ਜੇਲ੍ਹ ’ਚ ਬੰਦ ਕੈਦੀਆਂ ਨੇ ਸੱਚ ਕਰ ਦਿਖਾਈ ਇਸ ਫ਼ਿਲਮ ਦੀ ਕਹਾਣੀ, ਹਾਸਲ ਕੀਤੀ ਵੱਡੀ ਪ੍ਰਾਪਤੀ

06/23/2022 3:49:50 PM

ਆਗਰਾ– ਅਗਰਾ ਸੈਂਟਰਲ ਜੇਲ੍ਹ ’ਚ ਬੰਦ ਕੈਦੀਆਂ ਨੇ ਜੇਲ੍ਹ ’ਚ ਰਹਿੰਦੇ ਹੋਏ ਵੀ ਮਿਸਾਲ ਕਾਇਮ ਕੀਤੀ ਹੈ। ਇੱਥੇ ਸੈਂਟਰਲ ਜੇਲ੍ਹ ’ਚ ਬੰਦ 12 ਕੈਦੀਆਂ ਨੇ ਯੂ.ਪੀ. ਬੋਰਡ ਦੀ ਪ੍ਰੀਖਿਆ ਪਾਸ ਕਰ ਲਈ ਹੈ। ਦਰਅਸਲ, ਮਾਰਚ ਮਹੀਨੇ ਜੇਲ੍ਹ ਕੰਪਲੈਕਸ ’ਚ ਹੀ ਕੈਦੀਆਂ ਨੂੰ ਅਭਿਸ਼ੇਕ ਬੱਚਨ ਦੀ ਫ਼ਿਲਮ ‘ਦੱਸਵੀਂ’ ਵਿਖਾਈ ਗਈ ਸੀ। ਅਪ੍ਰੈਲ ’ਚ ਕੁਝ ਕੈਦੀਆਂ ਨੇ ਕਥਿਤ ਤੌਰ ’ਤੇ ਫਿਲ ਦੇ ਸੰਦੇਸ਼ ਨੂੰ ਦਿਲ ਤੋਂ ਲਿਆ। ਕੈਦਿਆਂ ਨੇ ਦੱਸਿਆ ਕਿ ਉਹ ਅਭਿਸ਼ੇਕ ਬੱਚਨ ਦੀ ਫਿਲਮ ਤੋਂ ਪ੍ਰਭਾਵਿਤ ਹੋਏ ਅਤੇ ਇਸਤੋਂ ਬਾਅਦ ਉਹ ਪ੍ਰੀਖਿਆ ਦੀ ਤਿਆਰੀ ’ਚ ਲੱਗ ਗਏ ਅਤੇ ਕਾਮਯਾਬ ਹੋ ਗਏ। ਪ੍ਰੀਖਿਆ ਪਾਸ ਕਰਨ ਵਾਲੇ ਕੈਦੀ ਜਿਤੇਂਦਰ ਸਿੰਘ ਨੇ ਕਿਹਾ ਕਿ ਜੇਲ੍ਹ ’ਚ ਰਹਿ ਕੇ ਪ੍ਰੀਖਿਆ ਪਾਸ ਕਰਨਾ ਸਾਡੇ ਲਈ ਖੁਸ਼ੀ ਦੀ ਗੱਲ ਹੈ। ਇਸ ਨਾਲ ਹੋਰ ਕੈਦੀਆਂ ਨੂੰ ਵੀ ਪ੍ਰੇਰਣਾ ਮਿਲੇਗੀ।

ਇਹ ਵੀ ਪੜ੍ਹੋ– ਮੂਸੇਵਾਲਾ ਕਤਲ ਕਾਂਡ ਤੋਂ ਪਹਿਲਾਂ ਐਨਕ੍ਰਿਪਟਡ ਚੈਟ ਪਲੇਟਫਾਰਮ ਰਾਹੀਂ ਇਨ੍ਹਾਂ ਦੋ ਨੰਬਰਾਂ 'ਤੇ ਹੋਈ ਸੀ ਗੱਲਬਾਤ!

ਸੈਂਟਰਲ ਜੇਲ੍ਹ ਆਗਰਾ ਦੇ ਸੀਨੀਅਰ ਸੁਪਰੀਟੈਂਡੇਂਟ ਵੀ.ਕੇ. ਸਿੰਘ ਨੇ ਜੇਲ੍ਹ ਦੇ ਕੈਦੀਆਂ ਨੂੰ ਮਿਲੀ ਇਸ ਕਾਮਯਾਬੀ ’ਤੇ ਵਧਾਈ ਦਿੱਤੀ ਹੈ। ਉਨ੍ਹਾਂ ਕਿਹਾ ਕਿ ਜੇਲ੍ਹ ’ਚ ਕੁਝ ਪੜ੍ਹੇ-ਲਿਖੇ ਕੈਦੀ ਵੀ ਹਨ ਜੋ ਦੂਜੇ ਕੈਦੀਆਂ ਨੂੰ ਪੜ੍ਹਾਉਂਦੇ ਹਨ। ਜੇਲ੍ਹ ’ਚ ਸਾਡੇ ਕੋਲ ਕੈਦੀਆਂ ਦੇ ਪੜ੍ਹਨ ਲਈ ਇਕ ਲਾਈਬ੍ਰੇਰੀ ਹੈ। ਜੇਲ੍ਹ ਪ੍ਰਸ਼ਾਸਨ ਉਨ੍ਹਾਂ ਨੂੰ ਸਾਰੀਆਂ ਕਿਤਾਬਾਂ ਵੀ ਮਹੁੱਈਆ ਕਰਵਾਉਂਦਾ ਹੈ। ਇਹੀ ਕਾਰਨ ਹੈ ਕਿ ਅਗਰਾ ਸੈਂਟਰਲ ਜੇਲ੍ਹ ’ਚ ਬੰਦ 12 ਕੈਦੀਆਂ ਨੇ ਸਾਲਾਨਾ ਜਮਾਤ 10ਵੀਂ ਅਤੇ 12ਵੀਂ ਯੂ.ਪੀ. ਬੋਰਡ ਪ੍ਰੀਖਿਆ ਪਾਸ ਕਰ ਲਈ ਹੈ। ਕੈਦੀਆਂ ਨੂੰ ਸਿੱਖਿਆ ਲਈ ਅਸੀਂ ਸੁਵਿਧਾਵਾਂ ਦਾ ਦਾਇਰਾ ਹੋਰ ਵੀ ਵਧਾਵਾਂਗੇ। 

ਇਹ ਵੀ ਪੜ੍ਹੋ– ‘ਇਕ ਰਾਸ਼ਟਰ, ਇਕ ਰਾਸ਼ਨ ਕਾਰਡ’ ਯੋਜਨਾ ਪੂਰੇ ਦੇਸ਼ ’ਚ ਲਾਗੂ, ਹੁਣ ਕਿਸੇ ਵੀ ਸੂਬੇ ’ਚ ਲੈ ਸਕਦੇ ਹੋ ਸਸਤਾ ਅਨਾਜ


Rakesh

Content Editor

Related News