ਅੰਗਰੇਜ਼ਾਂ ਦੇ ਜ਼ਮਾਨੇ ਦਾ 114 ਸਾਲ ਪੁਰਾਣਾ ਪੁਲ ਢਹਿ-ਢੇਰੀ

Monday, Jan 13, 2020 - 11:16 AM (IST)

ਅੰਗਰੇਜ਼ਾਂ ਦੇ ਜ਼ਮਾਨੇ ਦਾ 114 ਸਾਲ ਪੁਰਾਣਾ ਪੁਲ ਢਹਿ-ਢੇਰੀ

ਭਾਗਲਪੁਰ— ਬਿਹਾਰ 'ਚ ਪੂਰਬ ਰੇਲਵੇ ਦੇ ਬਿਹਾਰੀ ਮਾਲਦਹ ਮੰਡਲ ਦੇ ਭਾਗਲਪੁਰ-ਸਾਹਿਬਗੰਜ-ਹਾਵੜਾ ਰੇਲ ਸੈਕਸ਼ਨ 'ਤੇ ਪੀਰਪੈਂਤੀ ਸਟੇਸ਼ਨ ਦੇ ਕੋਲ 114 ਸਾਲ ਪੁਰਾਣੇ ਖਸਤਾ ਹੋ ਚੁੱਕੇ ਰੇਲਵੇ ਉਲਟਾ ਪੁਲ (ਨੰਬਰ-91) ਨੂੰ ਐਤਵਾਰ ਨੂੰ ਸੁਰੱਖਿਆ ਕਾਰਨਾਂ ਕਰ ਕੇ ਵਿਸਫੋਟਕ ਸਮੱਗਰੀ ਨਾਲ ਢਹਿ-ਢੇਰੀ ਕਰ ਦਿੱਤਾ ਗਿਆ।ਪੁਲ ਨੂੰ ਢਹਿ-ਢੇਰੀ ਕਰਨ ਤੋਂ ਪਹਿਲਾਂ ਆਲੇ-ਦੁਆਲੇ ਦੇ ਇਲਾਕੇ ਨੂੰ ਪੂਰੀ ਤਰ੍ਹਾਂ ਖਾਲੀ ਕਰਵਾਇਆ ਗਿਆ। ਉਲਟਾ ਪੁਲ ਦੇ ਨਾਮ ਤੋਂ ਜਾਣਿਆ ਜਾਂਦਾ ਹੈ। ਇਸ ਪੁਲ ਨੂੰ ਢਹਿ-ਢੇਰੀ ਕਰਨ ਲਈ ਰੇਲਵੇ ਵਲੋਂ ਮੈਗਾ ਬਲਾਕ ਕੀਤਾ ਗਿਆ ਸੀ। 

PunjabKesari

ਇਸ ਰੇਲ ਸੈਕਸ਼ਨ 'ਚ ਚੱਲ ਰਹੇ ਇਲੈਕਟ੍ਰੀਫਿਕੇਸ਼ਨ ਕਾਰਜ ਲਈ ਰੇਲਵੇ ਦੇ ਪਹਿਲਾਂ ਤੋਂ ਨਿਰਧਾਰਤ ਪ੍ਰੋਗਰਾਮ ਤਹਿਤ ਧਨਬਾਦ ਤੋਂ ਰੇਲਵੇ ਦੇ ਇੰਜੀਨੀਅਰਿੰਗ ਵਿਭਾਗ ਦੇ 3 ਮੈਂਬਰੀ ਵਿਗਿਆਨੀਆਂ ਦੀ ਟੀਮ ਨੇ ਆਪਣੀ ਦੇਖ-ਰੇਖ 'ਚ ਪੁਲ 'ਚ ਡਾਈਨਾਮਾਈਟ ਲਾ ਕੇ ਸਿਰਫ਼ ਇਕ ਮਿੰਟ 'ਚ ਇਸ ਨੂੰ ਢਹਿ-ਢੇਰੀ ਕਰ ਦਿੱਤਾ। ਅੰਗਰੇਜ਼ਾਂ ਦੇ ਸਮੇਂ ਤੋਂ ਦੋਵਾਂ ਹਿੱਸਿਆਂ ਨੂੰ ਜੋੜਨ ਵਾਲੇ ਇਸ ਰੇਲ ਪੁਲ ਨੂੰ ਅੰਤਿਮ ਪਲ 'ਚ ਦੇਖਣ ਲਈ ਹਜ਼ਾਰਾਂ ਦੀ ਗਿਣਤੀ 'ਚ ਲੋਕਾਂ ਦੀ ਭੀੜ ਉਮੜ ਪਈ। ਰੇਲਵੇ ਦੇ ਇੰਜੀਨੀਅਰ ਨੀਰਜ ਕੁਮਾਰ ਨੇ ਦੱਸਿਆ ਕਿ ਢਹਿ-ਢੇਰੀ ਕੀਤੇ ਗਏ ਪੁਲ ਦੀ ਥਾਂ 'ਤੇ ਇਕ ਸਾਲ ਦੇ ਅੰਦਰ ਨਵੇਂ ਪੁਲ ਦਾ ਨਿਰਮਾਣ ਕਰ ਲਿਆ ਜਾਵੇਗਾ। ਇਸ ਦੌਰਾਨ ਲੋਕਾਂ ਨੂੰ ਮੰਜਰੋਹੀ ਅੰਡਰਪਾਸ ਤੋਂ ਹੋ ਕੇ ਲੰਘਣਾ ਪਵੇਗਾ। ਪੁਲ ਢਹਿ-ਢੇਰੀ ਕਰਨ ਦੇ ਸਮੇਂ ਰੇਲਵੇ ਦੇ ਅਧਿਕਾਰੀਆਂ ਨਾਲ ਪੁਲਸ ਅਤੇ ਪ੍ਰਸ਼ਾਸਨਿਕ ਅਧਿਕਾਰੀ ਵੀ ਵੱਡੀ ਗਿਣਤੀ ਵਿਚ ਮੌਜੂਦ ਸਨ।


author

Tanu

Content Editor

Related News