ਮੇਰਠ ''ਚ ਇੱਕ ਹੀ IMEI ਨੰਬਰ ''ਤੇ 13 ਹਜ਼ਾਰ ਮੋਬਾਇਲ, ਮਾਮਲੇ ਦੀ ਜਾਂਚ ਸ਼ੁਰੂ

06/04/2020 7:18:16 PM

ਮੇਰਠ - ਹਰ ਇੱਕ ਮੋਬਾਇਲ ਫੋਨ ਦਾ ਯੂਨਿਕ IMEI ਨੰਬਰ ਹੁੰਦਾ ਹੈ ਪਰ ਮੇਰਠ 'ਚ ਖੁਲਾਸਾ ਹੋਇਆ ਹੈ ਕਿ ਇੱਕ IMEI ਨੰਬਰ 'ਤੇ 13 ਹਜ਼ਾਰ ਤੋਂ ਜ਼ਿਆਦਾ ਫੋਨ ਐਕਟਿਵ ਹਨ। ਮੇਰਠ ਜ਼ੋਨ ਦੇ ਏ.ਡੀ.ਜੀ. ਰਾਜੀਵ ਸਭਰਵਾਲ ਦਾ ਕਹਿਣਾ ਹੈ ਕਿ ਇਸ ਮਾਮਲੇ 'ਚ ਮੁਕੱਦਮਾ ਦਰਜ ਕਰ ਜਾਂਚ ਸ਼ੁਰੂ ਕਰ ਦਿੱਤੀ ਗਈ ਹੈ।
ਏ.ਡੀ.ਜੀ. ਰਾਜੀਵ ਸਭਰਵਾਲ ਨੇ ਦੱਸਿਆ ਕਿ 13 ਹਜ਼ਾਰ ਤੋਂ ਜ਼ਿਆਦਾ ਫੋਨ ਦੇ ਇੱਕ ਹੀ IMEI ਨੰਬਰ ਪਾਏ ਗਏ ਹਨ। ਏ.ਡੀ.ਜੀ. ਮੁਤਾਬਕ, ਜ਼ੋਨ ਦਫ਼ਤਰ 'ਚ ਤਾਇਨਾਤ ਵਿਭਾਗ ਦੇ ਅਧਿਕਾਰੀ ਤੋਂ ਹੀ ਇਹ ਸੂਚਨਾ ਮਿਲੀ ਹੈ। ਦੱਸਿਆ ਗਿਆ ਕਿ ਵਿਭਾਗ ਦੇ ਅਧਿਕਾਰੀ ਨੇ ਆਪਣਾ ਫੋਨ ਰਿਪੇਅਰ ਕਰਾਇਆ ਸੀ। ਰਿਪੇਅਰ ਤੋਂ ਬਾਅਦ ਉਨ੍ਹਾਂ  ਦੇ ਫੋਨ ਦਾ IMEI ਨੰਬਰ ਬਦਲ ਗਿਆ ਸੀ।
ਪਹਿਲਾਂ ਤਾਂ ਜ਼ੋਨ ਦਫ਼ਤਰ 'ਚ ਹੀ ਸਾਇਬਰ ਸੈਲ 'ਚ ਇਸ IMEI ਨੰਬਰ ਨੂੰ ਚੈੱਕ ਕੀਤਾ ਗਿਆ। ਇਸ ਜਾਂਚ 'ਚ ਸਾਹਮਣੇ ਆਇਆ ਕਿ ਇੱਕ IMEI ਨੰਬਰ 'ਤੇ ਹਜ਼ਾਰਾਂ ਫੋਨ ਐਕਟਿਵ ਹਨ। ਬਾਅਦ 'ਚ ਜਦੋਂ ਇਸ IMEI ਨੰਬਰ ਦੀ ਜਾਂਚ ਜਨਪਦ ਦੇ ਸਾਇਬਰ ਸੈਲ 'ਚ ਕੀਤੀ ਗਈ ਉਦੋਂ ਇਹ ਵੀ ਇਹੀ ਖੁਲਾਸਾ ਹੋਇਆ ਕਿ ਇੱਕ IMEI ਨੰਬਰ 'ਤੇ ਹਜ਼ਾਰਾਂ ਫੋਨ ਐਕਟਿਵ ਹਨ।
ਏ.ਡੀ.ਜੀ. ਨੇ ਦੱਸਿਆ ਕਿ ਸਾਇਬਰ ਸੈਲ ਦੀ ਜਾਂਚ ਤੋਂ ਬਾਅਦ ਹੁਣ ਮੇਰਠ ਦੇ ਮੈਡੀਕਲ ਥਾਣੇ 'ਚ ਮੁਕੱਦਮਾ ਦਰਜ ਕਰ ਲਿਆ ਗਿਆ ਹੈ। ਉਨ੍ਹਾਂ ਨੇ ਕਿਹਾ ਕਿ ਇਸ ਬਾਰੇ ਸਖਤ ਜਾਂਚ ਕੀਤੀ ਜਾਵੇਗੀ। ਜੇਕਰ ਇਹ ਤਕਨੀਕੀ ਖਰਾਬੀ ਹੈ ਤਾਂ ਉਸ ਦੀ ਵੀ ਜਾਂਚ ਹੋਵੇਗੀ ਅਤੇ ਜੇਕਰ ਕੋਈ ਹੋਰ ਮਾਮਲਾ ਹੈ ਤਾਂ ਸਖਤ ਕਾਰਵਾਈ ਕੀਤੀ ਜਾਵੇਗੀ।
ਏ.ਡੀ.ਜੀ. ਨੇ ਕਿਹਾ ਕਿ IMEI ਨੰਬਰ ਕਿਸੇ ਵੀ ਮੋਬਾਇਲ ਫੋਨ ਦਾ ਮਹੱਤਵਪੂਰਣ ਅੰਗ ਹੁੰਦਾ ਹੈ ਅਤੇ ਇੱਕ ਤੋਂ ਜ਼ਿਆਦਾ ਫੋਨ 'ਚ ਇੱਕ ਜਿਵੇਂ IMEI ਨੰਬਰ ਨਹੀਂ ਹੋ ਸਕਦੇ। ਇਹ ਚਿੰਤਾ ਦਾ ਵਿਸ਼ਾ ਹੈ। ਇਹ ਮੋਬਾਇਲ ਇੱਕ ਚਾਇਨੀਜ਼ ਕੰਪਨੀ ਦੇ ਦੱਸੇ ਜਾ ਰਹੇ ਹਨ।


Inder Prajapati

Content Editor

Related News