125 ਸਾਲ ਦੇ ਯੋਗ ਗੁਰੂ ਪਦਮਸ਼੍ਰੀ ਨਾਲ ਸਨਮਾਨਤ, PM ਮੋਦੀ ਨੇ ਝੁਕ ਕੇ ਕੀਤਾ ਪ੍ਰਣਾਮ (ਤਸਵੀਰਾਂ)

Tuesday, Mar 22, 2022 - 01:16 PM (IST)

ਨਵੀਂ ਦਿੱਲੀ (ਭਾਸ਼ਾ)- 125 ਸਾਲਾ ਯੋਗ ਗੁਰੂ ਸਵਾਮੀ ਸਿਵਾਨੰਦ ਜਦੋਂ ਰਾਸ਼ਟਰਪਤੀ ਰਾਮਨਾਥ ਕੋਵਿੰਦ ਦੇ ਹੱਥੋਂ ਪਦਮਸ਼੍ਰੀ ਸਨਮਾਨ ਲੈਣ ਨੰਗੇ ਪੈਰ ਰਾਸ਼ਟਰਪਤੀ ਭਵਨ ਦੇ ਦਰਬਾਰ ਹਾਲ 'ਚ ਪਹੁੰਚੇ ਤਾਂ ਉੱਥੇ ਮੌਜੂਦ ਸਾਰੇ ਲੋਕਾਂ ਨੇ ਆਪਣੇ ਸਥਾਨ 'ਤੇ ਖੜ੍ਹੇ ਹੋ ਕੇ ਤਾੜੀਆਂ ਵਜਾ ਕੇ ਉਨ੍ਹਾਂ ਦਾ ਸਨਮਾਨ ਕੀਤਾ। ਸੋਮਵਾਰ ਨੂੰ ਸਨਮਾਨ ਪ੍ਰਾਪਤ ਕਰਨ ਤੋਂ ਪਹਿਲਾਂ ਸਿਵਾਨੰਦ ਨੇ ਰਾਸ਼ਟਰਪਤੀ ਕੋਵਿੰਦ ਅਤੇ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੂੰ ਨਮਸਕਾਰ ਕੀਤਾ ਤਾਂ ਇਕ ਵਾਰ ਫਿਰ ਸਾਰਿਆਂ ਨੇ ਉਨ੍ਹਾਂ ਦੇ ਸਨਮਾਨ 'ਚ ਤਾੜੀਆਂ ਵਜਾਈਆਂ। ਉਨ੍ਹਾਂ ਦੇ ਨਮਸਕਾਰ ਦੇ ਜਵਾਬ 'ਚ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੇ ਤੁਰੰਤ ਹੱਥ ਜੋੜੇ ਅਤੇ ਨਤਮਸਤਕ ਹੋਏ। 

PunjabKesari

ਸਫੇਦ ਧੋਤੀ-ਕੁਰਤਾ ਪਹਿਨੇ ਯੋਗ ਗੁਰੂ ਮੰਚ 'ਤੇ ਪਹੁੰਚਣ ਤੋਂ ਪਹਿਲਾਂ 2 ਵਾਰ ਫਿਰ ਨਤਮਸਤਕ ਹੋਏ ਅਤੇ ਰਾਸ਼ਟਰਪਤੀ ਕੋਵਿੰਦ ਨੇ ਅੱਗੇ ਵਧ ਕੇ ਉਨ੍ਹਾਂ ਨੂੰ ਸਹਾਰਾ ਦਿੱਤਾ ਅਤੇ ਉਨ੍ਹਾਂ ਨੂੰ ਖੜ੍ਹਾ ਕੀਤੇ। ਉਸ ਤੋਂ ਬਾਅਦ ਰਾਸ਼ਟਰਪਤੀ ਨੇ ਉਨ੍ਹਾਂ ਨੂੰ ਪਦਮਸ਼੍ਰੀ ਪੁਰਸਕਾਰ ਅਤੇ ਪ੍ਰਸ਼ੰਸਾ ਪੱਤਰ ਨਾਲ ਸਨਮਾਨਤ ਕੀਤਾ। ਯੋਗ ਗੁਰੂ ਨੂੰ ਸਨਮਾਨ ਕਰਨ ਦੌਰਾਨ ਰਾਸ਼ਟਰਪਤੀ ਕੋਵਿੰਦ ਉਨ੍ਹਾਂ ਨਾਲ ਗੱਲਬਾਤ ਕਰਦੇ ਹੋਏ ਨਜ਼ਰ ਆਏ ਅਤੇ ਜਦੋਂ ਦੋਹਾਂ ਨੇ ਤਸਵੀਰਾਂ ਖਿਚਵਾਈਆਂ ਤਾਂ ਦਰਬਾਰ ਹਾਲ ਫਿਰ ਤੋਂ ਤਾੜੀਆਂ ਨਾਲ ਗੂੰਜ ਉਠਿਆ। ਸਵਾਮੀ ਸਿਵਾਨੰਦ ਨੇ ਆਪਣਾ ਪੂਰਾ ਜੀਵਨ ਮਨੁੱਖ ਮਾਤਰ ਦੇ ਕਲਿਆਣ ਲਈ ਸਮਰਪਿਤ ਕੀਤਾ ਹੈ।

PunjabKesari


DIsha

Content Editor

Related News