ਜ਼ਿੰਮੇਵਾਰੀਆਂ ਦੇ ਬੋਝ ਹੇਠਾਂ ਦੱਬਿਆ ਬਚਪਨ, 10 ਸਾਲ ਦੀ ਮਾਸੂਮ ਠੇਲਾ ਲਗਾ ਕੇ ਚਲਾ ਰਹੀ ਪਰਿਵਾਰ

Saturday, Nov 12, 2022 - 12:12 PM (IST)

ਸ਼ਾਹਜਹਾਂਪੁਰ- ਕੁਝ ਲੋਕਾਂ ਦਾ ਬਚਪਨ ਛੋਟੀ ਉਮਰ 'ਚ ਆਈਆਂ ਜ਼ਿੰਮੇਵਾਰੀਆਂ ਦੇ ਬੋਝ ਹੇਠ ਦੱਬ ਜਾਂਦਾ ਹੈ। ਇਸ ਦੀ ਇਕ ਉਦਾਹਰਣ ਸ਼ਾਹਜਹਾਂਪੁਰ 'ਚ ਦੇਖਣ ਨੂੰ ਮਿਲੀ, ਜਿੱਥੇ 10 ਸਾਲ ਦੀ ਚਾਹਤ ਪਿਤਾ ਦੀ ਮੌਤ ਤੋਂ ਬਾਅਦ ਆਪਣੀ ਵਿਧਵਾ ਮਾਂ ਅਤੇ ਭੈਣਾਂ ਦਾ ਸਹਾਰਾ ਬਣੀ ਹੈ। ਮਾਸੂਮ ਚਾਹਤ ਨੇ ਜ਼ਿੰਮੇਵਾਰੀਆਂ ਦਾ ਬੋਝ ਉਠਾਉਂਦੇ ਹੋਏ ਠੇਲਾ ਲਗਾ ਕੇ ਪਰਿਵਾਰ ਦਾ ਪਾਲਣ-ਪੋਸ਼ਣ ਕਰਨ ਦਾ ਕੰਮ ਸ਼ੁਰੂ ਕੀਤਾ। ਚਾਹਤ ਦੇ ਪਿਤਾ ਦੀ ਮੇਵਾਰਾਮ ਦੀ ਲਗਭਗ 10 ਸਾਲ ਪਹਿਲਾਂ ਮੌਤ ਹੋ ਗਈ ਸੀ। ਉੱਥੇ ਹੀ ਪਤੀ ਦੀ ਮੌਤ ਤੋਂ ਬਾਅਦ ਚਾਹਤ ਦੀ ਮਾਂ ਸੀਤਾ ਬੁਰੀ ਤਰ੍ਹਾਂ ਟੁੱਟ ਗਈ, ਕਿਉਂਕਿ ਮੇਵਾਰਾਮ ਤੋਂ ਸੀਤਾ ਨੂੰ ਕੋਈ ਪੁੱਤਰ ਨਹੀਂ ਹੋਇਆ, ਸਗੋਂ 4 ਧੀਆਂ ਸਨ।

PunjabKesari

ਮੇਵਾਰਾਮ ਦੀ ਮੌਤ ਦੇ ਸਮੇਂ ਸੀਤਾ ਗਰਭਵਤੀ ਸੀ ਅਤੇ ਉਸ ਨੂੰ ਆਸ ਸੀ ਕਿ ਉਸ ਨੂੰ ਪੁੱਤਰ ਹੋਵੇਗਾ। ਕੁਦਰਤ ਨੂੰ ਕੁਝ ਹੋਰ ਹੀ ਮਨਜ਼ੂਰ ਸੀ। ਪਤੀ ਦੀ ਮੌਤ ਦੇ 10 ਦਿਨ ਬਾਅਦ 5ਵੀਂ ਸੰਤਾਨ ਦੇ ਰੂਪ 'ਚ ਮਾਸੂਮ ਚਾਹਤ ਦਾ ਜਨਮ ਹੋਇਆ। ਮਾਂ ਸੀਤਾ ਕਸਬੇ ਦੇ ਕਾਰਖਾਨਿਆਂ 'ਚ ਛਿਲਕੇ ਇਕੱਠੇ ਕਰ ਕੇ ਧੀਆਂ ਦਾ ਪਾਲਣ-ਪੋਸ਼ਣ ਕਰਨ ਲੱਗੀ। ਚਾਹਤ ਜਦੋਂ 6 ਸਾਲ ਦੀ ਸੀ, ਉਸੇ ਦੌਰਾਨ ਉਸ ਨੇ ਕਸਬੇ ਦੇ ਚੌਂਕ 'ਤੇ ਠੇਲਾ ਲਗਾ ਕੇ ਭੁੰਨੇ ਆਲੂ ਵੇਚਣੇ ਸ਼ੁਰੂ ਕਰ ਦਿੱਤੇ। ਆਖ਼ਰਕਾਰ ਚਾਹਤ ਦੀ ਮਿਹਨਤ ਰੰਗ ਲਿਆਈ ਅਤੇ ਚਾਹਤ ਨੇ ਆਪਣੀ ਮਿਹਨਤ ਸਦਕਾ ਮਾਂ ਨਾਲ ਮਿਲ ਕੇ 2 ਭੈਣਾਂ ਪ੍ਰਿਯੰਕਾ ਅਤੇ ਸ਼ਿਖਾ ਦਾ ਵਿਆਹ ਕੀਤਾ ਅਤੇ ਦਾਨ ਦਾਜ ਵੀ ਦਿੱਤਾ। ਮਾਸੂਮ ਦਾ ਕਹਿਣਾ ਹੈ ਕਿ ਭੈਣਾਂ ਦਾ ਵਿਆਹ ਹੋ ਜਾਵੇ, ਹੁਣ ਚਾਹਤ ਦਾ ਇਹੀ ਸੁਫ਼ਨਾ ਹੈ।

ਨੋਟ : ਇਸ ਖ਼ਬਰ ਸੰਬੰਧੀ ਕੀ ਹੈ ਤੁਹਾਡੀ ਰਾਏ, ਕੁਮੈਂਟ ਬਾਕਸ 'ਚ ਦਿਓ ਜਵਾਬ


DIsha

Content Editor

Related News