103 ਸਾਲਾ ਸਿੱਖ ਬਜ਼ੁਰਗ ਨੇ ਕੋਰੋਨਾ ਨੂੰ ਦਿੱਤੀ ਮਾਤ, ਕੈਪਟਨ ਨੇ ਜਜ਼ਬੇ ਨੂੰ ਕੀਤਾ ਸਲਾਮ

07/01/2020 11:19:37 AM

ਠਾਣੇ— ਕੋਰੋਨਾ ਵਾਇਰਸ ਮਹਾਮਾਰੀ ਜਿੱਥੇ ਦੁਨੀਆ ਭਰ 'ਚ ਕਹਿਰ ਵਰ੍ਹਾ ਰਹੀ ਹੈ। ਲੱਖਾਂ ਲੋਕਾਂ ਦੀ ਜਾਨ ਇਸ ਜਾਨਲੇਵਾ ਵਾਇਰਸ ਕਾਰਨ ਜਾ ਚੁੱਕੀ ਹੈ। ਭਾਰਤ 'ਚ ਵੀ ਕੋਰੋਨਾ ਦਾ ਕਹਿਰ ਲਗਾਤਾਰ ਜਾਰੀ ਹੈ। ਭਾਰਤ 'ਚ ਵਾਇਰਸ ਕਾਰਨ ਹੁਣ ਤੱਕ 17,400 ਲੋਕਾਂ ਦੀ ਜਾਨ ਜਾ ਚੁੱਕੀ ਹੈ। ਇਸ ਮਹਾਮਾਰੀ ਨੂੰ ਵੱਡੀ ਗਿਣਤੀ ਲੋਕ ਮਾਤ ਵੀ ਦੇ ਰਹੇ ਹਨ ਅਤੇ ਠੀਕ ਹੋ ਕੇ ਘਰਾਂ ਨੂੰ ਪਰਤ ਚੁੱਕੇ ਹਨ। ਉਨ੍ਹਾਂ ਲੋਕਾਂ 'ਚ ਇਕ ਹਨ, 103 ਸਾਲ ਦੇ ਸਿੱਖ ਵਿਅਕਤੀ ਸੁੱਖਾ ਸਿੰਘ ਛਾਬੜਾ। ਸੁੱਖਾ ਸਿੰਘ ਛਾਬੜਾ ਨੇ ਕੋਰੋਨਾ ਵਾਇਰਸ ਨੂੰ ਮਾਤ ਦਿੱਤੀ ਹੈ। 

PunjabKesari

ਪੰਜਾਬ ਦੇ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਨੇ ਵੀ 103 ਸਾਲਾ ਸੁੱਖਾ ਸਿੰਘ ਛਾਬੜਾ ਦੇ ਜਜ਼ਬੇ ਨੂੰ ਸਲਾਮ ਕੀਤਾ ਹੈ। ਉਨ੍ਹਾਂ ਆਪਣੇ ਫੇਸਬੁੱਕ ਪੇਜ਼ 'ਤੇ ਪੋਸਟ ਕੀਤਾ- 103 ਸਾਲਾ ਸੁੱਖਾ ਸਿੰਘ ਛਾਬੜਾ ਜੀ ਬਾਰੇ ਪੜ੍ਹ ਕੇ ਵਧੀਆ ਲੱਗਿਆ ਕਿ ਉਨ੍ਹਾਂ ਨੇ ਆਪਣੀ ਹਿੰਮਤ ਨਾਲ ਕੋਵਿਡ-19 ਨੂੰ ਮਾਤ ਦਿੱਤੀ ਹੈ। ਤੁਹਾਡੀ ਸਿਹਤਯਾਬ ਹੋਣ 'ਚ ਤੁਹਾਡਾ ਜਜ਼ਬਾ ਤੇ ਸਕਾਰਾਤਮਕ ਰਵੱਈਆ ਸਾਰਿਆਂ ਲਈ ਪ੍ਰੇਰਣਾਤਮਕ ਹੈ ਅਤੇ ਮੈਂ ਤੁਹਾਡੀ ਤੁੰਦਰੁਸਤੀ ਦੀ ਅਰਦਾਸ ਕਰਦਾ ਹਾਂ। 

