ਐਮਰਜੈਂਸੀ ਲੈਂਡਿੰਗ ਦੇ 11 ਘੰਟਿਆਂ ਬਾਅਦ ਬੰਗਲਾਦੇਸ਼ ਦਾ ਜਹਾਜ਼ ਢਾਕਾ ਰਵਾਨਾ, ਪਾਇਲਟ ਦੀ ਹਾਲਤ ਗੰਭੀਰ

Saturday, Aug 28, 2021 - 11:07 AM (IST)

ਐਮਰਜੈਂਸੀ ਲੈਂਡਿੰਗ ਦੇ 11 ਘੰਟਿਆਂ ਬਾਅਦ ਬੰਗਲਾਦੇਸ਼ ਦਾ ਜਹਾਜ਼ ਢਾਕਾ ਰਵਾਨਾ, ਪਾਇਲਟ ਦੀ ਹਾਲਤ ਗੰਭੀਰ

ਨਾਗਪੁਰ- ਪਾਇਲਟ ਨੂੰ ਦਿਲ ਦਾ ਦੌਰਾ ਪੈਣ ਕਾਰਨ ਐਮਰਜੈਂਸੀ ਸਥਿਤੀ ’ਚ ਨਾਗਪੁਰ ਹਵਾਈ ਅੱਡੇ ’ਤੇ ਉਤਰੇ ਬਿਮਾਨ ਬੰਗਲਾਦੇਸ਼ ਹਵਾਬਾਜ਼ੀ ਕੰਪਨੀ ਦੇ ਜਹਾਜ਼ ਨੇ 11 ਘੰਟੇ ਬਾਅਦ ਢਾਕਾ ਲਈ ਉਡਾਣ ਭਰੀ। ਉੱਥੇ ਹੀ ਪਾਇਲਟ ਦੀ ਸਥਿਤੀ ਹਾਲ ਵੀ ਗੰਭੀਰ ਹੈ ਅਤੇ ਉਸ ਦਾ ਇੱਥੋਂ ਦੇ ਇਕ ਨਿੱਜੀ ਹਸਪਤਾਲ ’ਚ ਇਲਾਜ ਚੱਲ ਰਿਹਾ ਹੈ। ਇਕ ਅਧਿਕਾਰੀ ਨੇ ਸ਼ਨੀਵਾਰ ਨੂੰ ਇਹ ਜਾਣਕਾਰੀ ਦਿੱਤੀ। ਢਾਕਾ ਤੋਂ ਮਸਕਟ ਜਾ ਰਹੇ ਇਸ ਬੋਇੰਗ ਜਹਾਜ਼ ’ਚ 126 ਯਾਤਰੀ ਸਵਾਰ ਸਨ। ਚਾਲਕ ਨੂੰ ਦਿਲ ਦਾ ਦੌਰਾ ਪੈਣ ਕਾਰਨ ਜਹਾਜ਼ ਸ਼ੁੱਕਰਵਾਰ ਦੁਪਹਿਰ 11.40 ਵਜੇ ਨਾਗਪੁਰ ’ਚ ਐਮਰਜੈਂਸੀ ਸਥਿਤੀ ’ਚ ਉਤਾਰਿਆ ਗਿਆ ਸੀ। ਨਾਗਪੁਰ ਹਵਾਈ ਅੱਡੇ ਦੇ ਇਕ ਸੀਨੀਅਰ ਅਧਿਕਾਰੀ ਨੇ ਕਿਹਾ,‘‘ਬਿਮਾਨ ਬੰਗਲਾਦੇਸ਼ ਨੇ ਚਾਲਕ ਦਲ ਦੇ ਵੈਕਲਪਿਕ ਮੈਂਬਰਾਂ ਦਾ ਪ੍ਰਬੰਧ ਕੀਤਾ, ਜੋ ਨਾਗਪੁਕ ਆਏ। ਇਸ ਤੋਂ ਬਾਅਦ ਜਹਾਜ਼ ਨੇ ਸ਼ੁੱਕਰਵਾਰ ਨੂੰ ਰਾਤ 10.37 ਵਜੇ ਯਾਤਰੀਆਂ ਨਾਲ ਆਪਣੀ ਮੰਜ਼ਲ ਵੱਲ ਉਡਾਣ ਭਰੀ।’’

