ਗੁਜਰਾਤ : ਸਾਬਰਮਤੀ ਕੇਂਦਰੀ ਜੇਲ ਦੇ ਦੋ ਪੁਲਸ ਕਰਮਚਾਰੀਆਂ ਸਮੇਤ 13 ਕੋਰੋਨਾ ਪਾਜ਼ੇਟਿਵ

Wednesday, May 06, 2020 - 12:52 PM (IST)

ਗੁਜਰਾਤ : ਸਾਬਰਮਤੀ ਕੇਂਦਰੀ ਜੇਲ ਦੇ ਦੋ ਪੁਲਸ ਕਰਮਚਾਰੀਆਂ ਸਮੇਤ 13 ਕੋਰੋਨਾ ਪਾਜ਼ੇਟਿਵ

ਅਹਿਦਾਬਾਦ (ਵਾਰਤਾ)— ਗੁਜਰਾਤ 'ਚ ਅਹਿਮਦਾਬਾਦ ਦੇ ਦੋ ਪੁਲਸ ਕਰਮਚਾਰੀ ਅਤੇ 4 ਹੋਰ ਕੈਦੀਆਂ 'ਚ ਕੋਰੋਨਾ ਵਾਇਰਸ (ਕੋਵਿਡ-19) ਲੱਛਣ ਪਾਏ ਜਾਣ ਤੋਂ ਬਾਅਦ ਇਸ ਜੇਲ ਦੇ ਕੋਰੋਨਾ ਮਰੀਜ਼ਾਂ ਦੀ ਗਿਣਤੀ ਵੱਧ ਕੇ 13 ਹੋ ਗਈ ਹੈ। ਪੁਲਸ ਨੇ ਬੁੱਧਵਾਰ ਨੂੰ ਦੱਸਿਆ ਕਿ ਪੈਰੋਲ ਤੋਂ ਬਾਅਦ ਸੋਮਵਾਰ ਨੂੰ ਹਾਜ਼ਰ ਹੋਏ 3 ਕੈਦੀ ਅਤੇ ਇੱਥੋਂ ਦੇ ਦਿੱਲੀ ਦਰਵਾਜ਼ਾ ਸਥਿਤ ਮਾਨਸਿਕ ਰੋਗ ਹਸਪਤਾਲ ਵਿਚ ਭਰਤੀ ਇਕ ਹੋਰ ਕੈਦੀ ਨੂੰ ਇਲਾਜ ਤੋਂ ਬਾਅਦ ਜੇਲ ਲਿਆਂਦਾ ਗਿਆ ਸੀ। ਇਨ੍ਹਾਂ ਚਾਰੋਂ ਕੈਦੀਆਂ ਦੇ ਕੋਰੋਨਾ ਵਾਇਰਸ ਦੇ ਸੰਪਰਕ ਵਿਚ ਆਉਣ ਤੋਂ ਬਾਅਦ ਮੰਗਲਵਾਰ ਨੂੰ ਦੋ ਪੁਲਸ ਕਰਮਚਾਰੀਆਂ ਦੀ ਕੋਰੋਨਾ ਜਾਂਚ ਕੀਤੀ ਗਈ, ਜਿਨ੍ਹਾਂ 'ਚ ਇਸ ਵਾਇਰਸ ਦੀ ਪੁਸ਼ਟੀ ਹੋਈ ਹੈ, ਜਿਸ ਤੋਂ ਬਾਅਦ 4 ਕੈਦੀਆਂ ਨੂੰ ਇੱਥੋਂ ਦੇ ਸਿਵਿਲ ਹਸਪਤਾਲ ਵਿਚ ਅਤੇ ਦੋ ਪੁਲਸ ਕਰਮਚਾਰੀਆਂ ਨੂੰ ਨਗਰ ਨਿਗਮ ਸੰਚਾਲਤ ਸਰਦਾਰ ਵੱਲਭ ਭਾਈ ਪਟੇਲ ਹਸਪਤਾਲ ਵਿਚ ਭਰਤੀ ਕਰਾਇਆ ਗਿਆ ਹੈ। ਜ਼ਿਕਰਯੋਗ ਹੈ ਕਿ ਇਸ ਤੋਂ ਪਹਿਲਾਂ ਸਾਬਰਮਤੀ ਕੇਂਦਰੀ ਜੇਲ ਦੇ ਕੋਰੋਨਾ ਪਾਜ਼ੇਟਿਵ ਦੋ ਕੈਦੀਆਂ ਨੂੰ 28 ਅਪ੍ਰੈਲ ਨੂੰ ਅਤੇ 5 ਕੈਦੀਆਂ ਨੂੰ ਇਕ ਮਈ ਨੂੰ ਸਿਵਲ ਹਸਪਤਾਲ ਵਿਚ ਭਰਤੀ ਕਰਾਇਆ ਗਿਆ ਸੀ।


author

Tanu

Content Editor

Related News