ਮੁੜ ਸ਼ਰਮਸਾਰ ਹੋਈ ਦਿੱਲੀ, ਚੱਲਦੀ ਕਾਰ ’ਚ 10ਵੀਂ ਦੀ ਵਿਦਿਆਰਥਣ ਨੂੰ ਸ਼ਰਾਬ ਪਿਆ ਕੇ ਕੀਤਾ ਗੈਂਗਰੇਪ

Saturday, Jul 16, 2022 - 12:12 PM (IST)

ਮੁੜ ਸ਼ਰਮਸਾਰ ਹੋਈ ਦਿੱਲੀ, ਚੱਲਦੀ ਕਾਰ ’ਚ 10ਵੀਂ ਦੀ ਵਿਦਿਆਰਥਣ ਨੂੰ ਸ਼ਰਾਬ ਪਿਆ ਕੇ ਕੀਤਾ ਗੈਂਗਰੇਪ

ਨਵੀਂ ਦਿੱਲੀ- ਦਿੱਲੀ ’ਚ ਚੱਲਦੀ ਕਾਰ ’ਚ 16 ਸਾਲਾ ਨਾਬਾਲਗ ਕੁੜੀ ਨਾਲ ਸਮੂਹਿਕ ਜਬਰ-ਜ਼ਿਨਾਹ ਕਰਨ ਦਾ ਸਨਸਨੀਖੇਜ਼ ਮਾਮਲਾ ਸਾਹਮਣੇ ਆਇਆ ਹੈ। ਮੁਲਜ਼ਮਾਂ ਨੇ ਕੁੜੀ ਨੂੰ ਸ਼ਰਾਬ ਪਿਆ ਕੇ ਕਾਰ ਵਿਚ ਇਸ ਵਾਰਦਾਤ ਨੂੰ ਅੰਜਾਮ ਦਿੱਤਾ। ਦਿੱਲੀ ਤੋਂ ਗਾਜ਼ੀਆਬਾਦ ਦੀ ਸੜਕ ’ਤੇ ਕਾਰ ਨੂੰ ਘੁੰਮਾਉਂਦੇ ਹੋਏ ਦੋਸ਼ੀ ਕੁੜੀ ਦੇ ਸਰੀਰ ਨੂੰ ਨੋਚਦੇ ਰਹੇ। ਉਨ੍ਹਾਂ ਨੇ ਉਸ ਨਾਲ ਗੈਰ-ਕੁਦਰਤੀ ਸੈਕਸ ਵੀ ਕੀਤਾ। ਇਕ ਮੁਲਜ਼ਮ ਇਸ ਘਿਨਾਉਣੀ ਘਟਨਾ ਨੂੰ ਮੋਬਾਈਲ ਕੈਮਰੇ ਵਿਚ ਕੈਦ ਕਰਦਾ ਰਿਹਾ। ਪੀੜਤਾ ਦੀ ਸ਼ਿਕਾਇਤ ਤੋਂ ਬਾਅਦ ਵਸੰਤ ਵਿਹਾਰ ਪੁਲਸ ਨੇ ਤਿੰਨਾਂ ਮੁਲਜ਼ਮਾਂ ਨੂੰ ਗ੍ਰਿਫਤਾਰ ਕਰ ਲਿਆ ਹੈ।

ਇਹ ਵੀ ਪੜ੍ਹੋ : ਦਿੱਲੀ 'ਚ ਇਕ ਵਿਅਕਤੀ ਨੇ ਪਤਨੀ ਅਤੇ 2 ਧੀਆਂ ਦਾ ਗੋਲੀ ਮਾਰ ਕੇ ਕਤਲ ਕਰਨ ਤੋਂ ਬਾਅਦ ਕੀਤੀ ਖ਼ੁਦਕੁਸ਼ੀ

