CBI ਦੀ ਹਿਰਾਸਤ ''ਚੋਂ ਗਾਇਬ ਹੋਇਆ 103 ਕਿਲੋ ਸੋਨਾ, HC ਨੇ ਦਿੱਤੇ ਜਾਂਚ ਦੇ ਹੁਕਮ

Saturday, Dec 12, 2020 - 09:18 PM (IST)

ਚੇਨਈ - ਤਾਮਿਲਨਾਡੂ ਵਿੱਚ ਸੀ.ਬੀ.ਆਈ. ਨੇ ਕਰੀਬ 45 ਕਰੋੜ ਰੁਪਏ ਕੀਮਤ ਦੇ 103 ਕਿੱਲੋਗ੍ਰਾਮ ਤੋਂ ਵੀ ਜ਼ਿਆਦਾ ਸੋਨਾ ਛਾਪੇਮਾਰੀ ਦੌਰਾਨ ਜ਼ਬਤ ਕੀਤਾ ਸੀ। ਇਹ ਸੋਨਾ ਸੀ.ਬੀ.ਆਈ. ਦੀ ਸੇਫ ਕਸਟੱਡੀ ਵਿੱਚ ਰੱਖਿਆ ਹੋਇਆ ਸੀ, ਜੋ ਗਾਇਬ ਹੋ ਗਿਆ ਹੈ। ਮਦਰਾਸ ਹਾਈ ਕੋਰਟ ਨੇ ਤਾਮਿਲਨਾਡੂ ਸੀ.ਬੀ-ਸੀ.ਆਈ.ਡੀ. ਨੂੰ ਮਾਮਲੇ ਦੀ ਜਾਂਚ ਕਰਨ ਦਾ ਹੁਕਮ ਦਿੱਤਾ ਹੈ।
ਏ.ਟੀ.ਐੱਮ. ਦਾ ਪਾਸਵਰਡ ਜਾਨਣ ਲਈ ਬੁਰੀ ਤਰ੍ਹਾਂ ਕੁੱਟਿਆ, ਨਹੀਂ ਦੱਸਣ 'ਤੇ ਕੀਤਾ ਕਤਲ

ਸੀ.ਬੀ.ਆਈ. ਨੇ 2012 ਵਿੱਚ ਚੇਨਈ ਵਿੱਚ ਸੁਰਾਨਾ ਕਾਰਪੋਰੇਸ਼ਨ ਲਿਮਟਿਡ ਦੇ ਦਫਤਰ ਵਿੱਚ ਛਾਪਾ ਮਾਰਿਆ ਸੀ। ਇਸ ਦੌਰਾਨ ਸੋਨੇ ਦੀਆਂ ਇੱਟਾਂ ਅਤੇ ਗਹਿਣਿਆਂ ਦੇ ਰੂਪ ਵਿੱਚ 400.5 ਕਿੱਲੋਗ੍ਰਾਮ ਸੋਨਾ ਜ਼ਬਤ ਕੀਤਾ ਸੀ। ਗਾਇਬ ਹੋਇਆ ਸੋਨਾ ਉਸ ਦਾ ਹਿੱਸਾ ਸੀ। ਉਸ ਨੂੰ ਸੀ.ਬੀ.ਆਈ. ਦੇ ਲਾਕ ਅਤੇ ਸੀਲ ਵਿੱਚ ਸੇਫ ਵਿੱਚ ਰੱਖਿਆ ਗਿਆ ਸੀ।
ਇਸ ਸੂਬੇ ਦੇ ਮੁੱਖ ਮੰਤਰੀ ਨੇ ਕਿਸਾਨਾਂ ਨੂੰ ਦਿੱਤੀ ਵੱਡੀ ਰਾਹਤ, ਕੀਤਾ ਇਹ ਐਲਾਨ

ਸੀ.ਬੀ.ਆਈ. ਨੇ ਦੱਸਿਆ ਕਿ ਉਸ ਨੇ ਸੇਫ ਅਤੇ ਵਾਲਟਸ ਦੀਆਂ 72 ਚਾਭੀਆਂ ਨੂੰ ਚੇਨਈ ਦੀ ਪ੍ਰਿੰਸੀਪਲ ਸਪੈਸ਼ਲ ਕੋਰਟ ਨੂੰ ਸੌਂਪ ਦਿੱਤੀਆਂ ਸਨ। ਸੀ.ਬੀ.ਆਈ. ਨੇ ਦਾਅਵਾ ਕੀਤਾ ਕਿ ਜ਼ਬਤ ਕੀਤੇ ਜਾਣ ਦੌਰਾਨ ਸੋਨੇ ਦਾ ਭਾਰ ਇਕੱਠਾ ਕੀਤਾ ਗਿਆ ਸੀ ਪਰ ਐੱਸ.ਬੀ.ਆਈ. ਅਤੇ ਸੁਰਾਨਾ ਵਿੱਚ ਕਰਜ਼ ਦੇ ਮਾਮਲੇ ਦੇ ਨਿਪਟਾਰੇ ਲਈ ਨਿਯੁਕਤ ਕੀਤੇ ਗਏ ਲਿਕਵਿਡੇਟਰ ਨੂੰ ਸੌਂਪ ਦੇ ਸਮੇਂ ਭਾਰ ਵੱਖ-ਵੱਖ ਕੀਤਾ ਗਿਆ ਅਤੇ ਭਾਰ ਵਿੱਚ ਫਰਕ ਦੀ ਇਹੀ ਵਜ੍ਹਾ ਹੈ।

ਨੋਟ- ਇਸ ਖ਼ਬਰ ਬਾਰੇ ਕੀ ਹੈ ਤੁਹਾਡੀ ਰਾਏ? ਕੁਮੈਂਟ ਕਰਕੇ ਦਿਓ ਜਵਾਬ।


Inder Prajapati

Content Editor

Related News