ਨੀਰਵ-ਮੇਹੁਲ ''ਤੇ ਸ਼ਿਕੰਜਾ, ED ਹਾਂਗਕਾਂਗ ਤੋਂ ਵਾਪਸ ਲਿਆਈ 1350 ਕਰੋਡ਼ ਦੇ ਗਹਿਣੇ

06/10/2020 11:47:52 PM

ਨਵੀਂ ਦਿੱਲੀ - ਬੈਂਕਾਂ ਤੋਂ ਕਰਜ਼ਾ ਲੈ ਕੇ ਵਿਦੇਸ਼ ਭੱਜ ਚੁੱਕੇ ਮੇਹੁਲ ਚੌਕਸੀ ਅਤੇ ਨੀਰਵ ਮੋਦੀ 'ਤੇ ਐਨਫੋਰਸਮੈਂਟ ਡਾਇਰੈਕਟੋਰਟ ਦੀ ਵੱਡੀ ਕਾਰਵਾਈ ਹੋਈ। ਇਨ੍ਹਾਂ ਦੋਵਾਂ 'ਤੇ ਸ਼ਿਕੰਜਾ ਕੱਸਦੇ ਹੋਏ ਈ.ਡੀ. ਬੁੱਧਵਾਰ ਨੂੰ ਹਾਂਗਕਾਂਗ ਤੋਂ ਹੀਰੇ, ਮੋਤੀ ਅਤੇ ਗਹਿਣੇ ਵਾਪਸ ਲਿਆਈ ਹੈ, ਜਿਸ ਦੀ ਕੀਮਤ ਕਰੀਬ 1350 ਕਰੋਡ਼ ਰੁਪਏ ਹੈ। ਇਹ ਸਾਰੀਆਂ ਬੇਸ਼ਕੀਮਤੀ ਚੀਜ਼ਾਂ ਨੀਰਵ ਮੋਦੀ ਅਤੇ ਮੇਹੁਲ ਚੋਕਸੀ ਦੀ ਫਰਮ ਨਾਲ ਜੁਡ਼ੀਆਂ ਹਨ।

ਨੀਰਵ-ਚੌਕਸੀ ਨੂੰ ਵੱਡਾ ਝੱਟਕਾ
ਦਰਅਸਲ ਈ.ਡੀ. ਮੁਤਾਬਕ ਇਹ ਬੇਸ਼ਕੀਮਤੀ ਗਹਿਣੇ ਹਾਂਗਕਾਂਗ ਦੀ ਇੱਕ ਕੰਪਨੀ ਦੇ ਗੁਦਾਮ 'ਚ ਸੀ। ਈ.ਡੀ. ਵੱਲੋਂ ਨੀਰਵ ਮੋਦੀ ਅਤੇ ਮੇਹੁਲ ਚੋਕਸੀ ਕੀ (ਯੂ.ਏ.ਈ. ਅਤੇ ਹਾਂਗਕਾਂਗ ਦੀ) ਕੰਪਨੀਆਂ ਦੇ ਸਾਮਾਨ ਦੇ 108 ਕੰਸਾਇਨਮੈਂਟ ਨੂੰ ਹਾਂਗਕਾਂਗ ਤੋਂ ਮੁੰਬਈ ਵਾਪਸ ਲਿਆਇਆ ਗਿਆ ਹੈ, ਇਨ੍ਹਾਂ 'ਚ ਪਾਲਿਸ਼ ਕੀਤੇ ਹੋਏ ਡਾਇਮੰਡ, ਪਰਲ ਅਤੇ ਗਹਿਣੇ ਹਨ। ਜਿਸਦਾ ਭਾਰ ਕਰੀਬ 2340 ਕਿੱਲੋਗ੍ਰਾਮ ਹੈ।

ਇਸ ਕੰਸਾਇਨਮੈਂਟ ਨੂੰ 2018 ਦੀ ਸ਼ੁਰੂਆਤ 'ਚ ਦੁਬਈ ਤੋਂ ਹਾਂਗਕਾਂਗ ਭੇਜਿਆ ਗਿਆ ਸੀ ਅਤੇ ਈ.ਡੀ. ਨੂੰ ਜੁਲਾਈ 2018 'ਚ ਇਨ੍ਹਾਂ ਬੇਸ਼ਕੀਮਤੀ ਚੀਜਾਂ ਬਾਰੇ ਖੁਫੀਆ ਵਿਭਾਗ ਤੋਂ ਜਾਣਕਾਰੀ ਮਿਲੀ ਸੀ। ਜਿਸ ਤੋਂ ਬਾਅਦ ਈ.ਡੀ. ਦੇ ਅਧਿਕਾਰੀ ਲਗਾਤਾਰ ਇਨ੍ਹਾਂ ਕੀਮਤੀ ਸਾਮਾਨਾਂ ਨੂੰ ਭਾਰਤ ਵਾਪਸ ਲਿਆਉਣ ਲਈ ਹਾਂਗਕਾਂਗ 'ਚ ਵੱਖ ਵੱਖ ਅਥਾਰਟੀਆਂ ਦੇ ਸੰਪਰਕ 'ਚ ਸਨ ਅਤੇ ਉਨ੍ਹਾਂ ਨੂੰ ਹੁਣ ਕਾਮਯਾਬੀ ਮਿਲੀ ਹੈ।


Inder Prajapati

Content Editor

Related News