PM ਮੋਦੀ ਬੋਲੇ- ਅੱਜ ਮਹੱਤਵਪੂਰਨ ਦਿਨ,12 ਤੋਂ 14 ਸਾਲ ਦੇ ਬੱਚਿਆਂ ਨੂੰ ਜ਼ਰੂਰ ਲਗਵਾਓ ਕੋਰੋਨਾ ਵੈਕਸੀਨ
Wednesday, Mar 16, 2022 - 11:36 AM (IST)
ਨੈਸ਼ਨਲ ਡੈਸਕ- ਰਾਸ਼ਟਰੀ ਟੀਕਾਕਰਨ ਦਿਵਸ ਮੌਕੇ ਬੁੱਧਵਾਰ ਯਾਨੀ ਕਿ ਅੱਜ ਤੋਂ ਦੇਸ਼ ਭਰ ’ਚ 12 ਤੋਂ 14 ਸਾਲ ਦੇ ਬੱਚਿਆਂ ਦਾ ਕੋਰੋਨਾ ਟੀਕਾਕਰਨ ਸ਼ੁਰੂ ਹੋ ਗਿਆ ਹੈ। ਇਸ ਉਮਰ ਵਰਗ ਦੇ ਲਾਭਪਾਤਰੀਆਂ ਨੂੰ ਹੈਦਰਾਬਾਦ ਸਥਿਤ ਬਾਇਓਲੌਜੀਕਲ-ਈ ਵਲੋਂ ਵਿਕਸਿਤ ਕੋਰਬਵੈਕਸ ਟੀਕਾ ਲਾਇਆ ਜਾਵੇਗਾ।
ਇਹ ਵੀ ਪੜ੍ਹੋ- 12 ਤੋਂ 14 ਉਮਰ ਵਰਗ ਲਈ ਟੀਕਾਕਰਨ; ਮਾਪਿਆਂ ਨੂੰ ਮਿਲੀ ਰਾਹਤ
ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੇ ਬੱਚਿਆਂ ਦੇ ਟੀਕਾਕਰਨ ਸ਼ੁਰੂ ਹੋਣ ’ਤੇ ਕਿਹਾ ਕਿ 12 ਤੋਂ 14 ਉਮਰ ਵਰਗ ਦੇ ਬੱਚੇ ਟੀਕੇ ਦੀ ਖ਼ੁਰਾਕ ਜ਼ਰੂਰ ਲੈਣ। ਆਪਣੇ ਨਾਗਰਿਕਾਂ ਨੂੰ ਵੈਕਸੀਨੇਟ ਕਰਨ ਦੀ ਭਾਰਤ ਦੀ ਕੋਸ਼ਿਸ਼ ’ਚ ਅੱਜ ਮਹੱਤਵਪੂਰਨ ਦਿਨ ਹੈ। ਹੁਣ 12 ਤੋਂ 14 ਉਮਰ ਵਰਗ ਦੇ ਬੱਚੇ ਵੈਕਸੀਨੇਸ਼ਨ ਲਈ ਪਾਤਰ ਹਨ ਅਤੇ 60 ਸਾਲ ਤੋਂ ਵੱਧ ਉਮਰ ਦੇ ਸਾਰੇ ਲੋਕ ਬੂਸਟਰ ਡੋਜ਼ ਲਈ ਪਾਤਰ ਹਨ। ਮੈਂ ਇਨ੍ਹਾਂ ਉਮਰ ਵਰਗ ਦੇ ਲੋਕਾਂ ਨੂੰ ਟੀਕਾਕਰਨ ਕਰਾਉਣ ਦੀ ਅਪੀਲ ਕਰਦਾ ਹਾਂ। ਇਹ ਗੱਲ ਉਨ੍ਹਾਂ ਟਵੀਟ ਕਰ ਕੇ ਆਖੀ। ਪ੍ਰਧਾਨ ਮੰਤਰੀ ਨੇ ਅੱਗੇ ਕਿਹਾ ਕਿ ਭਾਰਤ ’ਚ ਕੋਰੋਨਾ ਟੀਕੇ ਦੀਆਂ180 ਕਰੋੜ ਤੋਂ ਵੱਧ ਖ਼ੁਰਾਕਾਂ ਦਿੱਤੀਆਂ ਗਈਆਂ ਹਨ, ਜਿਨ੍ਹਾਂ ’ਚੋਂ 15 ਤੋਂ 17 ਉਮਰ ਵਰਗ ਨੂੰ ਦਿੱਤੀ ਗਈ 9 ਕਰੋੜ ਤੋਂ ਵੱਧ ਖ਼ੁਰਾਕਾਂ ਸ਼ਾਮਲ ਹਨ।
ਇਹ ਵੀ ਪੜ੍ਹੋ- ਮੇਰੇ ਕਹਿਣ ’ਤੇ ਸੰਸਦ ਮੈਂਬਰਾਂ ਦੇ ਪੁੱਤਰਾਂ ਦੀ ਕੱਟੀ ਟਿਕਟ, ਨਹੀਂ ਚਲੇਗੀ ਵੰਸ਼ਵਾਦ ਦੀ ਸਿਆਸਤ: PM ਮੋਦੀ
ਪ੍ਰਧਾਨ ਮੰਤਰੀ ਨੇ ਕਿਹਾ ਕਿ ਭਾਰਤ ਨੇ ਕਈ ਦੇਸ਼ਾਂ ਨੂੰ ਟੀਕੇ ਭੇਜੇ ਹਨ, ਉਸ ਦੇ ਟੀਕਾਕਰਨ ਕੋਸ਼ਿਸ਼ਾਂ ਨੇ ਕੋਵਿਡ-19 ਖਿਲਾਫ ਗਲੋਬਲ ਲੜਾਈ ਨੂੰ ਹੋਰ ਮਜ਼ਬੂਤ ਬਣਾਇਆ ਹੈ। ਅਸੀਂ ਕੋਰੋਨਾ ਮਹਾਮਾਰੀ ਨਾਲ ਲਈ ਕਿਤੇ ਬਿਹਤਰ ਸਥਿਤੀ ਵਿਚ ਹਾਂ, ਸਾਨੂੰ ਸਾਰਿਆਂ ਨੂੰ ਸਾਵਧਾਨੀ ਵਰਤਣਾ ਜਾਰੀ ਰੱਖਣਾ ਹੋਵੇਗਾ। ਅੱਜ ਭਾਰਤ ਕੋਲ ਕਈ ‘ਮੇਡ ਇਨ ਇੰਡੀਆ’ ਟੀਕੇ ਹਨ। ਅਸੀਂ ਮੁਲਾਂਕਣ ਦੀ ਉੱਚਿਤ ਪ੍ਰਕਿਰਿਆ ਤੋਂ ਬਾਅਦ ਹੋਰ ਟੀਕਿਆਂ ਨੂੰ ਵੀ ਮਨਜ਼ੂਰੀ ਦਿੱਤੀ ਹੈ।
ਨੋਟ- ਪ੍ਰਧਾਨ ਮੰਤਰੀ ਨਰਿੰਦਰ ਮੋਦੀ ਦੀ ਅਪੀਲ ’ਤੇ ਤੁਸੀਂ ਵੀ ਕਰੋ ਗੋਰ, ਬੱਚਿਆਂ ਦਾ ਟੀਕਾਕਰਨ ਜ਼ਰੂਰ ਕਰਵਾਓ।