12 ਤੋਂ 14 ਉਮਰ ਵਰਗ ਲਈ ਟੀਕਾਕਰਨ; ਮਾਪਿਆਂ ਨੂੰ ਮਿਲੀ ਰਾਹਤ

03/15/2022 5:50:32 PM

ਨਵੀਂ ਦਿੱਲੀ (ਭਾਸ਼ਾ)– ਰਾਸ਼ਟਰੀ ਰਾਜਧਾਨੀ ’ਚ ਮਾਪਿਆਂ ਨੇ 12 ਤੋਂ 14 ਸਾਲ ਦੇ ਬੱਚਿਆਂ ਲਈ ਬੁੱਧਵਾਰ ਨੂੰ ਕੋਵਿਡ-19 ਰੋਕੂ ਟੀਕਾਕਰਨ ਸ਼ੁਰੂ ਕੀਤੇ ਜਾਣ ਦੇ ਸਰਕਾਰ ਦੇ ਐਲਾਨ ਤੋਂ ਰਾਹਤ ਦਾ ਸਾਹ ਲਿਆ ਹੈ। ਮਾਪਿਆਂ ਮੁਤਾਬਕ ਬੱਚਿਆਂ ਦੇ ਟੀਕਾਕਰਨ ਦੀ ਲੰਬੇ ਸਮੇਂ ਤੋਂ ਉਡੀਕ ਸੀ। ਦੋ ਸਾਲ ’ਚ ਪਹਿਲੀ ਵਾਰ ਰਾਸ਼ਟਰੀ ਰਾਜਧਾਨੀ ’ਚ ਸਕੂਲ 1 ਅਪ੍ਰੈਲ ਤੋਂ ਪੂਰੀ ਤਰ੍ਹਾਂ ਨਾਲ ਸਹੀ ਤਰੀਕੇ ਨਾਲ ਫਿਰ ਤੋਂ ਖੁੱਲ੍ਹਣਗੇ ਅਤੇ ਆਨਲਾਈਨ ਮੋਡ ਖ਼ਤਮ ਹੋ ਜਾਵੇਗਾ। 

ਇਹ ਵੀ ਪੜ੍ਹੋ- 12 ਤੋਂ 14 ਸਾਲ ਦੇ ਉਮਰ ਵਰਗ ਲਈ ਇਸ ਹਫ਼ਤੇ ਤੋਂ ਸ਼ੁਰੂ ਹੋਵੇਗਾ ਕੋਰੋਨਾ ਟੀਕਾਕਰਨ

13 ਸਾਲ ਦੀ ਬੱਚੀ ਦੇ ਮਾਪਿਆਂ ਅਮਿਤਾ ਭਾਰਗਵ ਨੇ ਕਿਹਾ, ‘‘ਬੱਚਿਆਂ ਨੂੰ ਟੀਕਾ ਲਾਉਣ ਦਾ ਇਹ ਸਹੀ ਸਮਾਂ ਹੈ ਕਿਉਂਕਿ 1 ਅਪ੍ਰੈਲ ਤੋਂ ਜਮਾਤਾਂ ਲੱਗਣਗੀਆਂ ਅਤੇ ਵਿਦਿਆਰਥੀਆਂ ਕੋਲ ਘਰ ’ਚ ਰਹਿਣ ਦਾ ਬਦਲ ਨਹੀਂ ਹੋਵੇਗਾ। ਦੱਸ ਦੇਈਏ ਕਿ ਕੇਂਦਰੀ ਸਿਹਤ ਮੰਤਰੀ ਮਨਸੁੱਖ ਮਾਂਡਵੀਆ ਨੇ ਸੋਮਵਾਰ ਨੂੰ ਐਲਾਨ ਕੀਤਾ ਕਿ 12 ਤੋਂ 14 ਸਾਲ ਦੀ ਉਮਰ ਦੇ ਬੱਚਿਆਂ ਲਈ ਕੋਵਿਡ-19 ਰੋਕੂ ਟੀਕਾਕਰਨ ਬੁੱਧਵਾਰ ਤੋਂ ਸ਼ੁਰੂ ਹੋਵੇਗਾ। 

ਇਹ ਵੀ ਪੜ੍ਹੋ- ਮੇਰੇ ਕਹਿਣ ’ਤੇ ਸੰਸਦ ਮੈਂਬਰਾਂ ਦੇ ਪੁੱਤਰਾਂ ਦੀ ਕੱਟੀ ਟਿਕਟ, ਨਹੀਂ ਚਲੇਗੀ ਵੰਸ਼ਵਾਦ ਦੀ ਸਿਆਸਤ: PM ਮੋਦੀ

12 ਤੋਂ 14 ਸਾਲ ਦੀ ਉਮਰ ਦੇ ਬੱਚਿਆਂ ਲਈ ਕੋਵਿਡ-19 ਰੋਕੂ ਟੀਕਾ ਕਾਰਬੇਵੈਕਸ ਬਾਇਓਲੌਜਿਕ ਈ. ਲਿਮਟਿਡ, ਹੈਦਰਾਬਾਦ ਵਲੋਂ ਤਿਆਰ ਕੀਤਾ ਜਾਵੇਗਾ। ਇਕ ਹੋਰ ਮਾਪਿਆਂ ਪੂਜਾ ਸਿੰਘ ਨੇ ਕਿਹਾ ਕਿ ਮੈਨੂੰ ਉਮੀਦ ਹੈ ਕਿ ਸਾਨੂੰ ਆਪਣੇ ਬੱਚਿਆਂ ਦੇ ਟੀਕਾਕਰਨ ਲਈ ਭਟਕਣਾ ਨਹੀਂ ਪਵੇਗਾ, ਜਿਵੇਂ ਕਿ ਸਾਨੂੰ ਪਿਛਲੇ ਸਾਲ ਬਾਲਗਾਂ ਲਈ ਭਟਕਣਾ ਪਿਆ ਸੀ। ਮੈਨੂੰ ਉਮੀਦ ਹੈ ਕਿ ਟੀਕੇ ਦੀ ਉੱਚਿਤ ਖ਼ੁਰਾਕ ਹੈ, ਇਸ ਲਈ ਇਸ ਨੂੰ ਪ੍ਰਾਪਤ ਕਰਨਾ ਮੁਸ਼ਕਲ ਨਹੀਂ ਹੋਵੇਗਾ।


Tanu

Content Editor

Related News