10 ਸਾਲਾ ਬੱਚੀ ਦੀ ਸਮੂਹਿਕ ਜਬਰ-ਜ਼ਨਾਹ ਪਿੱਛੋਂ ਹੱਤਿਆ, ਮਿਲੀ ਸਿਰ ਕੁਚਲੀ ਲਾਸ਼

Saturday, Jun 29, 2024 - 02:46 AM (IST)

10 ਸਾਲਾ ਬੱਚੀ ਦੀ ਸਮੂਹਿਕ ਜਬਰ-ਜ਼ਨਾਹ ਪਿੱਛੋਂ ਹੱਤਿਆ, ਮਿਲੀ ਸਿਰ ਕੁਚਲੀ ਲਾਸ਼

ਨਵੀਂ ਦਿੱਲੀ - ਉੱਤਰੀ ਦਿੱਲੀ ’ਚ 10 ਸਾਲ ਦੀ ਇਕ ਬੱਚੀ ਨਾਲ ਉਸ ਦੇ ਗੁਆਂਢੀਆਂ ਨੇ ਕਥਿਤ ਤੌਰ ’ਤੇ ਸਮੂਹਿਕ ਜਬਰ-ਜ਼ਨਾਹ ਕੀਤਾ ਤੇ ਫਿਰ ਉਸ ਦੀ ਹੱਤਿਆ ਕਰ ਦਿੱਤੀ। ਪੁਲਸ ਨੇ ਦੱਸਿਆ ਕਿ ਬੱਚੀ ਦੀ ਲਾਸ਼ ਇਕ ਖਾਲੀ ਪਲਾਟ ’ਚੋਂ ਮਿਲੀ ਜਿਸ ਦਾ ਸਿਰ ਕੁਚਲਿਆ ਹੋਇਆ ਸੀ। ਬੱਚੀ ਦੇ ਪਿਤਾ ਦੀ ਸ਼ਿਕਾਇਤ ’ਤੇ ਰਾਹੁਲ (20) ਤੇ ਉਸ ਦੇ ਸਾਥੀ ਦੇਵਦੱਤ (30) ਨੂੰ ਗ੍ਰਿਫਤਾਰ ਕਰ ਲਿਆ ਗਿਆ ਹੈ।

ਇਹ ਵੀ ਪੜ੍ਹੋ- ਦੁਖਦਾਈ ਖ਼ਬਰ: ਕੈਨੇਡਾ 'ਚ ਸੜਕ ਹਾਦਸੇ 'ਚ ਇਕ ਹੋਰ ਪੰਜਾਬੀ ਨੌਜਵਾਨ ਦੀ ਮੌਤ

ਰਿਪੋਰਟ ਮੁਤਾਬਕ ਇਹ ਘਟਨਾ ਨਰੇਲਾ ਇਲਾਕੇ ਦੀ ਹੈ ਜਿੱਥੇ ਘਰ ਦੇ ਬਾਹਰ ਖੇਡ ਰਹੀ 10 ਸਾਲਾ ਮਾਸੂਮ ਬੱਚੀ ਨੂੰ ਉਸ ਦੇ ਹੀ ਗੁਆਂਢੀ ਨੇ ਅਗਵਾ ਕਰ ਲਿਆ। ਦਿੱਲੀ ਪੁਲਸ ਮੁਤਾਬਕ ਲੜਕੀ ਦੇ ਪਿਤਾ ਨੇ ਉਨ੍ਹਾਂ ਨੂੰ ਸ਼ਿਕਾਇਤ ਦਿੱਤੀ ਸੀ ਕਿ ਰਾਤ ਨੂੰ ਖਾਣਾ ਖਾਣ ਤੋਂ ਬਾਅਦ ਲੜਕੀ ਘਰ ਤੋਂ ਖੇਡਣ ਲਈ ਨਿਕਲੀ ਸੀ ਅਤੇ ਫਿਰ ਲਾਪਤਾ ਹੋ ਗਈ।

ਇਹ ਵੀ ਪੜ੍ਹੋ- ਮਾਪਿਆਂ ਦੀ ਅਣਗਿਹਲੀ ਕਾਰਨ ਗਈ 11 ਮਹੀਨੇ ਦੀ ਬੱਚੀ ਦੀ ਜਾਨ, ਪਾਣੀ ਨਾਲ ਭਰੀ ਬਾਲਟੀ 'ਚ ਡਿੱਗੀ

ਆਲੇ-ਦੁਆਲੇ ਭਾਲ ਕਰਨ ਤੋਂ ਬਾਅਦ ਪਿਤਾ ਨੇ ਰਾਤ ਕਰੀਬ ਸਾਢੇ 12 ਵਜੇ ਪੁਲਸ ਕੰਟਰੋਲ ਰੂਮ ’ਤੇ ਫੋਨ ਕਰਕੇ ਮਾਮਲੇ ਦੀ ਜਾਣਕਾਰੀ ਦਿੱਤੀ। ਪੁਲਸ ਟੀਮ ਨੇ ਮੌਕੇ 'ਤੇ ਪਹੁੰਚ ਕੇ ਪਲਾਟ 'ਚੋਂ ਲੜਕੀ ਦੀ ਲਾਸ਼ ਬਰਾਮਦ ਕੀਤੀ। ਪੁਲਸ ਨੇ ਤੁਰੰਤ ਰਾਹੁਲ ਅਤੇ ਫਿਰ ਦੇਵਦੱਤ ਨਾਂ ਦੇ ਨੌਜਵਾਨ ਨੂੰ ਹਿਰਾਸਤ 'ਚ ਲੈ ਕੇ ਪੁੱਛਗਿੱਛ ਤੋਂ ਬਾਅਦ ਗ੍ਰਿਫਤਾਰ ਕਰ ਲਿਆ। ਪੁਲਸ ਨੇ ਇਸ ਮਾਮਲੇ ਵਿੱਚ ਅਗਵਾ, ਕਤਲ ਅਤੇ ਬਲਾਤਕਾਰ ਦੀਆਂ ਧਾਰਾਵਾਂ ਤਹਿਤ ਕੇਸ ਦਰਜ ਕਰ ਲਿਆ ਹੈ।

ਇਹ ਵੀ ਪੜ੍ਹੋ- ਏਅਰਪੋਰਟ ਹਾਦਸਾ: ਕੇਂਦਰੀ ਮੰਤਰੀ ਦਾ ਐਲਾਨ, ਰੱਦ ਹੋਈਆਂ ਉਡਾਣਾਂ ਦੇ ਸਾਰੇ ਪੈਸੇ ਯਾਤਰੀਆਂ ਨੂੰ ਮਿਲਣਗੇ ਵਾਪਸ

ਤਾਜ਼ਾ ਤੇ ਵੱਡੀਆਂ ਖ਼ਬਰਾਂ ਸਭ ਤੋਂ ਪਹਿਲਾਂ ਪੜ੍ਹਨ ਲਈ ਜੁਆਇਨ ਕਰੋ ‘ਜਗ ਬਾਣੀ’ ਦਾ ਵਟਸਐਪ ਚੈਨਲ

👇Join us on Whatsapp channel👇                             

https://whatsapp.com/channel/0029Va94hsaHAdNVur4L170e


author

Inder Prajapati

Content Editor

Related News