ਝਾਰਖੰਡ: ਲੋਹਰਦਗਾ ਜ਼ਿਲੇ ''ਚ 2 ਨਾਬਾਲਗ ਲੜਕੀਆਂ ਨਾਲ ਗੈਂਗਰੇਪ ਦੇ ਦੋਸ਼ ''ਚ 11 ਗ੍ਰਿਫਤਾਰ

08/20/2018 1:57:35 PM

ਲੋਹਰਦਗਾ— ਝਾਰਖੰਡ ਦੇ ਲੋਹਰਦਗਾ ਜ਼ਿਲੇ 'ਚ ਦੋ ਨਾਬਾਲਗ ਲੜਕੀਆਂ ਨਾਲ ਗੈਂਗਰੇਪ ਕਰਨ ਵਾਲੇ 11 ਦੋਸ਼ੀਆਂ ਨੂੰ ਪੁਲਸ ਨੇ ਗ੍ਰਿਫਤਾਰ ਕਰ ਲਿਆ ਹੈ। ਪੁਲਸ ਅਧਿਕਾਰੀ ਆਸ਼ੀਸ਼ ਕੁਮਾਰ ਮਹਿਲੀ ਨੇ ਇਸ ਗੱਲ ਦੀ ਪੁਸ਼ਟੀ ਕਰਦੇ ਹੋਏ ਦੱਸਿਆ ਕਿ ਅਪਰਾਧੀਆਂ ਨੇ ਅਪਰਾਧ ਨੂੰ ਸਵੀਕਾਰ ਕਰ ਲਿਆ ਹੈ।
ਪੁਲਸ ਅਧਿਕਾਰੀ ਨੇ ਦੱਸਿਆ ਕਿ 16 ਅਗਸਤ ਨੂੰ ਦੋਵੇਂ ਲੜਕੀਆਂ ਆਪਣੇ ਗੁਆਂਢੀ ਨਾਲ ਹਿਰਹੀ ਹਰਰਾ ਟੋਲੀ ਇਲਾਕੇ 'ਚ ਜਾ ਰਹੀਆਂ ਸਨ ਪਰ ਰਸਤੇ 'ਚ ਹੀ ਮੋਟਰਸਾਈਕਲ ਖਰਾਬ ਹੋ ਗਿਆ। ਇਸ 'ਤੇ ਇਕ ਲੜਕੀ ਨੇ ਫੋਨ ਕਰਕੇ ਆਪਣੇ ਦੋਸਤ ਨੂੰ ਮਦਦ ਲਈ ਕਿਹਾ। ਦੋਸਤ ਨੇ ਕੁਝ ਲੜਕਿਆਂ ਨੂੰ ਉਨ੍ਹਾਂ ਦੀ ਮਦਦ ਲਈ ਭੇਜਿਆ। 11 ਲੜਕੇ ਮੌਕੇ 'ਤੇ ਪੁੱਜੇ ਅਤੇ ਉਨ੍ਹਾਂ ਨੇ ਗੁਆਂਢੀ ਨਾਲ ਕੁੱਟਮਾਰ ਕਰਕੇ ਉਸ ਨੂੰ ਉਥੋਂ ਤੋਂ ਭੱਜਾ ਦਿੱਤਾ। ਲੜਕੀਆਂ ਨੂੰ ਸੁਣਸਾਨ ਜਗ੍ਹਾ ਲੈ ਜਾ ਕੇ ਉਨ੍ਹਾਂ ਨਾਲ ਰੇਪ ਕੀਤਾ। ਲੜਕੀਆਂ ਦੇ ਬਿਆਨ ਦੇ ਆਧਾਰ 'ਤੇ ਪੁਲਸ ਨੇ ਥਾਣੇ 'ਚ ਮਾਮਲਾ ਦਰਜ ਕਰ ਲਿਆ ਹੈ। ਆਸ਼ੀਸ਼ ਕੁਮਾਰ ਮਹਿਲੀ ਨੇ ਦੱਸਿਆ ਕਿ ਇਨ੍ਹਾਂ ਦੋਸ਼ੀਆਂ ਨੂੰ ਹਿਰਹੀ ਹਰਰਾ ਟੋਲੀ ਇਲਾਕੇ ਤੋਂ ਗ੍ਰਿਫਤਾਰ ਕੀਤਾ ਗਿਆ ਹੈ। ਸਾਰੇ ਦੋਸ਼ੀਆਂ ਦੀ ਉਮਰ 18 ਸਾਲ ਤੋਂ 28 ਸਾਲ ਵਿਚਾਲੇ ਹੈ।


Related News