ਦੱਸ ਦੇਈਏ ਕਿ ਬੀਤੇ ਸੋਮਵਾਰ ਨੂੰ ਸੁੱਚਾ ਸਿੰਘ ਨੂੰ ਮਹਾਰਾਸ਼ਟਰ ਦੇ ਠਾਣੇ ਸਥਿਤ ਕੌਸ਼ਲਿਆ ਮੈਡੀਕਲ ਫਾਊਂਡੇਸ਼ਨ ਟਰੱਸਟ ਹਸਪਤਾਲ 'ਚੋਂ ਛੁੱਟੀ ਦਿੱਤੀ ਗਈ। ਉਨ੍ਹਾਂ ਦੇ ਪਰਿਵਾਰ, ਰਿਸ਼ਤੇਦਾਰਾਂ ਅਤੇ ਪੋਤੇ-ਪੋਤੀਆਂ ਨੇ ਕਿਹਾ ਕਿ ਉਨ੍ਹਾਂ ਦੇ ਠੀਕ ਹੋਣ ਨਾਲ ਪਰਿਵਾਰ ਨੂੰ ਵੱਡੀ ਰਾਹਤ ਮਿਲੀ ਹੈ। ਪਰਿਵਾਰ ਦਾ ਕਹਿਣਾ ਹੈ ਕਿ ਸਾਡੇ ਬਜ਼ੁਰਗ 103 ਸਾਲ ਦੀ ਵਡੇਰੇ ਉਮਰ ਵਿਚ ਕੋਰੋਨਾ ਵਾਇਰਸ ਨੂੰ ਮਾਤ ਦਿੱਤੀ ਹੈ।

ਦੱਸ ਦੇਈਏ ਕਿ ਸੁੱਚਾ ਸਿੰਘ ਦੇਸ਼ ਦੇ ਸਭ ਤੋਂ ਵੱਡੀ ਉਮਰ ਦੇ ਮਰੀਜ਼ ਹਨ। ਹਸਪਤਾਲ 'ਚੋਂ ਉਹ ਵ੍ਹੀਲ ਚੇਅਰ 'ਤੇ ਬਾਹਰ ਆਏ। ਉਨ੍ਹਾਂ ਦੇ ਪੁੱਤਰਾਂ ਅਤੇ ਪੋਤੇ-ਪੋਤੀਆਂ ਨੇ ਉਨ੍ਹਾਂ ਲਈ ਅਰਦਾਸ ਕੀਤੀ। ਛੋਟੇ ਪੋਤੇ-ਪੋਤੀਆਂ ਦਾਦਾ ਨਾਲ ਖੇਡਣ ਲਈ ਘਰ ਪਰਤਣ ਦੀ ਉਡੀਕ ਵਿਚ ਸਨ। ਲਾਹੌਰ ਵਿਚ ਜੰਮੇ ਸੁੱਖਾ ਸਿੰਘ ਇਕ ਮਹੀਨਾ ਹਸਪਤਾਲ 'ਚ ਰਹੇ। 31 ਮਈ ਨੂੰ ਕੋਰੋਨਾ ਪਾਜ਼ੇਟਿਵ ਆਉਣ ਤੋਂ ਬਾਅਦ ਉਨ੍ਹਾਂ ਨੂੰ 2 ਜੂਨ ਨੂੰ ਹਸਪਤਾਲ 'ਚ ਭਰਤੀ ਕਰਵਾਇਆ ਗਿਆ ਸੀ। ਉਨ੍ਹਾਂ ਦੇ 86 ਸਾਲਾ ਛੋਟੇ ਭਰਾ ਤਾਰਾ ਸਿੰਘ ਵੀ ਕੋਰੋਨਾ ਵਾਇਰਸ ਤੋਂ ਪੀੜਤ ਹਨ ਅਤੇ ਉਹ ਆਈ. ਸੀ. ਯੂ. ਵਾਰਡ 'ਚ ਦਾਖਲ ਹਨ। ਹੁਣ ਉਹ ਵੀ ਹਸਪਤਾਲ 'ਚੋਂ ਛੁੱਟੀ ਮਿਲਣ ਦੀ ਉਡੀਕ ਵਿਚ ਹਨ।


Tanu

Content Editor

Related News