ਚਾਰਧਾਮ ਯਾਤਰਾ: ਹੁਣ ਤੱਕ 11 ਲੱਖ ਤੋਂ ਵਧੇਰੇ ਸ਼ਰਧਾਲੂਆਂ ਨੇ ਕੀਤੇ ‘ਦਰਸ਼ਨ’
Saturday, May 28, 2022 - 04:37 PM (IST)
ਦੇਹਰਾਦੂਨ– ਉਤਰਾਖੰਡ 'ਚ ਵੱਖ-ਵੱਖ ਤਾਰੀਖਾਂ ਨੂੰ ਸ਼ੁਰੂ ਹੋਈ ਚਾਰਧਾਮ ਯਾਤਰਾ ਹੁਣ ਤੱਕ 93 ਸ਼ਰਧਾਲੂਆਂ ਦੀ ਅੰਤਿਮ ਯਾਤਰਾ ਸਾਬਤ ਹੋ ਚੁੱਕੀ ਹੈ, ਜਦਕਿ ਕੁੱਲ 11 ਲੱਖ 52 ਹਜ਼ਾਰ 123 ਸ਼ਰਧਾਲੂ ਇੱਥੇ ਦਰਸ਼ਨ ਕਰਕੇ ਪੁੰਨ ਪ੍ਰਾਪਤ ਕਰ ਚੁੱਕੇ ਹਨ।
ਰਾਜ ਆਫ਼ਤ ਪ੍ਰਬੰਧਨ ਕੇਂਦਰ ਵੱਲੋਂ ਸ਼ਨੀਵਾਰ ਨੂੰ ਜਾਰੀ ਕੀਤੀ ਗਈ ਰਿਪੋਰਟ ਮੁਤਾਬਕ ਸ਼ੁੱਕਰਵਾਰ ਰਾਤ 10 ਵਜੇ ਤੱਕ ਸ੍ਰੀ ਬਦਰੀਨਾਥ ਵਿਚ ਕੁੱਲ 3 ਲੱਖ 84 ਹਜ਼ਾਰ 374, ਸ੍ਰੀ ਕੇਦਾਰਨਾਥ ’ਚ 3 ਲੱਖ 67 ਹਜ਼ਾਰ 274, ਸ੍ਰੀ ਹੇਮਕੁੰਟ ਸਾਹਿਬ ਵਿਖੇ 12 ਹਜ਼ਾਰ 252 ਸੰਗਤਾਂ ਪਹੁੰਚੀਆਂ। ਇਸ ਤੋਂ ਇਲਾਵਾ ਬੀਤੀ ਰਾਤ 10 ਵਜੇ ਤੱਕ ਸ੍ਰੀ ਗੰਗੋਤਰੀ ਵਿਚ ਕੁੱਲ 2 ਲੱਖ 20 ਹਜ਼ਾਰ 849, ਸ੍ਰੀ ਗਊਮੁਖ ਵਿਚ 3 ਹਜ਼ਾਰ 396 ਅਤੇ ਸ੍ਰੀ ਯਮੁਨੋਤਰੀ ਧਾਮ ਵਿਚ 1ਲੱਖ 83 ਹਜ਼ਾਰ 978 ਸ਼ਰਧਾਲੂਆਂ ਨੇ ਦਰਸ਼ਨ ਕੀਤੇ ਹਨ।
ਰਿਪੋਰਟ ਮੁਤਾਬਕ ਸ਼ੁੱਕਰਵਾਰ ਨੂੰ ਬਦਰੀਨਾਥ 'ਚ 3, ਕੇਦਾਰਨਾਥ 'ਚ ਸ਼ੁੱਕਰਵਾਰ ਨੂੰ ਹਾਈ ਬਲੱਡ ਪ੍ਰੈਸ਼ਰ ਕਾਰਨ 2 ਸ਼ਰਧਾਲੂਆਂ ਦੀ ਮੌਤ ਹੋ ਗਈ। ਸ਼ੁੱਕਰਵਾਰ ਤੱਕ ਕੁੱਲ 93 ਸ਼ਰਧਾਲੂਆਂ ਦੀ ਮੌਤ ਹੋ ਚੁੱਕੀ ਹੈ, ਜਿਸ ਵਿਚ ਕੇਦਾਰਨਾਥ ’ਚ ਸਭ ਤੋਂ ਵੱਧ 44 ਮੌਤਾਂ ਹੋਈਆਂ।