ਆਸਾਮ ''ਚ 13 ਅੱਤਵਾਦੀਆਂ ਨੇ ਹਥਿਆਰਾਂ ਸਮੇਤ ਕੀਤਾ ਆਤਮਸਮਰਪਣ

Monday, May 09, 2022 - 10:17 AM (IST)

ਆਸਾਮ ''ਚ 13 ਅੱਤਵਾਦੀਆਂ ਨੇ ਹਥਿਆਰਾਂ ਸਮੇਤ ਕੀਤਾ ਆਤਮਸਮਰਪਣ

ਦੀਫੂ (ਭਾਸ਼ਾ)- ਆਸਾਮ ਦੇ ਕਾਰਬੀ ਆਂਗਲੋਂਗ ਜ਼ਿਲ੍ਹੇ 'ਚ ਐਤਵਾਰ ਨੂੰ ਆਲ ਆਦਿਵਾਸੀ ਨੈਸ਼ਨਲ ਲਿਬਰੇਸ਼ਨ ਆਰਮੀ (ਏ.ਏ.ਐੱਨ.ਐੱਲ.ਏ.) ਦੇ 13 ਅੱਤਵਾਦੀਆਂ ਨੇ ਸੁਰੱਖਿਆ ਫ਼ੋਰਸਾਂ ਦੇ ਸਾਹਮਣੇ ਆਤਮਸਮਰਪਣ ਕਰ ਦਿੱਤਾ। ਇਕ ਪੁਲਸ ਅਧਿਕਾਰੀ ਨੇ ਇਹ ਜਾਣਕਾਰੀ ਦਿੱਤੀ। ਉਨ੍ਹਾਂ ਕਿਹਾ ਕਿ ਅੱਤਵਾਦੀਆਂ ਨੇ ਆਟੋਮੈਟਿਕ ਰਾਈਫਲ ਸਮੇਤ ਹਥਿਆਰ ਅਤੇ ਗੋਲਾ ਬਾਰੂਦ ਸੌਂਪ ਦਿੱਤੇ। ਉਨ੍ਹਾਂ ਦੱਸਿਆ ਕਿ ਬੋਕਾਜਨ ਥਾਣੇ 'ਚ ਸਮਰਪਣ ਪ੍ਰੋਗਰਾਮ 'ਚ ਆਸਾਮ ਪੁਲਸ, ਕੇਂਦਰੀ ਰਿਜ਼ਰਵ ਪੁਲਸ ਫ਼ੋਰਸ (ਸੀ.ਆਰ.ਪੀ.ਐੱਫ.) ਅਤੇ ਆਸਾਮ ਰਾਈਫਲਜ਼ ਦੇ ਸੀਨੀਅਰ ਅਧਿਕਾਰੀ ਮੌਜੂਦ ਸਨ।

ਇਹ ਵੀ ਪੜ੍ਹੋ : J&K: ਕੁਲਗਾਮ ਮੁਕਾਬਲੇ ’ਚ ਸੁਰੱਖਿਆ ਫੋਰਸ ਨੇ ਢੇਰ ਕੀਤੇ 2 ਅੱਤਵਾਦੀ, 1 ਪਾਕਿਸਤਾਨੀ ਦਹਿਸ਼ਤਗਰਦ ਵੀ ਮਾਰਿਆ ਗਿਆ

ਅਧਿਕਾਰੀ ਨੇ ਕਿਹਾ ਕਿ ਅੱਤਵਾਦੀਆਂ ਨੇ ਇਕ ਸੀਰੀਜ ਦੀ ਚਾਰ ਰਾਈਫ਼ਲ, ਚਾਰ ਪਿਸਤੌਲਾਂ, ਇਕ ਰਿਵਾਲਵਰ ਅਤੇ ਕਈ ਕਾਰਤੂਸ ਅਤੇ ਗੋਲਾ ਬਾਰੂਦ ਸੌਂਪੇ। ਮੁੱਖ ਮੰਤਰੀ ਹਿਮੰਤ ਬਿਸਵਾ ਸਰਮਾ ਨੇ ਕਿਹਾ ਕਿ ਅੱਤਵਾਦੀਆਂ ਦੇ ਆਤਮਸਮਰਪਣ ਨਾਲ ਸੂਬਾ ਸਰਕਾਰ ਆਪਣੀ ਸ਼ਾਂਤੀ ਮੁਹਿੰਮ ਜਾਰੀ ਰੱਖੇ ਹੋਏ ਹੈ। ਏ.ਏ.ਐੱਨ.ਐੱਲ.ਏ.) ਮੌਜੂਦਾ ਸਮੇਂ ਸਰਕਾਰ ਨਾਲ ਸ਼ਾਂਤੀ ਵਾਰਤਾ ਕਰ ਰਹੀ ਹੈ।

ਨੋਟ : ਇਸ ਖ਼ਬਰ ਸੰਬੰਧੀ ਕੀ ਹੈ ਤੁਹਾਡੀ ਰਾਏ, ਕੁਮੈਂਟ ਬਾਕਸ 'ਚ ਦਿਓ ਜਵਾਬ


author

DIsha

Content Editor

Related News