ਮਣੀਪੁਰ ’ਚ 11 ਅੱਤਵਾਦੀ ਗ੍ਰਿਫਤਾਰ
Monday, Apr 21, 2025 - 12:59 AM (IST)

ਇੰਫਾਲ (ਅਨਸ)- ਮਣੀਪੁਰ ’ਚ ਇੰਫਾਲ ਘਾਟੀ ਦੇ ਕਈ ਜ਼ਿਲਿਆਂ ’ਚੋਂ ਪਿਛਲੇ 48 ਘੰਟਿਆਂ ’ਚ ਕਈ ਪਾਬੰਦੀਸ਼ੁਦਾ ਸੰਗਠਨਾਂ ਦੇ 11 ਅੱਤਵਾਦੀਆਂ ਨੂੰ ਗ੍ਰਿਫ਼ਤਾਰ ਕੀਤਾ ਗਿਆ ਹੈ। ਪੁਲਸ ਨੇ ਐਤਵਾਰ ਨੂੰ ਇਹ ਜਾਣਕਾਰੀ ਦਿੱਤੀ। ਮਈ 2023 ’ਚ ਨਸਲੀ ਹਿੰਸਾ ਭੜਕਣ ਤੋਂ ਬਾਅਦ ਮਣੀਪੁਰ ਪੁਲਸ ਅਤੇ ਸੁਰੱਖਿਆ ਫੋਰਸਾਂ ਸੂਬੇ ’ਚ ਤਲਾਸ਼ੀ ਮੁਹਿੰਮ ਚਲਾ ਰਹੀਆਂ ਹਨ।