ਹੈਦਰਾਬਾਦ ਦੇ ਕਬਾੜ ਗੋਦਾਮ ''ਚ ਲੱਗੀ ਅੱਗ, 11 ਪ੍ਰਵਾਸੀ ਮਜ਼ਦੂਰ ਜਿਊਂਦੇ ਸੜੇ

Wednesday, Mar 23, 2022 - 10:06 AM (IST)

ਹੈਦਰਾਬਾਦ ਦੇ ਕਬਾੜ ਗੋਦਾਮ ''ਚ ਲੱਗੀ ਅੱਗ, 11 ਪ੍ਰਵਾਸੀ ਮਜ਼ਦੂਰ ਜਿਊਂਦੇ ਸੜੇ

ਹੈਦਰਾਬਾਦ (ਭਾਸ਼ਾ)- ਹੈਦਰਾਬਾਦ 'ਚ ਕਬਾੜ ਗੋਦਾਮ 'ਚ ਬੁੱਧਵਾਰ ਤੜਕੇ ਭਿਆਨਕ ਅੱਗ ਲੱਗ ਗਈ। ਇਸ ਹਾਦਸੇ 'ਚ 11 ਪ੍ਰਵਾਸੀ ਮਜ਼ਦੂਰਾਂ ਦੀ ਝੁਲਸ ਕੇ ਮੌਤ ਹੋ ਗਈ। ਪੁਲਸ ਅਤੇ ਫਾਇਰ ਬ੍ਰਿਗੇਡ ਅਧਿਕਾਰੀਆਂ ਨੇ ਦੱਸਿਆ ਕਿ ਬਿਹਾਰ ਨਾਲ ਸੰਬੰਧ ਰੱਖਣ ਵਾਲੇ ਇਹ ਸਾਰੇ ਪ੍ਰਵਾਸੀ ਮਜ਼ਦੂਰ ਸ਼ਹਿਰ ਦੇ ਭੋਈਗੁੜਾ 'ਚ ਇਕ ਇਮਾਰਤ ਦੀ ਪਹਿਲੀ ਮੰਜ਼ਲ 'ਤੇ ਮ੍ਰਿਤਕ ਮਿਲੇ। ਪੁਲਸ ਦੇ ਇਕ ਅਧਿਕਾਰੀ ਨੇ ਦੱਸਿਆ ਕਿ 11 ਲੋਕਾਂ ਦੀ ਅੱਗ 'ਚ ਜਿਊਂਦੇ ਸੜਨ ਨਾਲ ਮੌਤ ਹੋ ਗਈ। ਅੱਗ ਲੱਗਣ ਦੇ ਕਾਰਨਾਂ ਦਾ ਪਤਾ ਲਗਾਇਆ ਜਾ ਰਿਹਾ ਹੈ। 

ਇਹ ਵੀ ਪੜ੍ਹੋ : ਪੱਛਮੀ ਬੰਗਾਲ 'ਚ ਬਦਮਾਸ਼ਾਂ ਨੇ ਘਰਾਂ ਨੂੰ ਲਗਾਈ ਅੱਗ, 10 ਲੋਕ ਜਿਊਂਦੇ ਸੜੇ

ਉਨ੍ਹਾਂ ਦੱਸਿਆ ਕਿ ਫਾਇਰ ਬ੍ਰਿਗੇਡ ਕੰਟਰੋਲ ਰੂਮ ਨੂੰ ਤੜਕੇ ਕਰੀਬ 3 ਵਜੇ ਫੋਨ 'ਤੇ ਅੱਗ ਲੱਗਣ ਦੀ ਸੂਚਨਾ ਮਿਲੀ ਅਤੇ ਕਰੀਬ 4 ਘੰਟਿਆਂ ਦੀ ਕੋਸ਼ਿਸ਼ ਤੋਂ ਬਾਅਦ ਅੱਗ 'ਤੇ ਪੂਰੀ ਤਰ੍ਹਾਂ ਕਾਬੂ ਪਾ ਲਿਆ ਗਿਆ। ਉਨ੍ਹਾਂ ਦੱਸਿਆ ਕਿ ਇਮਾਰਤ ਦੀ ਪਹਿਲੀ ਮੰਜ਼ਲ 'ਤੇ ਸੌਂ ਰਹੇ ਇਹ 11 ਲੋਕ ਖ਼ੁਦ ਨੂੰ ਨਹੀਂ ਬਚਾ ਸਕੇ, ਕਿਉਂਕਿ ਉੱਥੇ ਸਿਰਫ਼ ਇਕ ਹੀ ਪੌੜੀ ਸੀ।

ਨੋਟ : ਇਸ ਖ਼ਬਰ ਸੰਬੰਧੀ ਕੀ ਹੈ ਤੁਹਾਡੀ ਰਾਏ, ਕੁਮੈਂਟ ਬਾਕਸ 'ਚ ਦਿਓ ਜਵਾਬ


author

DIsha

Content Editor

Related News