ਭਾਰਤ ’ਚ ਘੱਟ ਰਹੀ ਗ਼ਰੀਬਾਂ ਦੀ ਸੰਖ਼ਿਆ, 5 ਸਾਲਾਂ ’ਚ 13.5 ਕਰੋੜ ਲੋਕ ਗ਼ਰੀਬੀ ’ਚੋਂ ਨਿਕਲੇ ਬਾਹਰ

Tuesday, Jul 18, 2023 - 11:24 AM (IST)

ਭਾਰਤ ’ਚ ਘੱਟ ਰਹੀ ਗ਼ਰੀਬਾਂ ਦੀ ਸੰਖ਼ਿਆ,  5 ਸਾਲਾਂ ’ਚ 13.5 ਕਰੋੜ ਲੋਕ ਗ਼ਰੀਬੀ ’ਚੋਂ ਨਿਕਲੇ ਬਾਹਰ

ਨਵੀਂ ਦਿੱਲੀ (ਭਾਸ਼ਾ) – ਭਾਰਤ ’ਚ 2015-16 ਤੋਂ 2019-21 ਦਰਮਿਆਨ 13.5 ਕਰੋੜ ਲੋਕ ਬਹੁ-ਆਯਾਮੀ (ਮਲਟੀਡਿਮੈਂਸ਼ਨਲ) ਗਰੀਬੀ ’ਚੋਂ ਬਾਹਰ ਨਿਕਲੇ ਹਨ। ਨੀਤੀ ਆਯੋਗ ਦੀ ਜਾਰੀ ਇਕ ਰਿਪੋਰਟ ’ਚ ਇਹ ਜਾਣਕਾਰੀ ਦਿੱਤੀ ਗਈ ਹੈ। ਰਿਪੋਰਟ ’ਚ ਕਿਹਾ ਗਿਆ ਹੈ ਕਿ ਇਸ ਦੌਰਾਨ ਉੱਤਰ ਪ੍ਰਦੇਸ਼, ਬਿਹਾਰ, ਮੱਧ ਪ੍ਰਦੇਸ਼, ਓਡਿਸ਼ਾ ਅਤੇ ਰਾਜਸਥਾਨ ਵਿਚ ਗਰੀਬਾਂ ਦੀ ਗਿਣਤੀ ’ਚ ਸਭ ਤੋਂ ਵੱਧ ਗਿਰਾਵਟ ਦਰਜ ਕੀਤੀ ਗਈ।

ਇਹ ਵੀ ਪੜ੍ਹੋ : RBI ਅਤੇ UAE ਸੈਂਟਰਲ ਬੈਂਕ ਨੇ ਕਾਰੋਬਾਰ ਲਈ  ਕੀਤਾ ਸਮਝੌਤਾ, ਰੁਪਏ-ਦਿਰਹਾਮ 'ਚ ਵਧੇਗਾ ਲੈਣ-ਦੇਣ

ਨੀਤੀ ਆਯੋਗ ਦੇ ਵਾਈਸ ਪ੍ਰਧਾਨ ਸੁਮਨ ਬੇਰੀ ਨੇ ਕਮਿਸ਼ਨ ਦੀ ‘ਰਾਸ਼ਟਰੀ ਬਹੁਆਯਾਮੀ ਗਰੀਬੀ ਸੂਚਕ ਅੰਕ : ਇਕ ਪ੍ਰਗਤੀ ਸਬੰਧੀ ਸਮੀਖਿਆ 2023’ ਰਿਪੋਰਟ ਜਾਰੀ ਕੀਤੀ। ਰਿਪੋਰਟ ਮੁਤਾਬਕ ਭਾਰਤ ’ਚ ਮਲਟੀਡਿਮੈਂਸ਼ਨਲ ਗਰੀਬਾਂ ਦੀ ਗਿਣਤੀ ਵਿਚ 0.89 ਫੀਸਦੀ ਅੰਕ ਦੀ ਜ਼ਿਕਰਯੋਗ ਗਿਰਾਵਟ ਦਰਜ ਕੀਤੀ ਗਈ ਜੋ2015-16 ਵਿਚ 24.85 ਫੀਸਦੀ ਸੀ ਅਤੇ 2019-21 ਵਿਚ ਘੱਟ ਹੋ ਕੇ 14.96 ਫੀਸਦੀ ਰਹਿ ਗਈ ਸੀ। ਨੈਸ਼ਨਲ ਐੱਮ. ਪੀ. ਆਈ (ਮਲਟੀਡਿਮੈਂਸ਼ਨਲ ਪਾਵਰਟੀ ਇੰਡੈਕਸ) ਸਿਹਤ, ਸਿੱਖਿਆ ਅਤੇ ਜੀਵਨ ਪੱਧਰ ਦੇ ਤਿੰਨ ਬਰਾਬਰ ਭਾਰ ਵਾਲੇ ਪਹਿਲੂਆਂ ਵਿੱਚ ਵਾਂਝੇ ਨੂੰ ਮਾਪਦਾ ਹੈ। ਇਨ੍ਹਾਂ ਨੂੰ 12 ਟਿਕਾਊ ਵਿਕਾਸ ਟੀਚਿਆਂ (ਐੱਸ. ਡੀ. ਜੀ.) ਨਾਲ ਜੁੜੇ ਸੰਕੇਤਕਾਂ ਦੁਆਰਾ ਦਰਸਾਇਆ ਗਿਆ ਹੈ।

