ਨੇਪਾਲ ''ਚ ਜ਼ਹਿਰੀਲੀ ਸ਼ਰਾਬ ਪੀਣ ਨਾਲ 1 ਭਾਰਤੀ ਸਮੇਤ 12 ਲੋਕਾਂ ਦੀ ਮੌਤ

Tuesday, May 05, 2020 - 02:04 AM (IST)

ਨੇਪਾਲ ''ਚ ਜ਼ਹਿਰੀਲੀ ਸ਼ਰਾਬ ਪੀਣ ਨਾਲ 1 ਭਾਰਤੀ ਸਮੇਤ 12 ਲੋਕਾਂ ਦੀ ਮੌਤ

ਕਾਠਮੰਡੂ - ਨੇਪਾਲ ਦੇ ਮੋਹਟਾਰੀ ਜ਼ਿਲੇ ਵਿਚ ਜ਼ਹਿਰੀਲੀ ਸ਼ਰਾਬ ਪੀਣ ਨਾਲ 12 ਲੋਕਾਂ ਦੀ ਮੌਤ ਹੋ ਗਈ, ਜਿਸ ਵਿਚ ਇਕ ਭਾਰਤੀ ਨਾਗਰਿਕ ਵੀ ਸ਼ਾਮਲ ਹੈ। ਸਿਹਤ ਮੰਤਰਾਲੇ ਨੇ ਇਥੇ ਸੋਮਵਾਰ ਨੂੰ ਦੱਸਿਆ ਕਿ ਜ਼ਹਿਰੀਲੀ ਸ਼ਰਾਬ ਪੀਣ ਨਾਲ ਜਿਨਾਂ ਲੋਕਾਂ ਦੀ ਮੌਤ ਹੋਈ ਹੈ, ਉਨ੍ਹਾਂ ਦੀ ਉਮਰ 26 ਤੋਂ 55 ਸਾਲ ਵਿਚਾਲੇ ਹੈ। 

ਮੰਤਰਾਲੇ ਦੇ ਅਧਿਕਾਰੀਆਂ ਨੇ ਦੱਸਿਆ ਕਿ ਭਾਰਤ ਦੀ ਸਰਹੱਦ ਨਾਲ ਲੱਗਦੇ ਮੋਹਟਾਰੀ ਜ਼ਿਲੇ ਵਿਚ ਭੰਗਹਾ ਅਤੇ ਬਰਦੀਬਾਸ ਖੇਤਰ ਵਿਚ ਪਿਛਲੇ 5 ਦਿਨ ਵਿਚ ਕੁਝ ਲੋਕਾਂ ਦੀ ਮੌਤ ਦੀ ਖਬਰ ਮਿਲਣ ਤੋਂ ਬਾਅਦ ਖੇਤਰ ਵਿਚ ਇਕ ਮੈਡੀਕਲ ਦਲ ਨੂੰ ਭੇਜਿਆ ਗਿਆ ਸੀ। ਅਧਿਕਾਰੀਆਂ ਨੇ ਦੱਸਿਆ ਕਿ ਮਿ੍ਰਤਕਾਂ ਦੇ ਖੂਨ ਦੇ ਨਮੂਨਿਆਂ ਦੀ ਜਾਂਚ ਕਰਨ 'ਤੇ ਪਤਾ ਲੱਗਾ ਕਿ ਇਨਾਂ ਲੋਕਾਂ ਦੀ ਮੌਤ ਜ਼ਹਿਰੀਲੀ ਸ਼ਰਾਬ ਪੀਣ ਨਾਲ ਹੋਈ ਹੈ। ਉਨ੍ਹਾਂ ਦੱਸਿਆ ਕਿ ਜ਼ਹਿਰੀਲੀ ਸ਼ਰਾਬ ਪੀਣ ਨਾਲ 12 ਮਿ੍ਰਤਕਾਂ ਵਿਚ ਇਕ ਭਾਰਤੀ ਨਾਗਕਿਤ ਵੀ ਸ਼ਾਮਲ ਹੈ।
 


author

Khushdeep Jassi

Content Editor

Related News