ਰਾਜਸਥਾਨ ਦੇ ਐੱਨ.ਐੱਚ.-113 ''ਤੇ ਵਾਪਰਿਆ ਭਿਆਨਕ ਹਾਦਸਾ, 13 ਲੋਕਾਂ ਦੀ ਮੌਤ

Tuesday, Feb 19, 2019 - 02:19 AM (IST)

ਰਾਜਸਥਾਨ ਦੇ ਐੱਨ.ਐੱਚ.-113 ''ਤੇ ਵਾਪਰਿਆ ਭਿਆਨਕ ਹਾਦਸਾ, 13 ਲੋਕਾਂ ਦੀ ਮੌਤ

ਪ੍ਰਤਾਪਗੜ੍ਹ— ਰਾਜਸਥਾਨ ਦੇ ਪ੍ਰਤਾਪਗੜ੍ਹ ਜ਼ਿਲੇ ਦੇ ਤਹਿਤ ਪੈਂਦੇ ਅੰਬਾਵਲੀ ਪਿੰਡ ਨੇੜੇ ਨੈਸ਼ਨਲ ਹਾਈਵੇਅ-113 'ਚ ਸੋਮਵਾਰ ਰਾਤ ਇਕ ਦਰਦਨਾਕ ਸੜਕ ਹਾਦਸਾ ਹੋ ਗਿਆ। ਸੜਕ ਤੋਂ ਲੰਘ ਰਹੀ ਇਕ ਬਿੰਦੋਲੀ (ਵਿਆਹ ਨਾਲ ਜੁੜੀ ਰਸਮ) 'ਚ ਬੇਕਾਬੂ ਟਰੱਕ ਵੜ੍ਹ ਗਿਆ। ਜਿਸ ਕਾਰਨ ਕਈ ਲੋਕ ਜ਼ਖਮੀ ਹੋ ਗਏ। ਹਾਦਸੇ 'ਚ 13 ਲੋਕਾਂ ਦੀ ਮੌਤ ਹੋ ਗਈ ਜਦਕਿ 15 ਹੋਰ ਲੋਕ ਜ਼ਖਮੀ ਹੋਏ ਗਏ। ਜ਼ਖਮੀਆਂ ਨੂੰ ਇਲਾਜ ਲਈ ਨਜ਼ਦੀਕੀ ਹਸਪਤਾਲ 'ਚ ਦਾਖਲ ਕਰਵਾਇਆ ਗਿਆ ਹੈ।

ਐਸ.ਪੀ. ਪ੍ਰਤਾਪਗੜ੍ਹ ਅਨਿਲ ਕੁਮਾਰ ਬੇਨੀਵਾਲ ਨੇ ਹਾਦਸੇ ਬਾਰੇ ਦੱਸਿਆ, '9 ਲੋਕਾਂ ਦੀ ਮੌਕੇ 'ਤੇ ਹੀ ਮੌਤ ਹੋ ਗਈ ਜਦਕਿ 4 ਲੋਕਾਂ ਨੇ ਹਸਪਤਾਲ 'ਚ ਜੇਰੇ ਇਲਾਜ ਦਮ ਤੋੜ ਦਿੱਤਾ। ਇਸ ਹਾਦਸੇ 'ਚ 15 ਲੋਕ ਜ਼ਖਮੀ ਹੋਏ ਹਨ, ਜਿਨ੍ਹਾਂ ਦਾ ਇਲਾਜ ਚੱਲ ਰਿਹਾ ਹੈ।' ਫਿਲਹਾਲ ਪੁਲਸ ਇਸ ਮਾਮਲੇ ਦੀ ਗੰਭੀਰਤਾ ਨਾਲ ਜਾਂਚ ਕਰ ਰਹੀ ਹੈ।

ਮੁੱਖ ਮੰਤਰੀ ਅਸ਼ੋਕ ਗਹਿਲੋਤ ਨੇ ਪ੍ਰਗਟਾਇਆ ਦੁੱਖ
ਸੜਕ ਹਾਦਸੇ ਤੋਂ ਬਾਅਦ ਰਾਜਸਥਾਨ ਦੇ ਮੁੱਖ ਮੰਤਰੀ ਅਸ਼ੋਕ ਗਹਿਲੋਤ ਨੇ ਆਪਣੇ ਆਫੀਸ਼ੀਅਲ ਟਵੀਟਰ ਅਕਾਊਂਟ ਤੋਂ ਟਵੀਟ ਕਰ ਹਾਦਸੇ 'ਚ ਸੋਗ ਪ੍ਰਗਟਾਇਆ। ਉਨ੍ਹਾਂ ਲਿਖਿਆ, 'ਪ੍ਰਤਾਪਗੜ੍ਹ ਦੀ ਛੋਟੀ ਸਦੜੀ 'ਚ ਐੱਨ.ਐੱਚ.-113 'ਤੇ ਹੋਏ ਭਿਆਨਕ ਸੜਕ ਹਾਦਸੇ 'ਚ ਕਈ ਲੋਕਾਂ ਦੀ ਮੌਤ ਹੋ ਗਈ ਤੇ ਕਈ ਜ਼ਖਮੀ ਹੋ ਗਏ ਹਨ। ਇਸ ਹਾਦਸੇ ਤੋਂ ਮੈਂ ਕਾਫੀ ਦੁਖੀ ਹਾਂ। ਹਾਦਸੇ 'ਚ ਮ੍ਰਿਤਕ ਲੋਕਾਂ ਦੇ ਪਰਿਵਾਰਾਂ ਲਈ ਮੈਂ ਹਮਦਰਦੀ ਜ਼ਾਹਿਰ ਕਰਦਾ ਹਾਂ। ਪ੍ਰਾਰਥਨਾ ਕਰਦਾ ਹਾਂ ਕਿ ਜਲਦ ਤੋਂ ਜਲਦ ਸਾਰੇ ਜ਼ਖਮੀ ਠੀਕ ਹੋ ਜਾਣ।


author

Inder Prajapati

Content Editor

Related News