ਪੀੜਤਾ ਵਸੰਤ ਵਿਹਾਰ ਇਲਾਕੇ ਦੀ ਰਹਿਣ ਵਾਲੀ ਹੈ। ਉਹ ਦਿੱਲੀ ਦੇ ਇੱਕ ਸਕੂਲ ਵਿੱਚ 10ਵੀਂ ਜਮਾਤ ਦੀ ਵਿਦਿਆਰਥਣ ਹੈ। ਪੀੜਤਾ ਨੇ ਦੱਸਿਆ ਕਿ 6 ਜੁਲਾਈ ਨੂੰ ਉਹ ਮੋਤੀਬਾਗ ਸਥਿਤ ਆਪਣੀ ਸਹੇਲੀ ਦੇ ਘਰ ਗਈ ਸੀ। ਰਾਤ ਨੂੰ ਵਾਪਸ ਆਉਂਦੇ ਸਮੇਂ ਵਸੰਤ ਪਿੰਡ ਦੀ ਮੰਡੀ ਕੋਲ ਦੋ ਲੜਕੇ ਮਿਲੇ ਜੋ ਉਸ ਨੂੰ ਘੁਮਾਉਣ ਦੇ ਬਹਾਨੇ ਨਾਲ ਲੈ ਗਏ। ਇਸ ਤੋਂ ਬਾਅਦ ਦੋਵਾਂ ਨੇ ਆਪਣੇ ਤੀਜੇ ਦੋਸਤ ਨੂੰ ਵੀ ਬੁਲਾਇਆ ਜੋ ਵੈਗਨਆਰ ਕਾਰ ਲੈ ਕੇ ਆਇਆ। ਪੀੜਤਾ ਅਨੁਸਾਰ ਮੁਲਜ਼ਮਾਂ ਨੇ ਉਸ ਨੂੰ ਕੋਲਡ ਡਰਿੰਕ ਵਿੱਚ ਸ਼ਰਾਬ ਮਿਲਾ ਕੇ ਪਿਲਾਈ ਅਤੇ ਵਾਰਦਾਤ ਨੂੰ ਅੰਜਾਮ ਦਿੱਤਾ। ਕੁੜੀ ਦਾ ਦੋਸ਼ ਹੈ ਕਿ ਸ਼ਰਾਬ ਪੀ ਕੇ ਤਿੰਨਾਂ ਨੇ ਵਾਰੀ-ਵਾਰੀ ਉਸ ਨਾਲ ਜਬਰ-ਜ਼ਨਾਹ ਕੀਤਾ। ਉਹ ਕਾਰ ਨੂੰ ਦਿੱਲੀ ਤੋਂ ਗਾਜ਼ੀਆਬਾਦ ਦੀਆਂ ਸੜਕਾਂ ’ਤੇ ਘੁੰਮਾਉਂਦੇ ਰਹੇ। ਜਦੋਂ ਉਸ ਨੇ ਵਿਰੋਧ ਕੀਤਾ ਤਾਂ ਉਸ ਦੀ ਕੁੱਟਮਾਰ ਕੀਤੀ ਗਈ। ਉਹ ਗਾਜ਼ੀਆਬਾਦ ਤੋਂ ਮੁੜ ਦਿੱਲੀ ਪਹੁੰਚੇ ਅਤੇ ਉਸ ਨੂੰ ਕਾਰ ’ਚੋਂ ਉਤਾਰ ਕੇ ਫਰਾਰ ਹੋ ਗਏ। ਕੁੜੀ ਨੇ ਥਾਣੇ ਪਹੁੰਚ ਕੇ ਘਟਨਾ ਬਾਰੇ ਦੱਸਿਆ ਤਾਂ ਪੁਲਸ ਨੇ ਤੁਰੰਤ ਮਾਮਲਾ ਦਰਜ ਕਰ ਕੇ ਮੁਲਜ਼ਮਾਂ ਦੀ ਭਾਲ ਸ਼ੁਰੂ ਕਰ ਦਿੱਤੀ। ਤਿੰਨੋਂ ਮੁਲਜ਼ਮ ਹੁਣ ਪੁਲਸ ਦੀ ਪਕੜ ਵਿਚ ਆ ਗਏ ਹਨ।

ਇਹ ਵੀ ਪੜ੍ਹੋ : ਦਿੱਲੀ HC ਦਾ 23 ਹਫ਼ਤੇ ਦੀ ਗਰਭਵਤੀ ਅਣਵਿਆਹੀ ਔਰਤ ਨੂੰ ਗਰਭਪਾਤ ਦੀ ਮਨਜ਼ੂਰੀ ਦੇਣ ਤੋਂ ਇਨਕਾਰ


author

DIsha

Content Editor

Related News