ਅਮਰੀਕੀ ਉੱਪ ਰਾਸ਼ਟਰਪਤੀ ਨਾਲ ਖਾਸ ਮੁਲਾਕਾਤ ਕਰਨਗੇ ਨਰਿੰਦਰ ਮੋਦੀ

11/13/2018 10:40:31 AM

ਨਵੀਂ ਦਿੱਲੀ— ਪ੍ਰਧਾਨ ਮੰਤਰੀ ਨਰਿੰਦਰ ਮੋਦੀ ਪੂਰਬੀ ਏਸ਼ੀਆ ਸ਼ਿਖਰ ਸੰਮੇਲਨ ਜਾਂ ਭਾਰਤ ਆਸੀਆਨ ਸੰਮੇਲਨ 'ਚ ਹਿੱਸਾ ਲੈਣ ਲਈ 14 ਨਵੰਬਰ ਤੇ 15 ਨਵੰਬਰ ਨੂੰ ਸਿੰਗਾਪੁਰ ਦੀ ਵਿਦੇਸ਼ ਯਾਤਰਾ 'ਤੇ ਜਾਣਗੇ। ਇਸ ਦੌਰਾਨ ਉਨ੍ਹਾਂ ਦੀ ਅਮਰੀਕਾ ਦੇ ਉੱਪ-ਰਾਸ਼ਟਰਪਤੀ ਮਾਈਕ ਪੈਨਸ ਸਮੇਤ ਵੱੱਖ-ਵੱਖ ਦੇਸ਼ਾਂ ਦੇ ਨੇਤਾਵਾਂ ਨਾਲ ਵੀ ਮੁਲਾਕਾਤ ਹੋਵੇਗੀ। ਵਿਦੇਸ਼ ਮੰਤਰਾਲਾ 'ਚ ਸਾਬਕਾ ਸਕੱਤਰ ਵਿਜੇ ਠਾਕੁਰ ਸਿੰਘ ਨੇ ਸੋਮਵਾਰ ਨੂੰ ਕਿਹਾ ਕਿ ਮੋਦੀ 14 ਨਵੰਬਰ ਨੂੰ ਸਿੰਗਾਪੁਰ ਪਹੁੰਚਣਗੇ ਤੇ 15 ਨਵੰਬਰ ਸ਼ਾਮ ਤਕ ਵਾਪਸੀ ਕਰਨਗੇ। 

ਪ੍ਰਧਾਨ ਮੰਤਰੀ 36 ਘੰਟੇ ਦੀ ਇਸ ਯਾਤਰਾ 'ਚ ਸਭ ਤੋਂ ਪਹਿਲਾਂ ਸਿੰਗਾਪੁਰ ਫਿਨਟੇਕ ਸ਼ਿਖਰ ਸੰਮੇਲਨ 'ਚ ਮੁੱਖ ਭਾਸ਼ਣ ਦੇਣਗੇ ਅਤੇ ਆਸੀਆਨ 'ਚ ਡਿਜ਼ੀਟਲ ਭੁਗਤਾਨ ਮੰਚ ਨੂੰ ਲਾਂਚ ਵੀ ਕਰਨਗੇ। ਫਿਨਟੇਕ ਸ਼ਿਖਰ ਸੰਮੇਲਨ 'ਚ ਪਹਿਲੀ ਵਾਰ ਕਿਸੇ ਸਰਕਾਰ ਦੇ ਮੁਖੀ ਦੀ ਇਹ ਮੁੱਖ ਸਪੀਚ ਹੋਵੇਗੀ। ਵਿਜੇ ਠਾਕੁਰ ਨੇ ਕਿਹਾ ਕਿ ਪ੍ਰਧਾਨ ਮੰਤਰੀ ਬੁੱਧਵਾਰ ਨੂੰ ਹੀ ਦੂਜੇ ਆਰਸੇਪ ਸੰਮੇਲਨ ਬੈਠਕ ਤੇ ਭਾਰਤ ਸਿੰਗਾਪੁਰ ਹੈਕਥਲੋਨ 'ਚ ਵੀ ਹਿੱਸਾ ਲੈਣਗੇ। 

ਉਨ੍ਹਾਂ ਨੇ ਕਿਹਾ ਕਿ ਖੇਤਰੀ ਵਿਆਪਕ ਆਰਥਿਕ ਸਾਂਝੇਦਾਰੀ (ਆਰਸੇਪ) ਕਰਾਰ ਲਈ ਸੰਗਠਿਤ ਸੰਮੇਲਨ ਬੈਠਕ 'ਚ 16 ਦੇਸ਼ਾਂ ਦੇ ਨੇਤਾ ਸ਼ਾਮਲ ਹੋਣਗੇ ਅਤੇ 2012 ਤੋਂ ਇਸ ਦਿਸ਼ਾ 'ਚ ਚੱਲ ਰਹੇ ਯਤਨਾਂ 'ਚ ਪ੍ਰਗਤੀ ਦਾ ਜਾਇਜ਼ਾ ਵੀ ਲੈਣਗੇ। ਸ਼ਾਮ ਨੂੰ ਉਹ ਆਸੀਆਨ ਦੇ ਪ੍ਰਧਾਨ ਤੇ ਸਿੰਗਾਪੁਰ ਦੇ ਪ੍ਰਧਾਨ ਮੰਤਰੀ ਵਲੋਂ ਸੰਗਿਠਤ ਆਓ ਭਗਤ 'ਚ ਵੀ ਸ਼ਾਮਲ ਹੋਣਗੇ। ਠਾਕੁਰ ਦਾ ਇਹ ਵੀ ਕਹਿਣਾ ਹੈ ਕਿ ਇਸ ਦੌਰਾਨ ਉਨ੍ਹਾਂ ਦੀ ਹਿੰਦ ਪ੍ਰਸ਼ਾਂਤ ਖੇਤਰ ਨੂੰ ਲੈ ਕੇ ਭਾਰਤ, ਅਮਰੀਕਾ, ਜਾਪਾਨ ਤੇ ਆਸਟਰੇਲੀਆ ਅਫਸਰ ਪੱਧਰੀ ਚਕੋਣੀ ਬੈਠਕ ਵੀ ਹੋਵੇਗੀ।


Related News