ਦੇਸ਼ ’ਚ 121 ਕਰੋੜ ਲੋਕਾਂ ਨੂੰ ਲੱਗੀ ਕੋਰੋਨਾ ਵੈਕਸੀਨ, ਨਵੇਂ ਮਾਮਲਿਆਂ ਦੀ ਗਿਣਤੀ ਘਟੀ

Saturday, Nov 27, 2021 - 10:38 AM (IST)

ਨਵੀਂ ਦਿੱਲੀ (ਵਾਰਤਾ)- ਦੇਸ਼ ’ਚ ਕੋਰੋਨਾ ਟੀਕਾਕਰਨ ’ਚ ਪਿਛਲੇ 24 ਘੰਟਿਆਂ ਦੌਰਾਨ 73.58 ਲੱਖ ਤੋਂ ਵੱਧ ਕੋਰੋਨਾ ਟੀਕੇ ਲਗੇ। ਇਸ ਦੇ ਨਾਲ ਹੀ 121 ਕਰੋੜ ਤੋਂ ਵੱਧ ਲੋਕਾਂ ਦਾ ਟੀਕਾਕਰਨ ਹੋ ਚੁਕਿਆ ਹੈ। ਕੇਂਦਰੀ ਸਿਹਤ ਅਤੇ ਪਰਿਵਾਰ ਕਲਿਆਣ ਮੰਤਰਾਲਾ ਨੇ ਸ਼ਨੀਵਾਰ ਨੂੰ ਇੱਥੇ ਦੱਸਿਆ ਕਿ ਪਿਛਲੇ 24 ਘੰਟਿਆਂ ’ਚ ਦੇਸ਼ ’ਚ 73 ਲੱਖ 58 ਹਜ਼ਾਰ 17 ਕੋਰੋਨਾ ਟੀਕੇ ਲਾਏ ਗਏ ਹਨ। ਇਸ ਦੇ ਨਾਲ ਹੀ ਸ਼ਨੀਵਾਰ ਸਵੇਰੇ 7 ਵਜੇ ਤੱਕ 121 ਕਰੋੜ 6 ਲੱਖ 58 ਹਜ਼ਾਰ 262 ਕੋਰੋਨਾ ਟੀਕੇ ਲਾਏ ਜਾ ਚੁਕੇ ਹਨ।

PunjabKesari

ਮੰਤਰਾਲਾ ਅਨੁਸਾਰ ਪਿਛਲੇ 24 ਘੰਟਿਆਂ ’ਚ ਕੋਰੋਨਾ ਦੇ 8318 ਨਵੇਂ ਮਾਮਲੇ ਸਾਹਮਣੇ ਆਏ ਹਨ। ਉੱਥੇ ਹੀ 24 ਘੰਟਿਆਂ ਦੌਰਾਨ 10967 ਕੋਰੋਨਾ ਰੋਗੀ ਸਿਹਤਮੰਦ ਹੋਏ ਹਨ। ਹੁਣ ਤੱਕ ਤਿੰਨ ਕਰੋੜ 39 ਲੱਖ 88 ਹਜ਼ਾਰ 797 ਲੋਕ ਸਿਹਤਮੰਦ ਹੋ ਚੁਕੇ ਹਨ। ਸਿਹਤਮੰਦ ਹੋਣ ਵਾਲਿਆਂ ਦੀ ਦਰ 98.34 ਫੀਸਦੀ ਹੈ। ਦੇਸ਼ ’ਚ ਹੁਣਇਕ ਲੱਖ 7 ਹਜ਼ਾਰ 17 ਸੰਕ੍ਰਮਿਤ ਲੋਕਾਂ ਦਾ ਇਲਾਜ ਚੱਲ ਰਿਹਾ ਹੈ। ਇਹ ਸੰਕ੍ਰਮਿਤ ਮਾਮਲਿਆਂ ਦਾ 0.31 ਫੀਸਦੀ ਹੈ। ਰੋਜ਼ਾਨਾ ਸੰਕਰਮਣ ਦਰ 0.89 ਫੀਸਦੀ ਹੈ। ਦੇਸ਼ ਭਰ ’ਚ ਪਿਛਲੇ 24 ਘੰਟਿਆਂ ’ਚ ਕੁੱਲ 9 ਲੱਖ69 ਹਜ਼ਾਰ 354 ਕੋਰੋਨਾ ਟੈਸਟ ਕੀਤੇ ਗਏਹਨ। ਦੇਸ਼ ’ਚ ਕੁੱਲ 63 ਕਰੋੜ 82 ਲੱਖ 47 ਹਜ਼ਾਰ 889 ਕੋਰੋਨਾ ਟੈਸਟ ਕੀਤੇ ਹਨ।

ਨੋਟ : ਇਸ ਖ਼ਬਰ ਸੰਬੰਧੀ ਕੀ ਹੈ ਤੁਹਾਡੀ ਰਾਏ, ਕੁਮੈਂਟ ਬਾਕਸ ’ਚ ਦਿਓ ਜਵਾਬ


DIsha

Content Editor

Related News