ਇਕ ਵਿਅਕਤੀ ਨਸ਼ੀਲੀਆਂ ਗੋਲੀਆਂ ਸਮੇਤ ਗ੍ਰਿਫਤਾਰ

Wednesday, Apr 15, 2026 - 08:19 AM (IST)

ਇਕ ਵਿਅਕਤੀ ਨਸ਼ੀਲੀਆਂ ਗੋਲੀਆਂ ਸਮੇਤ ਗ੍ਰਿਫਤਾਰ

ਗੜ੍ਹਦੀਵਾਲਾ (ਭੱਟੀ, ਮੁਨਿੰਦਰ, ਜਤਿੰਦਰ)- ਐੱਸ. ਐੱਚ. ਓ. ਸਤਪਾਲ ਸਿੰਘ ਬਾਜਵਾ ਨੇ ਦੱਸਿਆ ਕਿ ਚੈਕਿੰਗ ਦੌਰਾਨ ਏ. ਐੱਸ. ਆਈ. ਦਰਸ਼ਨ ਸਿੰਘ ਸਮੇਤ ਪੁਲਸ ਪਾਰਟੀ ਨਾਲ ਗਸ਼ਤ ਦੌਰਾਨ ਥਾਣਾ ਗੜ੍ਹਦੀਵਾਲਾ ਤੋਂ ਪਿੰਡ ਗੋਂਦਪੁਰ, ਸਰਹਾਲਾ, ਬਾਹਗਾ,ਦਾਰਾਪੁਰ ਆਦਿ ਵੱਲ ਨੂੰ ਜਾ ਰਹੇ ਸੀ, ਜਦੋਂ ਪੁਲਸ ਪਾਰਟੀ ਪਿੰਡ ਗੋਂਦਪੁਰ ਦੀ ਗਰਾਊਂਡ ਪਾਸ ਪੁੱਜੇ ਤਾਂ ਇਕ ਵਿਅਕਤੀ ਸ਼ਮਸ਼ਾਨ ਘਾਟ ਵਲੋਂ ਆਉਂਦਾ ਦਿਖਾਈ ਦਿੱਤਾ, ਜਿਸ ਨੂੰ ਏ. ਐੱਸ. ਆਈ. ਨੇ ਸੱਕ ਦੀ ਬਿਨਾਹ ’ਤੇ ਨਾਂ ਪਤਾ ਪੁੱਛਿਆ ਜਿਸ ਨੇ ਆਪਣਾ ਨਾਂ ਰਾਜਿੰਦਰ ਸਿੰਘ ਉਰਫ ਰਾਜਾ ਪੁੱਤਰ ਪ੍ਰਿਥੀਪਾਲ ਸਿੰਘ ਵਾਸੀ ਫਤਿਹਪੁਰ ਥਾਣਾ ਗੜ੍ਹਦੀਵਾਲਾ ਦੱਸਿਆ।

 ਤਲਾਸ਼ੀ ਲੈਣ ’ਤੇ ਉਕਤ ਕੋਲੋਂ 72 ਨਸ਼ੀਲੀਆਂ ਗੋਲੀਆਂ ਬਰਾਮਦ ਹੋਈਆਂ। ਥਾਣਾ ਮੁੱਖੀ ਅਨੁਸਾਰ ਇਹ ਨਸ਼ਾ ਬਾਹਰੋਂ ਸੁਪਲਾਈ ਹੁੰਦਾ ਹੈ, ਗੜ੍ਹਦੀਵਾਲਾ ਇਲਾਕੇ ’ਚ ਲੱਗਭਗ ਨਸ਼ਾ ਖਤਮ ਹੋ ਚੁੱਕਾ ਹੈ। ਜੇਕਰ ਕੋਈ ਨਸ਼ਾ ਬੇਚਦਾ ਹੈ ਉਨ੍ਹਾਂ ਨੂੰ ਵੀ ਬਖਸ਼ਿਆ ਨਹੀਂ ਜਾਵੇਗਾ। ਉਨ੍ਹਾਂ ਦੱਸਿਆ ਕਿ ਕਾਬੂ ਕੀਤੇ ਰਾਜਿੰਦਰ ਸਿੰਘ ਉਰਫ ਰਾਜਾ ਪੁੱਤਰ ਪ੍ਰਿਥੀਪਾਲ ਸਿੰਘ ਖਿਲਾਫ਼ ਮਾਮਲਾ ਦਰਜ ਕਰ ਕੇ ਅਗਲੇਰੀ ਕਾਰਵਾਈ ਸ਼ੁਰੂ ਕਰ ਦਿੱਤੀ ਗਈ।


author

Shivani Bassan

Content Editor

Related News