ਦੁਨੀਆ ਦੀ ਸਭ ਤੋਂ ਉੱਚੀ ਚੋਟੀ ਬਣੀ ਕੂੜਾਘਰ, 2 ਮਹੀਨੇ ''ਚ ਨਿਕਲਿਆ 11 ਹਜ਼ਾਰ ਕਿਲੋ ਕੂੜਾ

Thursday, Jun 06, 2019 - 01:22 AM (IST)

ਦੁਨੀਆ ਦੀ ਸਭ ਤੋਂ ਉੱਚੀ ਚੋਟੀ ਬਣੀ ਕੂੜਾਘਰ, 2 ਮਹੀਨੇ ''ਚ ਨਿਕਲਿਆ 11 ਹਜ਼ਾਰ ਕਿਲੋ ਕੂੜਾ

ਕਾਠਮੰਡੂ— ਦੁਨੀਆ ਦੀ ਸਭ ਤੋਂ ਉੱਚੀ ਚੋਟੀ ਮਾਊਂਟ ਐਵਰੈਸਟ 'ਤੇ ਨੇਪਾਲ ਸਰਕਾਰ ਦੇ ਦੋ ਮਹੀਨੇ ਦੇ ਸਫਾਈ ਮੁਹਿੰਮ ਦੌਰਾਨ ਉਥੋਂ 11000 ਕਿਲੋਗ੍ਰਾਮ ਕੁੜਾ ਤੇ ਚਾਰ ਲਾਸ਼ਾਂ ਹਟਾਈਆਂ ਗਈਆਂ। ਫੌਜ ਦੇ ਹੈਲੀਕਾਪਟਰ ਐਵਰੈਸਟ ਦੇ ਆਧਾਰ 'ਤੇ ਕੈਂਪ ਤੋਂ ਇਸ ਕੂੜੇ ਨੂੰ ਕਾਠਮੰਡੂ ਲਿਆਏ। ਉਨ੍ਹਾਂ 'ਚ ਆਕਸੀਜਨ ਦੇ ਖਾਲੀ ਸਿਲੈਂਡਰ, ਪਲਾਸਟਿਕ ਦੀਆਂ ਬੋਤਲਾਂ, ਬੈਟਰੀਆਂ, ਭੋਜਨ ਨੂੰ ਲਪੇਟ ਕੇ ਰੱਖਣ ਵਾਲੀਆਂ ਚੀਜਾਂ, ਰਸੋਈ ਘਰ ਨਾਲ ਸਬੰਧਿਤ ਕਚਰੇ ਸ਼ਾਮਲ ਹਨ।
ਨੇਪਾਲੀ ਫੌਜ ਦੇ ਜਨ ਸੰਪਰਕ ਡਾਇਰੈਕਟੋਰੇਟ ਡਾਇਰੈਕਟਰ ਬਿਗਿਆਨ ਦੇਵ ਪਾਂਡੇ ਨੇ ਕਿਹਾ, 'ਵਿਸ਼ਵ ਵਾਤਾਵਰਣ ਦਿਵਸ 'ਤੇ ਬੁੱਧਵਾਰ ਨੂੰ ਕਾਠਮੰਡੂ 'ਚ ਨੇਪਾਲ ਦੇ ਫੌਜ ਮੁਖੀ ਜਨਰਲ ਪੂਰਣਚੰਦ ਥਾਪਾ ਦੀ ਮੌਜੂਦਗੀ 'ਚ ਇਕ ਪ੍ਰੋਗਰਾਮ 'ਚ ਕੁਝ ਕੂੜਾ ਐੱਨ.ਜੀ.ਓ. 'ਬਲੂ ਵੈਸਟ ਵੈਲਿਊ' ਨੂੰ ਸੌਂਪਿਆ ਗਿਆ ਹੈ ਜੋ ਕੂੜੇ ਦੇ ਪਦਾਰਥਾਂ ਦਾ ਰੀਸਾਇਕਲਿੰਗ ਕਰਦਾ ਹੈ।'' ਇਹ ਪ੍ਰੋਗਰਾਮ ਸਵੱਛਤਾ ਮੁਹਿੰਮ ਦੇ ਖਤਮ ਹੋਣ 'ਤੇ ਆਯੋਜਿਤ ਕੀਤਾ ਗਿਆ ਸੀ।


author

Inder Prajapati

Content Editor

Related News