ਇਹ ਵੀ ਪੜ੍ਹੋ : ...ਜਦੋਂ ਮਸਕਟ ਤੋਂ ਢਾਕਾ 126 ਯਾਤਰੀਆਂ ਨੂੰ ਲਿਜਾ ਰਹੇ ਜਹਾਜ਼ ਦੇ ਪਾਇਲਟ ਨੂੰ ਪਿਆ ਦਿਲ ਦਾ ਦੌਰਾ

ਉਨ੍ਹਾਂ ਦੱਸਿਆ ਕਿ ਪਾਇਲਟ ਹਾਲੇ ਵੀ ਗੰਭੀਰ ਹੈ ਅਤੇ ਉਸ ਦਾ ਨਾਗਪੁਰ ਦੇ ਇਕ ਨਿੱਜੀ ਹਸਪਤਾਲ ’ਚ ਇਲਾਜ ਚੱਲ ਰਿਹਾ ਹੈ। ਸੂਤਰਾਂ ਨੇ ਦੱਸਿਆ ਕਿ ਪਾਇਲਟ ਨੂੰ ਨਾਗਪੁਰ ਹਵਾਈ ਅੱਡੇ ਤੋਂ ਕਰੀਬ 10 ਕਿਲੋਮੀਟਰ ਦੂਰ ਸਥਿਤ ਕਿੰਗਸਵੇ ਹਸਪਤਾਲ ’ਚ ਦਾਖ਼ਲ ਕਰਵਾਇਆ ਗਿਆ ਹੈ। ਉਨ੍ਹਾਂ ਦੱਸਿਆ ਕਿ ਜਦੋਂ ਜਹਾਜ਼ ਰਾਏਪੁਰ ਕੋਲ ਸੀ ਤਾਂ ਉਸ ਨੂੰ ਐਮਰਜੈਂਸੀ ਸਥਿਤੀ ’ਚ ਉਤਾਰਨ ਲਈ ਕੋਲਕਾਤਾ ਏ.ਟੀ.ਸੀ. ਨਾਲ ਸੰਪਰਕ ਕੀਤਾ ਗਿਆ, ਜਿਸ ਤੋਂ ਬਾਅਦ ਉਸ ਨੂੰ ਨਜ਼ਦੀਕੀ ਨਾਗਪੁਰ ਹਵਾਈ ਅੱਡੇ ’ਤੇ ਉਤਰਨ ਦੀ ਸਲਾਹ ਦਿੱਤੀ ਗਈ। ਸਹਾਇਕ ਪਾਇਲਟ ਨੇ ਜਹਾਜ਼ ਨੂੰ ਨਾਗਪੁਰ ’ਚ ਉਤਾਰਿਆ। ਬਿਮਾਨ ਬੰਗਲਾਦੇਸ਼ ਨੇ ਭਾਰਤ ਲਈ ਉਡਾਣ ਸੇਵਾਵਾਂ ਹਾਲ ’ਚ ਬਹਾਲ ਕੀਤੀਆਂ ਹਨ। ਕੋਰੋਨਾ ਵਾਇਰਸ ਗਲੋਬਲ ਮਹਾਮਾਰੀ ਕਾਰਨ ਦੋਹਾਂ ਦੇਸ਼ਾਂ ਵਿਚਾਲੇ ਹਵਾਈ ਯਾਤਰਾ ਸੇਵਾ ਮੁਅੱਤਲ ਸੀ।

ਇਹ ਵੀ ਪੜ੍ਹੋ : ਸੰਯੁਕਤ ਕਿਸਾਨ ਮੋਰਚੇ ਵਲੋਂ 25 ਸਤੰਬਰ ਨੂੰ ‘ਭਾਰਤ ਬੰਦ’ ਦਾ ਸੱਦਾ

ਨੋਟ : ਇਸ ਖ਼ਬਰ ਸੰਬੰਧੀ ਕੀ ਹੈ ਤੁਹਾਡੀ ਰਾਏ, ਕੁਮੈਂਟ ਬਾਕਸ ’ਚ ਦਿਓ ਜਵਾਬ


author

DIsha

Content Editor

Related News