PM ਫ਼ਸਲ ਬੀਮਾ ਯੋਜਨਾ ਨੂੰ ਲੈ ਕੇ ਖੇਤੀਬਾੜੀ ਮੰਤਰੀ ਤੋਮਰ ਨੇ ਪੰਜਾਬ ਸਣੇ ਇਨ੍ਹਾਂ ਸੂਬਿਆਂ ਸਿਰ ਮੜ੍ਹਿਆ ਵੱਡਾ ਇਲਜ਼ਾਮ

Saturday, Feb 11, 2023 - 11:29 AM (IST)

PM ਫ਼ਸਲ ਬੀਮਾ ਯੋਜਨਾ ਨੂੰ ਲੈ ਕੇ ਖੇਤੀਬਾੜੀ ਮੰਤਰੀ ਤੋਮਰ ਨੇ ਪੰਜਾਬ ਸਣੇ ਇਨ੍ਹਾਂ ਸੂਬਿਆਂ ਸਿਰ ਮੜ੍ਹਿਆ ਵੱਡਾ ਇਲਜ਼ਾਮ

ਨਵੀਂ ਦਿੱਲੀ- ਖੇਤੀਬਾੜੀ ਅਤੇ ਕਿਸਾਨ ਭਲਾਈ ਮੰਤਰੀ ਨਰਿੰਦਰ ਤੋਮਰ ਨੇ ਕਿਹਾ ਕਿ 10 ਸੂਬਿਆਂ ਅਤੇ 5 ਕੇਂਦਰ ਸ਼ਾਸਿਤ ਸੂਬਿਆਂ 'ਚ ਅਜੇ ਪ੍ਰਧਾਨ ਮੰਤਰੀ ਫਸਲ ਬੀਮਾ ਯੋਜਨਾ (PMFBY) ਲਾਗੂ ਨਹੀਂ ਹੈ। ਉਨ੍ਹਾਂ ਦੱਸਿਆ ਕਿ ਇਨ੍ਹਾਂ 10 ਸੂਬਿਆਂ 'ਚ ਅਰੁਣਾਚਲ ਪ੍ਰਦੇਸ਼, ਬਿਹਾਰ, ਗੁਜਰਾਤ, ਝਾਰਖੰਡ, ਮੇਘਾਲਿਆ, ਮਿਜੋਰਮ, ਨਾਗਾਲੈਂਡ, ਪੰਜਾਬ, ਤੇਲੰਗਾਨਾ ਅਤੇ ਪੱਛਮੀ ਬੰਗਾਲ ਸ਼ਾਮਲ ਹਨ। ਉਨ੍ਹਾਂ ਨੇ ਸ਼ੁੱਕਰਵਾਰ ਨੂੰ ਰਾਜ ਸਭਾ 'ਚ ਇਹ ਜਾਣਕਾਰੀ ਦਿੱਤੀ।

ਇਹ ਵੀ ਪੜ੍ਹੋ-  ਰਾਜ ਸਭਾ 'ਚ PM ਮੋਦੀ ਦਾ ਵਿਰੋਧੀ ਧਿਰ 'ਤੇ ਨਿਸ਼ਾਨਾ- ਜਿੰਨਾ ਚਿੱਕੜ ਉਛਾਲੋਗੇ, ਕਮਲ ਓਨਾਂ ਹੀ ਖਿੜੇਗਾ

ਇਹ ਕੇਂਦਰ ਸ਼ਾਸਿਤ ਪ੍ਰਦੇਸ਼ ਲਾਗੂ ਨਹੀਂ ਕਰ ਰਹੇ ਯੋਜਨਾ

ਤੋਮਰ ਨੇ ਕਿਹਾ ਕਿ ਚੰਡੀਗੜ੍ਹ, ਦਾਦਰਾ ਤੇ ਨਗਰ ਹਵੇਲੀ, ਦਮਨ ਤੇ ਦੀਵ, ਦਿੱਲੀ, ਲੱਦਾਖ ਅਤੇ ਲਕਸ਼ਦੀਪ ਅਜਿਹੇ ਕੇਂਦਰ ਸ਼ਾਸਿਤ ਪ੍ਰਦੇਸ਼ ਹਨ, ਜੋ  ਇਹ ਫ਼ਸਲ ਬੀਮਾ ਯੋਜਨ ਲਾਗੂ ਨਹੀਂ ਕਰ ਰਹੇ ਹਨ। ਖੇਤੀਬਾੜੀ ਮੰਤਰੀ ਨੇ ਇਹ ਵੀ ਕਿਹਾ ਕਿ ਪ੍ਰਧਾਨ ਮੰਤਰੀ ਫ਼ਸਲ ਬੀਮਾ ਯੋਜਨਾ ਦਾ ਸਾਲਾਨਾ ਆਡਿਟ ਭਾਰਤ ਦੇ ਕੰਟਰੋਲਰ ਅਤੇ ਆਡੀਟਰ ਜਨਰਲ ਵਲੋਂ ਕੀਤੀ ਜਾਂਦੀ ਹੈ।

