ਨਾਬਾਲਿਗ ਕੁੜੀ ਨੂੰ ਵੇਚ ਨਹੀਂ ਸਕੇ ਤਾਂ ਕਰ ਦਿੱਤਾ ਕਤਲ, ਮਾਂ-ਧੀ ਗ੍ਰਿਫਤਾਰ

Wednesday, Apr 05, 2023 - 01:06 PM (IST)

ਨਾਬਾਲਿਗ ਕੁੜੀ ਨੂੰ ਵੇਚ ਨਹੀਂ ਸਕੇ ਤਾਂ ਕਰ ਦਿੱਤਾ ਕਤਲ, ਮਾਂ-ਧੀ ਗ੍ਰਿਫਤਾਰ

ਇੰਦੌਰ, (ਭਾਸ਼ਾ)- ਮੱਧ ਪ੍ਰਦੇਸ਼ ਦੇ ਇੰਦੌਰ ਜ਼ਿਲੇ ’ਚ 12 ਸਾਲ ਦੀ ਇਕ ਕੁੜੀ ਦਾ ਬੇਰਹਿਮੀ ਨਾਲ ਕਤਲ ਕਰਨ ਦੇ ਦੋਸ਼ ’ਚ ਪੁਲਸ ਨੇ 56 ਸਾਲਾ ਔਰਤ ਅਤੇ ਉਸ ਦੀ ਧੀ ਨੂੰ ਮੰਗਲਵਾਰ ਨੂੰ ਗ੍ਰਿਫਤਾਰ ਕੀਤਾ। ਪੁਲਸ ਨੇ ਇਹ ਜਾਣਕਾਰੀ ਦਿੱਤੀ। ਪੁਲਸ ਦੇ ਇਕ ਅਧਿਕਾਰੀ ਨੇ ਦੱਸਿਆ ਕਿ ਦੋਵੇਂ ਮੁਲਜ਼ਮਾਂ ਨਾਬਾਲਿਗ ਕੁੜੀ ਨੂੰ 50,000 ਰੁਪਏ ’ਚ ਇਕ ਵਿਅਕਤੀ ਨੂੰ ਵੇਚਣਾ ਚਾਹੁੰਦੀਆਂ ਸਨ ਪਰ ਨਾਕਾਮ ਰਹਿਣ ਤੋਂ ਬਾਅਦ ਭੇਦ ਖੁੱਲ੍ਹ ਜਾਣ ਦੇ ਡਰੋਂ ਉਨ੍ਹਾਂ ਨੇ ਕੁੜੀ ਦਾ ਕਥਿਤ ਤੌਰ ’ਤੇ ਕਤਲ ਕਰ ਦਿੱਤਾ।

ਪੁਲਸ ਸੁਪਰਡੈਂਟ (ਦੇਹਾਤ) ਹਿਤੀਕਾ ਵਾਸਲ ਨੇ ਦੱਸਿਆ ਕਿ ਗ੍ਰਿਫਤਾਰ ਔਰਤਾਂ ਦੀ ਪਛਾਣ ਮਨੋਰਮਾ (56) ਅਤੇ ਉਸ ਦੀ ਧੀ ਕਿਰਨ (20) ਦੇ ਰੂਪ ’ਚ ਹੋਈ ਹੈ। ਉਨ੍ਹਾਂ ਦੱਸਿਆ ਕਿ ਕਿਰਨ ਅਤੇ ਨਾਬਾਲਿਗ ਕੁੜੀ ਵਿਚਾਲੇ ਦੋਸਤੀ ਸੀ ਅਤੇ ਉਹ ਕੁੜੀ ਨੂੰ 22 ਮਾਰਚ ਨੂੰ ਗੁਆਂਢੀ ਧਾਰ ਜ਼ਿਲੇ ਦੇ ਪੀਤਮਪੁਰ ਖੇਤਰ ਤੋਂ ਕਥਿਤ ਤੌਰ ’ਤੇ ਵਰਗਲਾ ਕੇ ਆਪਣੇ ਨਾਲ ਲੈ ਗਈ ਸੀ। ਪੁਲਸ ਸੁਪਰਡੈਂਟ ਨੇ ਦੱਸਿਆ ਕਿ ਕੁੜੀ ਨੂੰ ਦੇਵਾਸ ਲਿਜਾਇਆ ਗਿਆ ਸੀ ਅਤੇ ਉਸ ਨੂੰ ਉੱਥੇ 50,000 ਰੁਪਏ ’ਚ ਇਕ ਵਿਅਕਤੀ ਨੂੰ ਵੇਚਣ ਦੀ ਕੋਸ਼ਿਸ਼ ਕੀਤੀ ਗਈ ਸੀ।


author

Rakesh

Content Editor

Related News