HMPV ਦਾ ਵਧਿਆ ਖ਼ਤਰਾ, ਜਾਣੋ ਦੁਨੀਆ ਦੇ 10 ਸਭ ਤੋਂ ਖ਼ਤਰਨਾਕ ਵਾਇਰਸ

Thursday, Jan 09, 2025 - 03:53 PM (IST)

HMPV ਦਾ ਵਧਿਆ ਖ਼ਤਰਾ, ਜਾਣੋ ਦੁਨੀਆ ਦੇ 10 ਸਭ ਤੋਂ ਖ਼ਤਰਨਾਕ ਵਾਇਰਸ

ਨਵੀਂ ਦਿੱਲੀ- ਚੀਨ 'ਚ ਫੈਲਿਆ ਹਿਊਮਨ ਮੈਟਾਨਿਊਮੋਵਾਇਰਸ (HMPV) ਨੇ ਭਾਰਤ ਵਿਚ ਵੀ ਟੈਨਸ਼ਨ ਵਧਾ ਦਿੱਤੀ ਹੈ। ਇਹ ਵਾਇਰਸ ਭਾਰਤ 'ਚ ਵੀ ਫੈਲ ਰਿਹਾ ਹੈ। ਸਿਹਤ ਮੰਤਰਾਲਾ ਵਲੋਂ ਇਸ ਵਾਇਰਸ ਨੂੰ ਲੈ ਕੇ ਅਲਰਟ ਜਾਰੀ ਕੀਤਾ ਗਿਆ ਹੈ। ਹੁਣ ਤੱਕ ਭਾਰਤ ਵਿਚ  HMPV ਦੇ 7 ਮਾਮਲੇ ਦਰਜ ਕੀਤੇ ਗਏ ਹਨ। ਕੋਵਿਡ-19 ਤੋਂ ਬਾਅਦ HMPV ਪੈਰ ਪਸਾਰ ਰਿਹਾ ਹੈ। ਮਾਹਰਾਂ ਦਾ ਕਹਿਣਾ ਹੈ ਕਿ ਇਸ ਵਾਇਰਸ ਦੇ ਇਨਫੈਕਸ਼ਨ ਨਾਲ ਗੰਭੀਰ ਸਾਹ ਸਬੰਧੀ ਸਮੱਸਿਆਵਾਂ ਪੈਦਾ ਹੋ ਸਕਦੀਆਂ ਹਨ। ਇਸ ਦੇ ਨਾਲ ਹੀ ਦੁਨੀਆ ਦੇ ਕਈ ਹੋਰ ਖ਼ਤਰਨਾਕ ਵਾਇਰਸਾਂ ਪ੍ਰਤੀ ਚੌਕਸ ਰਹਿਣ ਦੀ ਲੋੜ ਹੈ, ਜਿਨ੍ਹਾਂ ਦੀ ਮੌਤ ਦਰ ਬਹੁਤ ਵੱਧ ਹੈ ਅਤੇ ਇਹ ਮਹਾਮਾਰੀ ਦਾ ਕਾਰਨ ਬਣ ਸਕਦੇ ਹਨ।

