10 ਮਹੀਨਿਆਂ ''ਚ ਚੋਰੀ ਕੀਤੀਆਂ 100 ਮਹਿੰਗੀਆਂ ਕਾਰਾਂ, ਦਿੱਲੀ ਪੁਲਸ ਨੇ ਗਿਰੋਹ ਦੇ 3 ਮੈਂਬਰਾਂ ਨੂੰ ਇੰਝ ਨੱਪਿਆ

Thursday, Mar 13, 2025 - 03:05 AM (IST)

10 ਮਹੀਨਿਆਂ ''ਚ ਚੋਰੀ ਕੀਤੀਆਂ 100 ਮਹਿੰਗੀਆਂ ਕਾਰਾਂ, ਦਿੱਲੀ ਪੁਲਸ ਨੇ ਗਿਰੋਹ ਦੇ 3 ਮੈਂਬਰਾਂ ਨੂੰ ਇੰਝ ਨੱਪਿਆ

ਨਵੀਂ ਦਿੱਲੀ : ਸਿਰਫ਼ 10 ਮਹੀਨਿਆਂ 'ਚ 90 ਤੋਂ 100 ਮਹਿੰਗੀਆਂ ਕਾਰਾਂ ਚੋਰੀ ਕਰਨ ਵਾਲੇ ਗਿਰੋਹ ਦੇ 3 ਮੈਂਬਰਾਂ ਨੂੰ ਰਾਸ਼ਟਰੀ ਰਾਜਧਾਨੀ ਦਿੱਲੀ ਤੋਂ ਗ੍ਰਿਫਤਾਰ ਕੀਤਾ ਗਿਆ ਹੈ। ਦਿੱਲੀ ਪੁਲਸ ਨੇ ਬੁੱਧਵਾਰ ਨੂੰ ਇਹ ਜਾਣਕਾਰੀ ਦਿੱਤੀ। ਪੁਲਸ ਮੁਤਾਬਕ, ਮੁਲਜ਼ਮਾਂ ਦੀ ਪਛਾਣ ਮੋਨੂੰ (45), ਵਿਸ਼ਾਲ (40) ਅਤੇ ਗੈਂਗ ਆਗੂ ਰਵੀ (42) ਵਜੋਂ ਹੋਈ ਹੈ।

ਡਿਪਟੀ ਕਮਿਸ਼ਨਰ ਆਫ਼ ਪੁਲਸ (ਦਵਾਰਕਾ) ਅੰਕਿਤ ਸਿੰਘ ਨੇ ਦੱਸਿਆ ਕਿ ਚੋਰ ਆਮ ਤੌਰ 'ਤੇ ਤਿੰਨ ਖਾਸ ਬ੍ਰਾਂਡਾਂ ਦੀਆਂ ਕਾਰਾਂ- ਹੁੰਡਈ ਦੀ ਕ੍ਰੇਟਾ, ਮਾਰੂਤੀ ਦੀ ਬ੍ਰੇਜ਼ਾ ਅਤੇ ਟੋਇਟਾ ਦੀ ਫਾਰਚੂਨਰ ਬਾਹਰਲੇ ਪਾਰਕਾਂ ਅਤੇ ਜਿੰਮਾਂ ਤੋਂ ਚੋਰੀ ਕਰਦੇ ਸਨ। ਉਨ੍ਹਾਂ ਦੱਸਿਆ ਕਿ ਪੁਲਸ ਹੁਣ ਤੱਕ ਪੰਜ ਚੋਰੀ ਦੀਆਂ ਕਾਰਾਂ ਬਰਾਮਦ ਕਰ ਚੁੱਕੀ ਹੈ। ਪੁਲਸ ਅਧਿਕਾਰੀ ਨੇ ਦੱਸਿਆ ਕਿ ਇਹ ਗਿਰੋਹ ਸਵੇਰੇ-ਸਵੇਰੇ ਵਾਰਦਾਤਾਂ ਨੂੰ ਅੰਜਾਮ ਦਿੰਦਾ ਸੀ ਅਤੇ ਵਾਹਨਾਂ ਦੀ ਸੁਰੱਖਿਆ ਪ੍ਰਣਾਲੀ ਨੂੰ ਤੋੜਨ ਲਈ ਕੰਪਿਊਟਰਾਂ ਦੀ ਵਰਤੋਂ ਕਰਦਾ ਸੀ। ਡੀਸੀਪੀ ਨੇ ਕਿਹਾ ਕਿ ਗਿਰੋਹ ਨੇ ਆਧੁਨਿਕ ਆਨ-ਬੋਰਡ ਡਾਇਗਨੌਸਟਿਕ (ਓਬੀਡੀ) ਤਕਨਾਲੋਜੀ ਦਾ ਫਾਇਦਾ ਉਠਾਇਆ, ਜੋ ਅਧਿਕਾਰਤ ਟੈਕਨੀਸ਼ੀਅਨਾਂ ਨੂੰ ਕਾਰ ਦੇ ਮੇਨਫ੍ਰੇਮ ਤੱਕ ਪਹੁੰਚ ਦਿੰਦਾ ਹੈ।

