ਆਸਾਮ ''ਚ ਕਿਸ਼ਤੀ ਹਾਦਸਾ: 11 ਸਾਲ ਦੇ ਬੱਚੇ ਨੇ ਮਾਂ ਅਤੇ ਚਾਚੀ ਦੀ ਬਚਾਈ ਜਾਨ

Friday, Sep 07, 2018 - 02:04 PM (IST)

ਆਸਾਮ ''ਚ ਕਿਸ਼ਤੀ ਹਾਦਸਾ: 11 ਸਾਲ ਦੇ ਬੱਚੇ ਨੇ ਮਾਂ ਅਤੇ ਚਾਚੀ ਦੀ ਬਚਾਈ ਜਾਨ

ਨੈਸ਼ਨਲ ਡੈਸਕ—ਆਸਾਮ ਦੀ ਰਾਜਧਾਨੀ ਗੁਹਾਟੀ 'ਚ ਬੁੱਧਵਾਰ ਨੂੰ ਦੇਸੀ ਕਿਸ਼ਤੀ ਦੇ ਬ੍ਰਹਮਪੁੱਤਰ ਨਦੀ 'ਚ ਪਲਟਣ ਨਾਲ 3 ਲੋਕਾਂ ਦੀ ਮੌਤ ਹੋ ਗਈ,ਜਦਕਿ ਕਈ ਲੋਕ ਜ਼ਖਮੀ ਹੋ ਗਏ। ਇਸ ਹਾਦਸੇ 'ਚ ਇਕ 11 ਸਾਲ ਦੇ ਬੱਚੇ ਦੀ ਸੂਝਬੂਝ ਨਾਲ ਦੋ ਜ਼ਿੰਦਗੀਆਂ ਬਚ ਗਈਆਂ। ਕਮਲ ਕਿਸ਼ੋਰ ਦਾਸ ਨੇ ਜਿਵੇਂ ਹੀ ਆਪਣੀ ਮਾਂ ਅਤੇ ਚਾਚੀ ਨੂੰ ਡੁੱਬਦੇ ਹੋਏ ਦੇਖਿਆ ਤਾਂ ਉਨ੍ਹਾਂ ਨੂੰ ਬਚਾਉਣ ਦੇ ਲਈ ਨਦੀ 'ਚ ਛਾਲ ਮਾਰ ਦਿੱਤੀ, ਜਿਸ ਨਾਲ ਦੋਵਾਂ ਦੀ ਜ਼ਿੰਦਗੀ ਬਚ ਗਈ।

PunjabKesari
ਅਸਲ 'ਚ ਉਤਰੀ ਗੁਹਾਟੀ ਦੇ ਸੇਂਟ ਐਂਟਨੀ ਸਕੂਲ 'ਚ ਪੰਜਵੀਂ 'ਚ ਪੜ੍ਹਨ ਵਾਲਾ ਕਮਲ ਆਪਣੀ ਦਾਦੀ ਨੂੰ ਉਨ੍ਹਾਂ ਦੇ ਘਰ ਛੱਡ ਕੇ ਮਾਂ ਅਤੇ ਚਾਚੀ ਨਾਲ ਘਰ ਵਾਪਸ ਆ ਰਿਹਾ ਸੀ ਕਿ ਉਨ੍ਹਾਂ ਦੀ ਕਿਸ਼ਤੀ ਨਦੀ 'ਚ ਪਲਟ ਗਈ। ਕਮਲ ਨੇ ਦੱਸਿਆ ਕਿ ਜਿਵੇਂ ਹੀ ਕਿਸ਼ਤੀ ਦਾ ਬੰਨ੍ਹ ਡੁੱਬਣ ਲੱਗਾ ਤਾਂ ਉਸ ਦੀ ਮਾਂ ਨੇ ਕਿਹਾ ਕਿ ਜੁੱਤੀਆਂ ਲਾਹ ਕੇ ਤੈਰ ਅਤੇ ਕਿਨਾਰੇ ਵਾਲੇ ਪਾਸੇ ਜਾ। ਉਸ ਨੇ ਦੱਸਿਆ ਕਿ ਮੈਂ ਕੰਢੇ 'ਤੇ ਪਹੁੰਚ ਕੇ ਦੇਖਿਆ ਕਿ ਮੇਰੀ ਮਾਂ ਅਤੇ ਚਾਚੀ ਪਿੱਛੇ ਰਹਿ ਗਈਆਂ ਹਨ। ਕਮਲ ਨੇ ਦੱਸਿਆ ਕਿ ਉਸ ਦੀ ਮਾਂ ਨੂੰ ਤੈਰਨਾ ਨਹੀਂ ਆਉਂਦਾ ਸੀ, ਜਿਸ ਨੂੰ ਬਚਾਉਣ ਲਈ ਉਸ ਨੇ ਨਦੀ 'ਚ ਛਾਲ ਮਾਰ ਦਿੱਤੀ ਅਤੇ ਉਸ ਨੇ ਆਪਣੀ ਮਾਂ ਨੂੰ ਵਾਲਾਂ ਤੋਂ ਫੜਿਆ ਅਤੇ ਫਿਰ ਉਨ੍ਹਾਂ ਦਾ ਹੱਥ ਖਿਚਦੇ ਹੋਏ ਸੁਰੱਖਿਅਤ ਬਾਹਰ ਕੱਢ ਲਿਆ, ਉਸ ਦੇ ਬਾਅਦ ਉਸ ਨੇ ਆਪਣੀ ਚਾਚੀ ਨੂੰ ਬਚਾਉਣ ਲਈ ਫਿਰ ਨਦੀ 'ਚ ਛਲਾਂਗ ਲਗਾਈ ਅਤੇ ਉਨ੍ਹਾਂ ਨੂੰ ਵੀ ਖਿੱਚ ਕੇ ਬਾਹਰ ਕੱਢ ਲਿਆ। ਹਾਲਾਂਕਿ ਉਸ ਨੂੰ ਇਸ ਗੱਲ ਦਾ ਦੁੱਖ ਹੈ ਕਿ ਉਹ ਇਕ ਮਹਿਲਾ ਅਤੇ ਉਸ ਦੇ ਬੱਚੇ ਨੂੰ ਸੁਰੱਖਿਅਤ ਬਾਹਰ ਲਿਆਉਣ ਦੇ ਬਾਅਦ ਵੀ ਨਹੀਂ ਬਚਾ ਸਕਿਆ।