ਇਹ ਵੀ ਪੜ੍ਹੋ- ਦੇਸ਼ 'ਚ ਵੱਧਣ ਲੱਗੇ HMPV ਦੇ ਕੇਸ, ਜਾਣੋ ਕਿਸ-ਕਿਸ ਸੂਬੇ 'ਚ ਫੈਲਿਆ ਵਾਇਰਸ

1. ਇਬੋਲਾ ਵਾਇਰਸ

ਇਬੋਲਾ ਵਾਇਰਸ ਦੀਆਂ ਪੰਜ ਕਿਸਮਾਂ ਹਨ, ਜਿਨ੍ਹਾਂ 'ਚੋਂ ਕਈ ਅਫ਼ਰੀਕੀ ਦੇਸ਼ਾਂ 'ਚ ਮਹਾਮਾਰੀ ਦਾ ਕਾਰਨ ਬਣੀਆਂ ਹਨ। ਇਸ ਦੀ ਮੌਤ ਦਰ ਵੀ 90 ਫ਼ੀਸਦੀ ਤੱਕ ਹੈ। ਇਹ ਸੰਕਰਮਿਤ ਵਿਅਕਤੀਆਂ ਦੇ ਸਰੀਰਕ ਸੰਪਰਕ ਅਤੇ ਤਰਲ ਪਦਾਰਥਾਂ ਰਾਹੀਂ ਫੈਲਦਾ ਹੈ।

2. ਹੰਤਾ ਵਾਇਰਸ

ਹੰਤਾ ਵਾਇਰਸ ਫੇਫੜਿਆਂ ਅਤੇ ਗੁਰਦਿਆਂ ਨੂੰ ਗੰਭੀਰ ਨੁਕਸਾਨ ਪਹੁੰਚਾਉਂਦਾ ਹੈ। ਇਹ ਸੰਕਰਮਿਤ ਚੂਹਿਆਂ ਅਤੇ ਉਨ੍ਹਾਂ ਦੇ ਪਿਸ਼ਾਬ, ਮਲ ਅਤੇ ਲਾਰ ਦੇ ਸੰਪਰਕ ਜ਼ਰੀਏ ਫੈਲਦਾ ਹੈ।

ਇਹ ਵੀ ਪੜ੍ਹੋ- ਭਾਰਤ 'ਚ ਵੱਧਣ ਲੱਗੀ ਟੈਨਸ਼ਨ; ਤੇਜ਼ੀ ਨਾਲ ਫੈਲ ਰਿਹਾ HMPV ਵਾਇਰਸ

3. ਮਾਰਬਰਗ ਵਾਇਰਸ

ਮਾਰਬਰਗ ਵਾਇਰਸ ਦੁਨੀਆ ਦੇ ਸਭ ਤੋਂ ਖਤਰਨਾਕ ਵਾਇਰਸਾਂ 'ਚੋਂ ਇੱਕ ਹੈ। ਇਹ ਈਬੋਲਾ ਵਾਂਗ ਬੁਖਾਰ ਅਤੇ ਸਰੀਰ ਦੇ ਅੰਗਾਂ ਅਤੇ ਚਮੜੀ 'ਚ ਖੂਨ ਵਗਣ ਅਤੇ ਛਾਲਿਆਂ ਦਾ ਕਾਰਨ ਬਣਦਾ ਹੈ। ਇਸ ਦੀ ਮੌਤ ਦਰ 90 ਫ਼ੀਸਦੀ ਹੈ।

4. ਬਰਡ ਫਲੂ ਵਾਇਰਸ (H5N1)

ਬਰਡ ਫਲੂ ਵਾਇਰਸ ਮੁੱਖ ਤੌਰ 'ਤੇ ਪੰਛੀਆਂ ਤੋਂ ਮਨੁੱਖਾਂ ਤੱਕ ਫੈਲਦਾ ਹੈ। ਇਹ ਵਾਇਰਸ ਬਹੁਤ ਖਤਰਨਾਕ ਹੈ, ਮੌਤ ਦਰ 70 ਫੀਸਦੀ ਤੱਕ ਹੈ।

ਇਹ ਵੀ ਪੜ੍ਹੋ- ਭਾਰਤ 'ਚ HMPV ਵਾਇਰਸ ਤੋਂ 2 ਬੱਚੇ ਸੰਕਰਮਿਤ, ਕੇਂਦਰੀ ਸਿਹਤ ਮੰਤਰਾਲਾ ਦੀ ਵੱਡੀ ਅਪਡੇਟ

