ਛੱਤੀਸਗੜ੍ਹ ''ਚ 10ਵੀਂ ਅਤੇ 12ਵੀਂ ਦੇ ਨਤੀਜਿਆਂ ਦਾ ਹੋਇਆ ਐਲਾਨ

Wednesday, May 09, 2018 - 01:12 PM (IST)

ਛੱਤੀਸਗੜ੍ਹ ''ਚ 10ਵੀਂ ਅਤੇ 12ਵੀਂ ਦੇ ਨਤੀਜਿਆਂ ਦਾ ਹੋਇਆ ਐਲਾਨ

ਛੱਤੀਸਗੜ੍ਹ—  ਛੱਤੀਸਗੜ੍ਹ ਸੈਕੰਡਰੀ ਸਿੱਖਿਆ ਬੋਰਡ ਪ੍ਰੀਖਿਆਵਾਂ ਦੇ ਨਤੀਜਿਆਂ ਦਾ ਐਲਾਨ ਕਰ ਦਿੱਤਾ ਗਿਆ ਹੈ। ਛੱਤੀਸਗੜ੍ਹ 'ਚ ਪਹਿਲੀ ਵਾਰ ਦਸਵੀਂ ਅਤੇ 12ਵੀਂ ਬੋਰਡ ਪ੍ਰੀਖਿਆ ਦੇ ਨਤੀਜਿਆਂ ਦਾ ਐਲਾਨ ਇੱਕਠੇ ਹੋਇਆ ਹੈ। ਸਕੂਲ ਸਿੱਖਿਆ ਮੰਤਰੀ ਕੇਦਾਰ ਕਸ਼ਯਪ ਨੇ ਨਤੀਜਿਆਂ ਦਾ ਐਲਾਨ ਕੀਤਾ। 
ਬਲੌਦਾਬਾਜਾਰ ਦੇ ਸ਼ਿਵ ਕੁਮਾਰ ਪਾਂਡੇ ਨੇ 98.40 ਫੀਸਦੀ ਅੰਕ ਦੇ ਨਾਲ 12ਵੀਂ 'ਚ ਟਾਪ ਕੀਤਾ ਹੈ। ਬਿਲਾਸਪੁਰ ਦੀ ਸੰਧਿਆ ਕੌਸ਼ਿਕ ਨੇ 97.40 ਫੀਸਦੀ ਅੰਕ ਨਾਲ ਦੂਜੇ ਅਤੇ 97.20 ਫੀਸਦੀ ਅੰਕ ਨਾਲ ਦੁਰਗ ਦੇ ਸ਼ੁਭਮ ਗੰਧਰਵ ਅਤੇ ਭਿਲਾਈ ਸ਼ੁਭਮ ਗੁਪਤਾ ਨੇ ਤੀਜਾ ਸਥਾਨ ਪ੍ਰਾਪਤ ਕੀਤਾ ਹੈ। 
10ਵੀਂ ਬੋਰਡ ਦੀ ਪ੍ਰੀਖਿਆ 'ਚ ਜ਼ਸਪੁਰ ਦੇ ਯਗੇਸ਼ ਚੌਹਾਨ ਨੇ 98.33 ਫੀਸਦੀ ਅੰਕ ਨਾਲ ਪਹਿਲੇ ਸਥਾਨ 'ਤੇ ਆਏ ਹਨ। 98 ਫੀਸਦੀ ਅੰਕ ਨਾਲ ਦੁਰਗ ਦੀ ਮਾਨਸੀ ਮਿਸ਼ਰਾ ਅਤੇ 97.67 ਫੀਸਦੀ ਅੰਕ ਨਾਲ ਬਿਲਾਸਪੁਰ ਦੇ ਅਨੁਰਾਗ ਦੁਬੇ ਨੇ ਤੀਜਾ ਸਥਾਨ ਹਾਸਲ ਕੀਤਾ।
ਲੜਕੀਆਂ ਨੇ 10ਵੀਂ ਬੋਰਡ ਦੀ ਪ੍ਰੀਖਿਆ 'ਚ ਬਾਜ਼ੀ ਮਾਰੀ ਹੈ। ਜਮਾਤ 10ਵੀਂ ਦਾ ਨਤੀਜਾ 68.04 ਫੀਸਦੀ ਰਿਹਾ। 12ਵੀਂ ਬੋਰਡ ਦੀ ਪ੍ਰੀਖਿਆ 'ਚ ਵੀ ਲੜਕੀਆਂ ਨੇ ਬਾਜ਼ੀ ਮਾਰੀ। ਜਮਾਤ 12ਵੀਂ ਦਾ ਨਤੀਜਾ 77 ਫੀਸਦੀ ਰਿਹਾ।
ਜਮਾਤ 10ਵੀਂ 'ਚ ਤਿੰਨ ਲੱਖ 94 ਹਜ਼ਾਰ 284 ਵਿਦਿਆਰਥੀਆਂ ਨੇ ਹਿੱਸਾ ਲਿਆ ਸੀ। ਉਥੇ ਹੀ 12 ਵੀਂ 'ਚ 72 ਹਜ਼ਾਰ 828 ਵਿਦਿਆਰਥੀਆਂ ਨੇ ਪੇਪਰਾਂ 'ਚ ਹਿੱਸਾ ਲਿਆ ਸੀ। 10ਵੀਂ ਜਮਾਤ ਦੀ ਬੋਰਡ ਪ੍ਰੀਖਿਆ ਬੀਤੀ 5 ਮਾਰਚ ਤੋਂ 28 ਮਾਰਚ ਤੱਕ ਹੋਈ ਸੀ ਜਦਕਿ 12ਵੀਂ ਜਮਾਤ ਦੀ ਪ੍ਰੀਖਿਆ 7 ਮਾਰਚ ਤੋਂ ਸ਼ੁਰੂ ਹੋ ਕੇ 2 ਅਪ੍ਰੈਲ ਤੱਕ ਚਲੀਆਂ ਸਨ। 
ਜਮਾਤ 10ਵੀਂ ਅਤੇ 12 ਵੀਂ ਦੇ ਨਤੀਜੇ ਘੋਸ਼ਿਤ ਦੇ ਨਾਲ ਸਿੱਖਿਆ ਮੰਤਰੀ ਕੇਦਾਰ ਕਸ਼ਯਪ ਨੇ ਮੈਰਿਟ ਸੂਚੀ ਵੀ ਜਾਰੀ ਕੀਤੀ। 10ਵੀਂ ਅਤੇ 12ਵੀਂ ਬੋਰਡ ਪ੍ਰੀਖਿਆਵਾਂ ਦੇ ਨਤੀਜੇ ਵੈਬਸਾਈਟ results.cg.nic.in ਅਤੇ cgbse.nic.in 'ਤੇ ਦੇਖੇ ਜਾ ਸਕਦੇ ਹਨ।


Related News