ਤੇਜ਼ ਹਨੇਰੀ ਨੇ CRPF ਕੈਂਪ ''ਚ ਮਚਾਈ ਤਬਾਹੀ, 11 ਜਵਾਨ ਕੀਤੇ ਜ਼ਖ਼ਮੀ

Saturday, May 20, 2023 - 02:45 AM (IST)

ਛੱਤੀਸਗੜ੍ਹ (ਭਾਸ਼ਾ): ਛੱਤੀਸਗੜ੍ਹ ਦੇ ਨਕਸਲ ਪ੍ਰਭਾਵਿਤ ਬਸਤਰ ਜ਼ਿਲ੍ਹੇ ਵਿਚ ਹਨੇਰੀ ਨਾਲ ਕੇਂਦਰੀ ਰਿਜ਼ਰਵ ਪੁਲਸ ਫ਼ੋਰਸ ਦਾ ਕੈਂਪ ਬੁਰੀ ਤਰ੍ਹਾਂ ਨੁਕਸਾਨਿਆ ਗਿਆ ਜਿਸ ਨਾਲ 11 ਜਵਾਨਾਂ ਨੂੰ ਸੱਟ ਲੱਗੀ ਹੈ। ਪੁਲਸ ਅਧਿਕਾਰੀਆਂ ਨੇ ਸ਼ੁੱਕਰਵਾਰ ਨੂੰ ਦੱਸਿਆ ਕਿ ਜ਼ਿਲ੍ਹੇ ਵਿਚ ਅੱਜ ਦੁਪਹਿਰ ਬਾਅਦ ਹਨੇਰੀ ਨਾਲ ਸੇਡਵਾ ਪਿੰਡ ਵਿਚ ਸੀ.ਆਰ.ਪੀ.ਐੱਫ. ਦਾ ਕੈਂਪ ਨੁਕਸਾਨਿਆ ਗਿਆ। ਇਸ ਘਟਨਾ ਵਿਚ 11 ਜਵਾਨ ਜ਼ਖ਼ਮੀ ਹੋਏ ਹਨ। 

ਇਹ ਖ਼ਬਰ ਵੀ ਪੜ੍ਹੋ - 2000 ਰੁਪਏ ਦਾ ਨੋਟ ਬੰਦ! ਜਾਣੋ 8 ਨਵੰਬਰ ਤੋਂ ਕਿੰਨੀ ਵੱਖਰੀ ਹੈ ਇਸ ਵਾਰ ਦੀ ‘ਨੋਟਬੰਦੀ’

ਬਸਤਰ ਖੇਤਰ ਦੇ ਪੁਲਸ ਮਹਾਨਿਰਦੇਸ਼ਕ ਸੁੰਦਰਰਾਜ ਪੀ. ਨੇ ਦੱਸਿਆ ਕਿ, "ਬਸਤਰ ਜ਼ਿਲ੍ਹੇ ਦੇ ਦਰਭਾ ਥਾਣਾ ਖੇਤਰ ਦੇ ਸੇਡਵਾ ਪਿੰਡ ਸਥਿਤ ਸੀ.ਆਰ.ਪੀ.ਐੱਫ. ਦੇ 241ਵੀਂ ਬਟਾਲੀਅਨ ਦੇ ਕੈਂਪ ਨੂੰ ਇਕ ਤਾਕਤਵਰ ਤੂਫ਼ਾਨ ਤੋਂ ਬਾਅਦ ਕਾਫ਼ੀ ਨੁਕਸਾਨ ਪਹੁੰਚਿਆ ਹੈ। ਦੁਪਹਿਰ ਸਵਾ 3 ਤੋਂ 4 ਵਜੇ ਦਰਮਿਆਨ ਤੇਜ਼ ਹਨੇਰੀ-ਝੱਖੜ ਤੇ ਬਾਰਿਸ਼ ਕਾਰਨ ਸੇਡਵਾ ਪਿੰਡ ਸਥਿਤ ਸੀ.ਆਰ.ਪੀ.ਐੱਫ. ਦੇ ਕੈਂਪ ਨੂੰ ਭਾਰੀ ਨੁਕਸਾਨ ਪਹੁੰਚਿਆ। ਜਵਾਨਾਂ ਦੇ ਰਿਹਾਇਸ਼ੀ ਬੈਰਕਾਂ ਦੇ ਛੱਤ ਦੀ ਟੀਨ ਸ਼ੀਟ, ਆਇਰਨ ਫਰੇਮ, ਬਿਜਲੀ ਫਿਟਿੰਗ, ਫਾਲਸ ਸੀਲਿੰਗ ਆਦਿ ਨੁਕਸਾਨੇ ਗਏ। ਬੈਰਕਾਂ ਵਿਚ ਲੱਗੇ ਛੱਤ ਦੀ ਟੀਨ ਦਾ ਸ਼ੀਟ ਉੱਡ ਕੇ ਕੈਂਪ ਦੇ ਆਲੇ-ਦੁਆਲੇ ਦੇ ਖੇਤਰਾਂ ਵਿਚ ਡਿੱਗ ਗਿਆ।" 

ਇਹ ਖ਼ਬਰ ਵੀ ਪੜ੍ਹੋ - ਕੇਂਦਰ ਨੇ ਵਧਾਈਆਂ LG ਦੀਆਂ 'ਸ਼ਕਤੀਆਂ', ਕੇਜਰੀਵਾਲ ਨੇ ਲਾਇਆ ਸੁਪਰੀਮ ਕੋਰਟ ਦਾ ਫ਼ੈਸਲਾ ਪਲਟਣ ਦਾ ਦੋਸ਼

ਉਨ੍ਹਾਂ ਦੱਸਿਆ ਕਿ ਇਸ ਤਬਾਹੀ ਵਿਚ ਸ਼ਿਵਰ ਵਿਚ ਤਾਇਨਾਤ 11 ਜਵਾਨਾਂ ਨੂੰ ਸੱਟ ਲੱਗੀ ਹੈ। ਪੁਲਸ ਅਧਿਕਾਰੀ ਨੇ ਦੱਸਿਆ ਕਿ ਜਵਾਨਾਂ ਦਾ ਇਲਾਜ ਕੋਰ ਹੈੱਡਕੁਆਰਟਰ ਵਿਚ ਕੀਤਾ ਜਾ ਰਿਹਾ ਹੈ।

ਨੋਟ - ਇਸ ਖ਼ਬਰ ਬਾਰੇ ਕੁਮੈਂਟ ਬਾਕਸ ਵਿਚ ਦਿਓ ਆਪਣੀ ਰਾਏ।


Anmol Tagra

Content Editor

Related News