ਇੰਦੌਰ 'ਚ ਵੱਡਾ ਹਾਦਸਾ; ਪ੍ਰਾਚੀਨ ਮੰਦਰ ਦੀ ਛੱਤ ਡਿੱਗੀ, 12 ਲੋਕਾਂ ਦੀ ਮੌਤ, ਬਚਾਅ ਮੁਹਿੰਮ ਜਾਰੀ

Thursday, Mar 30, 2023 - 05:19 PM (IST)

ਇੰਦੌਰ- ਮੱਧ ਪ੍ਰਦੇਸ਼ ਦੇ ਇੰਦੌਰ 'ਚ ਰਾਮ ਨੌਮੀ ਦੇ ਮੌਕੇ ਵੱਡਾ ਹਾਦਸਾ ਵਾਪਰ ਗਿਆ। ਇੰਦੌਰ ਦੇ ਬਾਲੇਸ਼ਵਰ ਮਹਾਦੇਵ ਝੂਲੇਲਾਲ ਮੰਦਰ ਵਿਚ ਆਯੋਜਿਤ ਧਾਰਮਿਕ ਪ੍ਰੋਗਰਾਮ ਦੌਰਾਨ ਮੰਦਰ ਦੀ ਛੱਤ ਡਿੱਗਣ ਗਈ। ਇਸ ਹਾਦਸੇ ਵਿਚ 2 ਔਰਤਾਂ ਸਮੇਤ 12 ਲੋਕਾਂ ਦੀ ਮੌਤ ਹੋ ਗਈ ਹੈ। ਅਧਿਕਾਰੀਆਂ ਨੇ ਦੱਸਿਆ ਕਿ 20 ਲੋਕਾਂ ਨੂੰ ਬਚਾ ਲਿਆ ਗਿਆ ਹੈ ਅਤੇ ਸਾਰਿਆਂ ਨੂੰ ਇਲਾਜ ਲਈ ਹਸਪਤਾਲ ਲਿਜਾਇਆ ਗਿਆ ਹੈ। ਬਾਕੀ ਹੋਰਨਾਂ ਲਈ ਬਚਾਅ ਮੁਹਿੰਮ ਜਾਰੀ ਹੈ।

ਇਹ ਵੀ ਪੜ੍ਹੋ- J&K ਦੇ ਕਠੂਆ ਜ਼ਿਲ੍ਹੇ 'ਚ ਜ਼ਬਰਦਸਤ ਧਮਾਕੇ ਮਗਰੋਂ ਖੇਤਾਂ 'ਚ ਪਿਆ ਟੋਇਆ, ਜ਼ਿੰਦਾ ਗ੍ਰਨੇਡ ਬਰਾਮਦ

ਇੰਦੌਰ ਦੇ ਪੁਲਸ ਕਮਿਸ਼ਨਰ ਮਕਰੰਦ ਦੇਉਸਕਰ ਨੇ ਮੀਡੀਆ ਕਰਮਚਾਰੀਆਂ ਨਾਲ ਗੱਲਬਾਤ ਕਰਦਿਆਂ ਕਿਹਾ ਕਿ ਹੁਣ ਤੱਕ 12 ਲਾਸ਼ਾਂ ਬਰਾਮਦ ਕੀਤੀਆਂ ਜਾ ਚੁੱਕੀਆਂ ਹਨ। ਅਜੇ ਵੀ ਕੁਝ ਲੋਕ ਫਸੇ ਹੋਏ ਹਨ ਅਤੇ ਬਚਾਅ ਕਾਰਜ ਜਾਰੀ ਹੈ। ਅਧਿਕਾਰਤ ਸੂਤਰਾਂ ਨੇ ਇਕ ਨਿਊਜ਼ ਏਜੰਸੀ ਨਾਲ ਗੱਲਬਾਤ ਕਰਦਿਆਂ ਦੱਸਿਆ ਕਿ ਮਰਨ ਵਾਲਿਆਂ ਦੀ ਗਿਣਤੀ ਵਧ ਸਕਦੀ ਹੈ ਪਰ ਬਚਾਅ ਕਾਰਜਾਂ ਦੇ ਖ਼ਤਮ ਹੋਣ ਤੋਂ ਬਾਅਦ ਪਤਾ ਲੱਗੇਗਾ।
 

