕੇ ਪੁਲਸ ਨਾਲ ਸੰਪਰਕ ਕਰੋ।


Tanu

Content Editor

Related News