ਨੂਹ ਹਿੰਸਾ ਨੂੰ ਲੈ ਕੇ 101 ਮਹਿਲਾ ਵਕੀਲਾਂ ਨੇ ਸੁਪਰੀਮ ਕੋਰਟ ਦੇ ਚੀਫ ਜਸਟਿਸ ਨੂੰ ਲਿਖੀ ਚਿੱਠੀ

Friday, Aug 18, 2023 - 11:54 AM (IST)

ਨੂਹ ਹਿੰਸਾ ਨੂੰ ਲੈ ਕੇ 101 ਮਹਿਲਾ ਵਕੀਲਾਂ ਨੇ ਸੁਪਰੀਮ ਕੋਰਟ ਦੇ ਚੀਫ ਜਸਟਿਸ ਨੂੰ ਲਿਖੀ ਚਿੱਠੀ

ਹਰਿਆਣਾ/ਨਵੀਂ ਦਿੱਲੀ- ਹਰਿਆਣਾ ’ਚ ਨੂਹ ਹਿੰਸਾ ਤੋਂ ਬਾਅਦ ਮੁਸਲਮਾਨਾਂ ਦੇ ਬਾਈਕਾਟ ਦੀ ਵੀਡੀਓ ਦਾ ਮਾਮਲਾ ਸੁਪਰੀਮ ਕੋਰਟ ਪਹੁੰਚ ਗਿਆ ਹੈ। ਵੀਰਵਾਰ ਦਿੱਲੀ ਹਾਈ ਕੋਰਟ ਦੀਆਂ ਮਹਿਲਾ ਵਕੀਲਾਂ ਦੇ ਫੋਰਮ ਨੇ ਸੁਪਰੀਮ ਕੋਰਟ ਦੇ ਚੀਫ਼ ਜਸਟਿਸ ਡੀ.ਵਾਈ. ਚੰਦਰਚੂੜ ਨੂੰ ਚਿੱਠੀ ਭੇਜੀ। ਇਸ ’ਚ ਸੋਸ਼ਲ ਮੀਡੀਆ ’ਤੇ ਮੁਸਲਿਮ ਬਾਈਕਾਟ ਦੀਆਂ ਚੱਲ ਰਹੀਆਂ ਵੀਡੀਓਜ਼ ਅਤੇ ਹੋਰ ਸਮੱਗਰੀ ’ਤੇ ਕਾਰਵਾਈ ਦੀ ਮੰਗ ਕੀਤੀ ਗਈ ਹੈ। 101 ਮਹਿਲਾ ਵਕੀਲਾਂ ਦੇ ਹਸਤਾਖਰਾਂ ਵਾਲੀ 3 ਪੰਨਿਆਂ ਦੀ ਚਿੱਠੀ ਵਿੱਚ ਸੁਪਰੀਮ ਕੋਰਟ ਦੇ ਪੁਰਾਣੇ ਕੇਸਾਂ ਦੇ ਫੈਸਲਿਆਂ ਦਾ ਵੀ ਹਵਾਲਾ ਦਿੱਤਾ ਗਿਆ ਹੈ। ਨਫਰਤ ਭਰੇ ਭਾਸ਼ਣ ਵਾਲੇ ਵੀਡੀਓਜ਼ ’ਤੇ ਚਿੰਤਾ ਪ੍ਰਗਟ ਕਰਦਿਆਂ ਉਨ੍ਹਾਂ ਸੁਪਰੀਮ ਕੋਰਟ ’ਚ 3 ਮੰਗਾਂ ਰੱਖੀਆਂ ਹਨ। ਹਰਿਆਣਾ ਸਰਕਾਰ ਕੋਲੋਂ ਇਨ੍ਹਾਂ ’ਤੇ ਰੋਕ ਲਾਉਣ, ਭਾਸ਼ਣਾਂ ਦੀਆਂ ਵੀਡੀਓਜ਼ ’ਤੇ ਪਾਬੰਦੀ ਲਾਉਣ ਅਤੇ ਇਸ ਲਈ ਜ਼ਿੰਮੇਵਾਰ ਲੋਕਾਂ ਖਿਲਾਫ ਕਾਰਵਾਈ ਕਰਨ ਦੀ ਮੰਗ ਕੀਤੀ ਗਈ ਹੈ।

ਇਹ ਵੀ ਪੜ੍ਹੋ : ਨੂਹ ਤੋਂ ਬਾਅਦ ਪਾਨੀਪਤ 'ਚ ਹੰਗਾਮਾ, ਤਿਰੰਗਾ ਯਾਤਰਾ ਦੌਰਾਨ ਡਾਂਗਾਂ-ਸੋਟੇ ਲੈ ਕੇ ਮਸੀਤ 'ਚ ਦਾਖ਼ਲ ਹੋਏ ਸ਼ਰਾਰਤੀ ਅਨਸਰ

ਮਹਿਲਾ ਵਕੀਲਾਂ ਨੇ ਕਿਹਾ ਕਿ ਹਰਿਆਣਾ ਵਿਚ ਰੈਲੀਆਂ ਦੌਰਾਨ ਇਹ ਨਫ਼ਰਤ ਭਰੇ ਵੀਡੀਓ ਰਿਕਾਰਡ ਕੀਤੇ ਗਏ ਹਨ। ਸੁਪਰੀਮ ਕੋਰਟ ਨੇ ਨਫ਼ਰਤ ਭਰੇ ਭਾਸ਼ਣ ਨਾ ਦੇਣ ਦਾ ਹੁਕਮ ਦਿੱਤਾ ਸੀ। ਇਸ ਦੇ ਬਾਵਜੂਦ ਹੁਕਮਾਂ ਦੀ ਉਲੰਘਣਾ ਕੀਤੀ ਜਾ ਰਹੀ ਹੈ। ਭਾਸ਼ਣ ਕਰਨ ਵਾਲਿਆਂ ਨੂੰ ਤੁਰੰਤ ਫੜਿਆ ਜਾਵੇ ਅਤੇ ਉਨ੍ਹਾਂ ’ਤੇ ਪਾਬੰਦੀ ਲਾਈ ਜਾਵੇ। ਮਹਿਲਾ ਵਕੀਲਾਂ ਨੇ ਪੰਜਾਬ ਅਤੇ ਹਰਿਆਣਾ ਹਾਈ ਕੋਰਟ ਦੇ ਉਸ ਹੁਕਮ ਦਾ ਵੀ ਹਵਾਲਾ ਦਿੱਤਾ ਹੈ, ਜਿਸ ਵਿਚ ਨੂਹ ਵਿਚ ਢਾਹੁਣ ਦੀ ਕਾਰਵਾਈ ’ਤੇ ਰੋਕ ਲਾਈ ਗਈ ਸੀ।

‘ਜਗ ਬਾਣੀ’ ਈ-ਪੇਪਰ ਨੂੰ ਪੜ੍ਹਨ ਅਤੇ ਐਪ ਨੂੰ ਡਾਊਨਲੋਡ ਕਰਨ ਲਈ ਇੱਥੇ ਕਲਿੱਕ ਕਰੋ

For Android:- https://play.google.com/store/apps/details?id=com.jagbani&hl=en

For IOS:- https://itunes.apple.com/in/app/id538323711?mt=8


author

DIsha

Content Editor

Related News