PunjabKesari

ਇਕ ਚਸ਼ਮਦੀਦ ਨੇ ਇਹ ਜਾਣਕਾਰੀ ਦਿੱਤੀ। ਅਧਿਕਾਰੀਆਂ ਨੇ ਦੱਸਿਆ ਕਿ ਪਟੇਲ ਨਗਰ ਦੇ ਮੰਦਰ ਵਿਚ ਹੋਏ ਹਾਦਸੇ ਮਗਰੋਂ ਰਾਹਤ ਅਤੇ ਬਚਾਅ ਕੰਮ ਸ਼ੁਰੂ ਕਰ ਦਿੱਤਾ ਗਿਆ। ਇਕ ਚਸ਼ਮਦੀਦ ਨੇ ਕਿਹਾ ਕਿ ਧਾਰਮਿਕ ਪ੍ਰੋਗਰਾਮ ਦੌਰਾਨ ਮੰਦਰ ਵਿਚ ਪੁਰਾਤਨ ਬਾਵੜੀ ਦੀ ਛੱਤ 'ਤੇ ਸ਼ਰਧਾਲੂਆਂ ਦੀ ਕਾਫੀ ਭੀੜ ਜਮ੍ਹਾਂ ਹੋ ਗਈ ਸੀ ਅਤੇ ਛੱਤ ਜ਼ਿਆਦਾ ਲੋਕਾਂ ਦਾ ਬੋਝ ਨਹੀਂ ਸਹਿਣ ਕਰ ਸਕੀ।

ਇਹ ਵੀ ਪੜ੍ਹੋ- ਯੋਗੀ ਸਰਕਾਰ ਦਾ ਤੋਹਫ਼ਾ, ਹੁਣ ਹੈਲੀਕਾਪਟਰ ਤੋਂ 'ਰਾਮ ਲੱਲਾ' ਦੇ ਦਰਸ਼ਨ ਕਰ ਸਕਣਗੇ ਸ਼ਰਧਾਲੂ

PunjabKesari

ਇਸ ਮਾਮਲੇ ਆਪਣੇ ਧਿਆਨ 'ਚ ਲੈਂਦਿਆਂ ਮੁੱਖ ਮੰਤਰੀ ਸ਼ਿਵਰਾਜ ਸਿੰਘ ਚੌਹਾਨ ਨੇ ਪ੍ਰਸ਼ਾਸਨ ਨੂੰ ਸ਼ਰਧਾਲੂਆਂ ਨੂੰ ਸੁਰੱਖਿਅਤ ਬਾਹਰ ਕੱਢਣ ਦੇ ਨਿਰਦੇਸ਼ ਦਿੱਤੇ ਹਨ। ਸੂਚਨਾ ਮਿਲਦੇ ਹੀ ਡਿਵੀਜ਼ਨਲ ਕਮਿਸ਼ਨਰ ਅਤੇ ਕਲੈਕਟਰ ਵੀ ਮੌਕੇ 'ਤੇ ਪਹੁੰਚ ਗਏ ਅਤੇ ਰਾਹਤ ਅਤੇ ਬਚਾਅ ਕੰਮ ਜਾਰੀ ਹੈ। ਜ਼ਖਮੀਆਂ ਨੂੰ ਹਸਪਤਾਲ ਪਹੁੰਚਾਉਣ ਦਾ ਵੀ ਪ੍ਰਬੰਧ ਕੀਤਾ ਗਿਆ ਹੈ। ਇਸ ਦੌਰਾਨ ਮੁੱਖ ਮੰਤਰੀ ਚੌਹਾਨ ਨੇ ਇੰਦੌਰ ਦੇ ਸੀਨੀਅਰ ਅਧਿਕਾਰੀਆਂ ਨਾਲ ਫੋਨ 'ਤੇ ਚਰਚਾ ਕੀਤੀ ਅਤੇ ਉਨ੍ਹਾਂ ਨੂੰ ਰਾਹਤ ਅਤੇ ਬਚਾਅ ਕਾਰਜਾਂ ਨੂੰ ਤੇਜ਼ ਕਰਨ ਲਈ ਕਿਹਾ। ਕੁਝ ਲੋਕਾਂ ਨੂੰ ਸੁਰੱਖਿਅਤ ਬਾਹਰ ਕੱਢ ਲਿਆ ਗਿਆ ਹੈ ਪਰ ਕੁਝ ਅਜੇ ਵੀ ਫਸੇ ਹੋਏ ਹਨ।


Tanu

Content Editor

Related News