ਇਹ ਵੀ ਪੜ੍ਹੋ- ਗੁਲਮਰਗ: 'ਵਿੰਟਰ ਗੇਮਜ਼' J&K 'ਚ ਖੇਡ ਸੱਭਿਆਚਾਰ ਨੂੰ ਹੁਲਾਰਾ ਦੇਣਗੀਆਂ: PM ਮੋਦੀ

ਸਾਉਣੀ ਮੌਸਮ 2016 ਤੋਂ ਸ਼ੁਰੂ ਕੀਤੀ ਗਈ ਯੋਜਨਾ

ਖੇਤੀਬਾੜੀ ਮੰਤਰੀ ਤੋਮਰ ਨੇ ਅੱਗੇ ਕਿਹਾ ਕਿ ਪ੍ਰਧਾਨ ਮੰਤਰੀ ਫ਼ਸਲ ਬੀਮਾ ਯੋਜਨਾ ਦੇਸ਼ 'ਚ ਸਾਉਣੀ ਮੌਸਮ 2016 ਤੋਂ ਸ਼ੁਰੂ ਕੀਤੀ ਗਈ, ਜੋ ਸੂਬਿਆਂ ਅਤੇ ਕਿਸਾਨਾਂ ਲਈ ਸਵੈ-ਇੱਛਤ ਹੈ। ਉਨ੍ਹਾਂ ਨੇ ਕਿਹਾ ਕਿ PMFBY ਵਿਸ਼ੇਸ਼ ਰੂਪ ਤੋਂ ਕੁਦਰਤੀ ਆਫ਼ਤ ਪ੍ਰਭਾਵਿਤ ਮੌਸਮਾਂ, ਖੇਤਰਾਂ 'ਚ ਯੋਜਨਾ ਦੇ ਉਦੇਸ਼ਾਂ ਨੂੰ ਪੂਰਾ ਕਰਨ 'ਚ ਸਫ਼ਲ ਰਹੀ ਹੈ ਅਤੇ ਇਹ ਯੋਜਨਾ ਮੰਗ ਆਧਾਰਿਤ ਹੈ। ਇਸ ਯੋਜਨਾ ਰਾਹੀਂ ਕਿਸਾਨਾਂ ਨੂੰ ਕੁਦਰਤੀ ਆਫਤਾਂ ਤੋਂ ਹੋਣ ਵਾਲੇ ਨੁਕਸਾਨ ਤੋਂ ਬਚਾਇਆ ਜਾ ਸਕਦਾ
2016 'ਚ ਕੇਂਦਰ ਸਰਕਾਰ ਵਲੋਂ ਇਸ ਯੋਜਨਾ ਦਾ ਫਾਇਦਾ ਕਿਸਾਨਾਂ ਨੂੰ ਉਪਲੱਬਧ ਕਰਵਾਇਆ ਗਿਆ ਸੀ।

ਤੋਮਰ ਮੁਤਾਬਕ 2016-17 ਵਿਚ ਯੋਜਨਾ ਦੀ ਸ਼ੁਰੂਆਤ ਤੋਂ 2021-22 ਤੱਕ ਕਿਸਾਨਾਂ ਵਲੋਂ ਭੁਗਤਾਨ ਕੀਤੇ ਗਏ 25,174 ਕਰੋੜ ਰੁਪਏ ਦੇ ਪ੍ਰੀਮੀਅਰ ਵਿਰੁੱਧ ਲਗਭਗ 12.38 ਕਰੋੜ ਕਿਸਾਨ ਬਿਨੈਕਾਰਾਂ ਨੂੰ 1,30,185 ਕਰੋੜ ਰੁਪਏ ਦੇ ਦਾਅਵਿਆਂ ਦਾ ਭੁਗਤਾਨ ਕੀਤਾ ਜਾ ਚੁੱਕਾ ਹੈ।


author

Tanu

Content Editor

Related News