PunjabKesari
ਕਮਲ ਨੇ ਦੱਸਿਆ ਕਿ ਜਿਵੇਂ ਹੀ ਉਸ ਨੇ ਬੁਰਕੇ 'ਚ ਇਕ ਮਹਿਲਾ ਅਤੇ ਉਸ ਵਲੋਂ ਫੜੇ ਬੱਚੇ ਨੂੰ ਡੁਬਦੇ ਹੋਏ ਦੇਖਿਆ ਤਾਂ ਉਹ ਫਿਰ ਪਾਣੀ 'ਚ ਗਿਆ ਅਤੇ ਦੋਵਾਂ ਨੂੰ ਬੰਨ੍ਹ ਦੇ ਪਿਲਰ ਦੀ ਕੰਕਰੀਟ ਸਲੈਬ ਤੱਕ ਲੈ ਆਇਆ, ਪਰ ਮਹਿਲਾ ਦੇ ਹੱਥੋਂ ਉਸ ਦਾ ਬੱਚਾ ਫਿਸਲ ਗਿਆ ਅਤੇ ਉਹ ਨਦੀ 'ਚ ਰੁੜ੍ਹ ਗਿਆ। ਮਹਿਲਾ ਨੇ ਵੀ ਬੱਚੇ ਨੂੰ ਬਚਾਉਣ ਦੇ ਲਈ ਨਦੀ 'ਚ ਛਲਾਂਗ ਲਗਾ ਦਿੱਤੀ ਅਤੇ ਉਹ ਵੀ ਤੇਜ ਵਹਾਅ ਦੇ ਨਾਲ ਰੁੜ੍ਹ ਗਈ।

PunjabKesari
ਜਾਣਕਾਰੀ ਮੁਤਾਬਕ ਬੁੱਧਵਾਰ ਨੂੰ 40 ਲੋਕਾਂ ਨਾਲ ਭਰੀ ਕਿਸ਼ਤੀ ਉੱਤਰੀ ਗੁਹਾਟੀ ਦੇ ਮਧਮ ਖਾਂਡਾ ਘਾਟ ਦੇ ਲਈ ਰਵਾਨਾ ਹੋਈ ਸੀ, ਪਰ ਕੰਢੇ ਤੋਂ 200 ਮੀਟਰ ਦੂਰ ਨਦੀ 'ਚ ਉਸ ਦਾ ਇੰਜਣ ਬੰਦ ਹੋ ਗਿਆ ਸੀ। ਇਸ ਦੇ ਬਾਅਦ ਤੇਜ਼ ਪਾਣੀ ਦੇ ਵਹਾਅ ਦੇ ਕਾਰਨ ਕਿਸ਼ਤੀ ਉੱਥੇ ਨਿਰਮਾਣ ਅਧੀਨ ਇਕ ਢਾਂਚੇ ਦੇ ਲੋਹੇ ਦੇ ਪਿਲਰ ਨਾਲ ਟਕਰਾਅ ਕੇ ਪਲਟ ਗਈ। ਘਟਨਾ ਦੇ ਬਾਅਦ ਤਿੰਨ ਲਾਸ਼ਾਂ ਬਰਾਮਦ ਕੀਤੀਆਂ ਗਈਆਂ ਅਤੇ 12 ਲੋਕ ਤੈਰ ਕੇ ਸੁਰੱਖਿਅਤ ਬਾਹਰ ਆ ਗਏ ਅਤੇ 11 ਲਾਪਤਾ ਹਨ।


Related News