ਇਹ ਵੀ ਪੜ੍ਹੋ : ਜਲਦੀ ਤੋਂ ਜਲਦੀ ਫਾਈਲ ਕਰੋ ITR, ਤੇਜ਼ੀ ਨਾਲ ਨੇੜੇ ਆ ਰਹੀ ਆਖ਼ਰੀ ਤਾਰੀਖ਼

ਰਿਪੋਰਟ ਮੁਤਾਬਕ ਗ੍ਰਾਮੀਣ ਖੇਤਰਾਂ ’ਚ ਗਰੀਬਾਂ ਦੀ ਗਿਣਤੀ ’ਚ ਸਭ ਤੋਂ ਵੱਧ ਗਿਰਾਵਟ ਆਈ ਹੈ। ਗ੍ਰਾਮੀਣ ਖੇਤਰਾਂ ’ਚ ਗਰੀਬਾਂ ਦੀ ਗਿਣਤੀ 35.59 ਫੀਸਦੀ ਤੋਂ ਘਟ ਕੇ 19.28 ਫੀਸਦੀ ’ਤੇ ਆ ਗਈ ਹੈ। ਉੱਥੇ ਹੀ ਸ਼ਹਿਰੀ ਖੇਤਰਾਂ ’ਚ ਗਰੀਬਾਂ ਦੀ ਗਿਣਤੀ 8.65 ਫੀਸਦੀ ਤੋਂ ਘਟ ਕੇ 5.27 ਫੀਸਦੀ ਰਹਿ ਗਈ ਹੈ। ਰਿਪੋਰਟ ’ਚ 36 ਸੂਬਿਆਂ ਅਤੇ ਸੰਘ ਸਾਸ਼ਿਤ ਪ੍ਰਦੇਸ਼ਾਂ ਅਤੇ 707 ਪ੍ਰਸ਼ਾਸਨਿਕ ਜ਼ਿਲਿਆਂ ਲਈ ਮਲਟੀਡਿਮੈਂਸ਼ਨਲ ਪਾਵਰਟੀ ਸਬੰਧੀ ਅਨੁਮਾਨ ਪ੍ਰਦਾਨ ਕੀਤੇ ਗਏ ਹਨ।

ਰਿਪੋਰਟ ਮੁਤਾਬਕ ਉੱਤਰ ਪ੍ਰਦੇਸ਼, ਬਿਹਾਰ, ਮੱਧ ਪ੍ਰਦੇਸ਼, ਓਡਿਸ਼ਾ ਅਤੇ ਰਾਜਸਥਾਨ ’ਚ ਗਰੀਬਾਂ ਦੀ ਗਿਣਤੀ ’ਚ ਸਭ ਤੋਂ ਵੱਧ ਗਿਰਾਵਟ ਦਰਜ ਕੀਤੀ ਗਈ।

ਇਹ ਵੀ ਪੜ੍ਹੋ : ਇੰਡੋਨੇਸ਼ੀਆ ਤੋਂ ਭਾਰਤ ਪੁੱਜੀ ਕਈ ਟਨ Gold Jewellery, ਸਰਕਾਰ ਨੇ ਇੰਪੋਰਟ ਨਿਯਮਾਂ ’ਚ ਕੀਤਾ ਬਦਲਾਅ

ਨੋਟ - ਇਸ ਖ਼ਬਰ ਬਾਰੇ ਆਪਣੇ ਵਿਚਾਰ ਕੁਮੈਂਟ ਬਾਕਸ ਵਿਚ ਜ਼ਰੂਰ ਸਾਂਝੇ ਕਰੋ।


author

Harinder Kaur

Content Editor

Related News