5 ਸਾਲਾਂ ’ਚ ਭਾਰਤੀ ਨਾਗਰਿਕਤਾ ਲਈ 10 ਹਜ਼ਾਰ ਤੋਂ ਵਧੇਰੇ ਲੋਕਾਂ ਨੇ ਕੀਤਾ ਅਪਲਾਈ
Tuesday, Nov 30, 2021 - 05:31 PM (IST)
ਨਵੀਂ ਦਿੱਲੀ (ਭਾਸ਼ਾ)— ਲੋਕ ਸਭਾ ’ਚ ਮੰਗਲਵਾਰ ਨੂੰ ਸਰਕਾਰ ਵਲੋਂ ਸੂਚਿਤ ਕੀਤਾ ਗਿਆ ਕਿ ਪਿਛਲੇ 5 ਸਾਲਾਂ ’ਚ ਕੁੱਲ 4,177 ਲੋਕਾਂ ਨੂੰ ਭਾਰਤੀ ਨਾਗਰਿਕਤਾ ਪ੍ਰਦਾਨ ਕੀਤੀ ਗਈ। ਕੇਂਦਰੀ ਗ੍ਰਹਿ ਰਾਜ ਮੰਤਰੀ ਨਿਤਿਆਨੰਦ ਰਾਏ ਨੇ ਇਕ ਪ੍ਰਸ਼ਨ ਦੇ ਲਿਖਤੀ ਉੱਤਰ ’ਚ ਕਿਹਾ ਕਿ ਪਿਛਲੇ 5 ਸਾਲਾਂ ’ਚ 10,645 ਲੋਕਾਂ ਨੇ ਭਾਰਤੀ ਨਾਗਰਿਕਤਾ ਲਈ ਅਪਲਾਈ ਕੀਤਾ ਹੈ, ਜਿਨ੍ਹਾਂ ’ਚ 227 ਲੋਕ ਅਮਰੀਕਾ ਤੋਂ, 7,782 ਲੋਕ ਪਾਕਿਸਤਾਨ ਤੋਂ, 795 ਲੋਕ ਅਫ਼ਗਾਨਿਸਤਾਨ ਤੋਂ ਅਤੇ 184 ਲੋਕ ਬੰਗਲਾਦੇਸ਼ ਤੋਂ ਹਨ। ਰਾਏ ਨੇ ਦੱਸਿਆ ਕਿ 2016 ’ਚ 1106 ਲੋਕਾਂ ਨੂੰ, 2017 ’ਚ 817 ਲੋਕਾਂ ਨੂੰ, 2018 ’ਚ 628 ਲੋਕਾਂ ਨੂੰ, 2019 ’ਚ 987 ਲੋਕਾਂ ਨੂੰ ਅਤੇ 2020 ’ਚ 639 ਲੋਕਾਂ ਨੂੰ ਭਾਰਤੀ ਨਾਗਰਿਕਤਾ ਦਿੱਤੀ ਗਈ।
ਇਹ ਵੀ ਪੜ੍ਹੋ : ਪਿਛਲੇ 5 ਸਾਲਾਂ ਵਿਚ 6 ਲੱਖ ਤੋਂ ਵੱਧ ਭਾਰਤੀ ਨਾਗਰਿਕਾਂ ਨੇ ਛੱਡੀ ਨਾਗਰਿਕਤਾ: ਸਰਕਾਰ
ਦੱਸਣਯੋਗ ਹੈ ਕਿ ਸੰਸਦ ਦਾ ਸਰਦ ਰੁੱਤ ਸੈਸ਼ਨ 29 ਨਵੰਬਰ ਤੋਂ ਸ਼ੁਰੂ ਹੋਇਆ ਹੈ, ਜੋ ਕਿ 23 ਦਸੰਬਰ ਤੱਕ ਚਲੇਗਾ। ਇਸ ਦੌਰਾਨ ਕਈ ਅਹਿਮ ਬਿੱਲ ਪਾਸ ਕਰਵਾਏ ਜਾਣਗੇ। ਲੋਕ ਸਭਾ ਅਤੇ ਰਾਜ ਸਭਾ ’ਚ ਵੱਖ-ਵੱਖ ਮੁੱਦਿਆਂ ’ਤੇ ਚਰਚਾ ਹੁੰਦੀ ਹੈ। ਇਸੇ ਕੜੀ ਤਹਿਤ ਰਾਏ ਨੇ ਅੱਜ ਲੋਕ ਸਭਾ ’ਚ ਪ੍ਰਸ਼ਨ ਦਾ ਜਵਾਬ ਦਿੱਤਾ ਕਿ ਭਾਰਤ ’ਚ 4,177 ਲੋਕਾਂ ਨੂੰ ਭਾਰਤ ਦੀ ਨਾਗਰਿਕਤਾ ਦਿੱਤੀ ਗਈ। ਦੱਸ ਦੇਈਏ ਕਿ ਸੰਸਦ ਦੇ ਪਹਿਲੇ ਦਿਨ ਦੋਹਾਂ ਸਦਨਾਂ ਵਿਚ ਖੇਤੀ ਕਾਨੂੰਨਾਂ ਨੂੰ ਰੱਦ ਕਰਨ ਵਾਲਾ ਬਿੱਲ ਪਾਸ ਕੀਤਾ ਗਿਆ।
ਇਹ ਵੀ ਪੜ੍ਹੋ : ਵਿਦੇਸ਼ਾਂ ’ਚ ਦੁੱਗਣੇ ਹੋਏ ਭਾਰਤੀ ਵਿਦਿਆਰਥੀਆਂ ਦੇ ਬਿਨੈ-ਪੱਤਰ, ਮਿਲ ਰਹੇ ਨੇ ਖ਼ਾਸ ਪੈਕੇਜ