12 ਤੋਂ ਵੱਧ ਸਕੂਲਾਂ ਨੂੰ ਬੰਬ ਨਾਲ ਉਡਾਉਣ ਦੀ ਧਮਕੀ, ਈਮੇਲ ਨੇ ਨਾਗਪੁਰ ਪੁਲਸ ਨੂੰ ਪੁਆ ''ਤੀਆਂ ਭਾਜੜਾਂ
Tuesday, Aug 18, 2026 - 03:10 PM (IST)
ਨਾਗਪੁਰ : ਮਹਾਰਾਸ਼ਟਰ ਦੇ ਨਾਗਪੁਰ ਸ਼ਹਿਰ ਦੇ 12 ਤੋਂ ਵੱਧ ਸਕੂਲਾਂ ਨੂੰ ਮੰਗਲਵਾਰ ਸਵੇਰੇ ਬੰਬ ਨਾਲ ਸਬੰਧਤ ਧਮਕੀ ਭਰੇ ਈਮੇਲ ਮਿਲਣ ਦੀ ਸੂਚਨਾ ਮਿਲੀ। ਸੂਚਨਾ ਮਿਲਣ 'ਤੇ ਪਹੁੰਚੀ ਪੁਲਸ ਨੇ ਸਕੂਲ ਦੇ ਅਹਾਤੇ ਦੀ ਤਲਾਸ਼ੀ ਲਈ ਪਰ ਕੁਝ ਵੀ ਸ਼ੱਕੀ ਨਹੀਂ ਮਿਲਿਆ। ਅਧਿਕਾਰੀਆਂ ਨੇ ਇਸ ਘਟਨਾ ਦੀ ਜਾਣਕਾਰੀ ਦਿੱਤੀ। ਅਧਿਕਾਰੀਆਂ ਦੇ ਅਨੁਸਾਰ, ਈਮੇਲਾਂ ਇੱਕ ਜੀਮੇਲ ਅਕਾਊਂਟ ਤੋਂ ਭੇਜੀਆਂ ਗਈਆਂ ਸਨ ਅਤੇ 31 ਅਗਸਤ ਨੂੰ ਸਕੂਲਾਂ ਵਿੱਚ ਬੰਬ ਧਮਾਕੇ ਕਰਨ ਦੀ ਧਮਕੀ ਦਿੱਤੀ ਗਈ ਸੀ। ਇਸ ਦੌਰਾਨ ਪੁਲਸ ਵਲੋਂ ਇਮਾਰਤਾਂ ਦੀ ਤਲਾਸ਼ੀ ਲਈ ਪਰ ਕੁਝ ਨਹੀਂ ਮਿਲਿਆ। ਪੁਲਸ ਨੇ ਤੁਰੰਤ ਕਾਰਵਾਈ ਕੀਤੀ ਅਤੇ ਸਕੂਲਾਂ ਵਿੱਚ ਜਾਂਚ ਲਈ ਕਈ ਟੀਮਾਂ ਭੇਜੀਆਂ।
ਪੜ੍ਹੋ ਇਹ ਵੀ - ਵੱਡਾ ਪ੍ਰਸ਼ਾਸਨਿਕ ਫੇਰਬਦਲ: ਰਾਜਸਥਾਨ 'ਚ 26 IAS ਤੇ 53 RAS ਅਧਿਕਾਰੀਆਂ ਦੇ ਤਬਾਦਲੇ
ਅਧਿਕਾਰੀਆਂ ਨੇ ਦੱਸਿਆ ਕਿ ਪੂਰੀ ਤਲਾਸ਼ੀ ਤੋਂ ਬਾਅਦ ਸਾਰੇ ਸਕੂਲਾਂ ਨੂੰ ਦਿੱਤੀਆਂ ਗਈਆਂ ਧਮਕੀਆਂ ਜਾਅਲੀ ਪਾਈਆਂ ਗਈਆਂ, ਕਿਉਂਕਿ ਕਿਸੇ ਵੀ ਇਮਾਰਤ ਤੋਂ ਕੋਈ ਸ਼ੱਕੀ ਵਸਤੂ ਜਾਂ ਵਿਸਫੋਟਕ ਬਰਾਮਦ ਨਹੀਂ ਹੋਇਆ। ਪੁਲਸ ਦੇ ਅਨੁਸਾਰ, ਧਮਕੀ ਭਰੇ ਈਮੇਲ ਵਿੱਚ ਕਿਹਾ ਗਿਆ ਸੀ ਕਿ 31 ਅਗਸਤ ਨੂੰ ਦੁਪਹਿਰ 1:11 ਵਜੇ ਸਕੂਲਾਂ ਵਿੱਚ, ਦੁਪਹਿਰ 2:11 ਵਜੇ ਅਦਾਲਤਾਂ ਵਿੱਚ ਅਤੇ ਦੁਪਹਿਰ 3 ਵਜੇ ਦਫਤਰਾਂ ਵਿੱਚ ਧਮਾਕੇ ਕੀਤੇ ਜਾਣਗੇ। ਈਮੇਲ ਵਿੱਚ ਖਾਲਿਸਤਾਨ, ਰਾਸ਼ਟਰੀ ਸਵੈਮ ਸੇਵਕ ਸੰਘ (ਆਰਐਸਐਸ), ਭਾਰਤੀ ਜਨਤਾ ਪਾਰਟੀ (ਭਾਜਪਾ) ਅਤੇ ਕਈ ਰਾਜਨੀਤਿਕ ਨੇਤਾਵਾਂ ਦਾ ਵੀ ਜ਼ਿਕਰ ਕੀਤਾ ਗਿਆ ਸੀ। ਇੱਕ ਸੀਨੀਅਰ ਪੁਲਸ ਅਧਿਕਾਰੀ ਨੇ ਕਿਹਾ ਕਿ ਈਮੇਲ ਦੇ ਸਰੋਤ ਅਤੇ ਇਸਨੂੰ ਭੇਜਣ ਵਾਲੇ ਵਿਅਕਤੀ ਦਾ ਪਤਾ ਲਗਾਉਣ ਲਈ ਜਾਂਚ ਕੀਤੀ ਜਾ ਰਹੀ ਹੈ ਅਤੇ ਇਸ ਸਬੰਧ ਵਿੱਚ ਮਾਮਲਾ ਦਰਜ ਕੀਤਾ ਜਾਵੇਗਾ।
ਪੜ੍ਹੋ ਇਹ ਵੀ - ਬੰਦ ਅਲਮਾਰੀ, 4 ਬੈਗ, 3 ਕਰੋੜ ਰੁਪਏ ਕੈਸ਼...! ਟੈਕਸੀ ਡਰਾਈਵਰ ਦੇ ਘਰ MP ਪੁਲਸ ਦਾ ਛਾਪਾ
ਜਗ ਬਾਣੀ ਈ-ਪੇਪਰ ਨੂੰ ਪੜ੍ਹਨ ਅਤੇ ਐਪ ਨੂੰ ਡਾਊਨਲੋਡ ਕਰਨ ਲਈ ਇੱਥੇ ਕਲਿੱਕ ਕਰੋ
For Android:- https://play.google.com/store/apps/details?id=com.jagbani&hl=en
For IOS:- https://itunes.apple.com/in/app/id538323711?mt=8
For Whatsapp:- https://whatsapp.com/channel/0029Va94hsaHAdNVur4L170e