ਇਹ ਵੀ ਪੜ੍ਹੋ : ਹੋਲੀ 'ਤੇ ਚੰਦਰ ਗ੍ਰਹਿਣ... ਭੁੱਲ ਕੇ ਵੀ ਨਾ ਕਰੋ ਇਹ ਗ਼ਲਤੀ, ਨਹੀਂ ਤਾਂ ਹੋ ਸਕਦਾ ਹੈ ਭਾਰੀ ਨੁਕਸਾਨ!

ਅਧਿਕਾਰੀ ਨੇ ਦੱਸਿਆ ਕਿ ਚੋਰ ਮੋਬਾਈਲ ਫੋਨ ਦੀ ਵਰਤੋਂ ਨਹੀਂ ਕਰਦੇ ਸਨ ਅਤੇ ਵਾਕੀ-ਟਾਕੀ ਦੀ ਵਰਤੋਂ ਕਰਦੇ ਸਨ। ਇਸ ਢੰਗ ਨਾਲ ਉਨ੍ਹਾਂ ਨੂੰ ਅਪਰਾਧ ਕਰਨ ਵੇਲੇ ਪੁਲਸ ਦੀ ਨਿਗਰਾਨੀ ਤੋਂ ਬਚਣ ਵਿਚ ਮਦਦ ਮਿਲਦੀ ਸੀ। ਪੁਲਸ ਨੇ ਦੱਸਿਆ ਕਿ ਰਵੀ ਵਾਹਨ ਚੋਰੀ ਦੇ 48 ਮਾਮਲਿਆਂ ਵਿਚ ਸ਼ਾਮਲ ਹੈ, ਜਦੋਂਕਿ ਮੋਨੂੰ ਖਿਲਾਫ 23 ਅਤੇ ਵਿਸ਼ਾਲ ਖਿਲਾਫ 14 ਅਪਰਾਧਿਕ ਮਾਮਲੇ ਦਰਜ ਹਨ। ਪੁਲਸ ਨੇ ਦੱਸਿਆ ਕਿ ਗਿਰੋਹ ਦਾ ਇੱਕ ਹੋਰ ਮੈਂਬਰ ਕਾਲੂ ਅਜੇ ਵੀ ਫਰਾਰ ਹੈ ਅਤੇ ਪੁਲਸ ਉਸ ਦੀ ਭਾਲ ਵਿੱਚ ਲੱਗੀ ਹੋਈ ਹੈ।

ਇਹ ਵੀ ਪੜ੍ਹੋ : ASTRA Missile: ਬਿਨਾਂ ਦੇਖੇ ਹੀ ਦੁਸ਼ਮਣ ਨੂੰ ਕਰ ਦੇਵੇਗੀ ਤਬਾਹ, ਤੇਜਸ ਤੋਂ ਅਸ਼ਤਰ ਮਿਜ਼ਾਈਲ ਦਾ ਸਫਲ ਪ੍ਰੀਖਣ

ਜਗ ਬਾਣੀ ਈ-ਪੇਪਰ ਨੂੰ ਪੜ੍ਹਨ ਅਤੇ ਐਪ ਨੂੰ ਡਾਊਨਲੋਡ ਕਰਨ ਲਈ ਇੱਥੇ ਕਲਿੱਕ ਕਰੋ

For Android:- https://play.google.com/store/apps/details?id=com.jagbani&hl=en

For IOS:- https://itunes.apple.com/in/app/id538323711?mt=8


 


author

Sandeep Kumar

Content Editor

Related News