5.  ਲਾਸਾ ਵਾਇਰਸ

ਲੀਸਾ ਵਾਇਰਸ ਪੱਛਮੀ ਅਫਰੀਕਾ 'ਚ ਚੂਹਿਆਂ ਜ਼ਰੀਏ ਫੈਲਦਾ ਹੈ। ਇਹ ਖੂਨ ਵਹਿਣ, ਬੁਖਾਰ ਅਤੇ ਅੰਗਾਂ ਨੂੰ ਨੁਕਸਾਨ ਪਹੁੰਚਾਉਂਦਾ ਹੈ। ਜੇਕਰ ਇਸ ਵਾਇਰਸ ਦਾ ਸਮੇਂ ਸਿਰ ਇਲਾਜ ਨਾ ਕੀਤਾ ਜਾਵੇ ਤਾਂ ਇਹ ਜਾਨਲੇਵਾ ਹੋ ਸਕਦਾ ਹੈ।

6. ਜੂਨਿਨ ਵਾਇਰਸ

ਅਰਜਨਟੀਨਾ ਨਾਲ ਜੁੜੇ ਇਸ ਵਾਇਰਸ ਨਾਲ ਸੰਕਰਮਿਤ ਵਿਅਕਤੀ ਨੂੰ ਖੂਨ ਵਹਿਣ ਅਤੇ ਸੋਜ ਦੀ ਸਮੱਸਿਆ ਹੈ। ਇਸ ਦੇ ਲੱਛਣਾਂ ਦਾ ਪਤਾ ਲਗਾਉਣਾ ਮੁਸ਼ਕਲ ਹੁੰਦਾ ਹੈ, ਜਿਸ ਕਾਰਨ ਇਸ ਦਾ ਇਲਾਜ ਗੁੰਝਲਦਾਰ ਹੁੰਦਾ ਹੈ।

ਇਹ ਵੀ ਪੜ੍ਹੋ- ਚੀਨ 'ਚ ਫੈਲੇ ਵਾਇਰਸ ਦੀ ਭਾਰਤ 'ਚ ਦਸਤਕ, ਸਾਹਮਣੇ ਆਇਆ ਪਹਿਲਾ ਕੇਸ 

7. ਮਾਚੂਪੋ ਵਾਇਰਸ

ਬਲੈਕ ਟਾਈਫਸ ਦੇ ਨਾਂ ਤੋਂ ਜਾਣਿਆ ਜਾਂਦਾ ਮਾਚੂਪੋ ਵਾਇਰਸ ਤੇਜ਼ ਬੁਖਾਰ ਅਤੇ ਭਾਰੀ ਖੂਨ ਵਹਿਣ ਦਾ ਕਾਰਨ ਬਣਦਾ ਹੈ। ਇਹ ਇਕ ਵਿਅਕਤੀ ਤੋਂ ਦੂਜੇ ਵਿਅਕਤੀ ਵਿਚ ਆਸਾਨੀ ਨਾਲ ਫੈਲ ਸਕਦਾ ਹੈ।

8. ਕਯਾਸਨੂਰ ਫੋਰੈਸਟ ਵਾਇਰਸ (KFD)

ਭਾਰਤ ਵਿਚ ਖੋਜਿਆ ਗਿਆ ਇਹ ਵਾਇਰਸ ਜਾਨਵਰਾਂ ਅਤੇ ਪੰਛੀਆਂ ਰਾਹੀਂ ਮਨੁੱਖਾਂ ਵਿਚ ਫੈਲਦਾ ਹੈ। ਇਸ ਦੇ ਲੱਛਣਾਂ ਵਿਚ ਤੇਜ਼ ਬੁਖਾਰ, ਸਿਰ ਦਰਦ ਅਤੇ ਖੂਨ ਵਗਣਾ ਸ਼ਾਮਲ ਹਨ।

ਇਹ ਵੀ ਪੜ੍ਹੋ- ਗਾਰੰਟੀ! ਔਰਤਾਂ ਨੂੰ ਹਰ ਮਹੀਨੇ ਮਿਲਣਗੇ 2500 ਰੁਪਏ

9. ਡੇਂਗੂ ਵਾਇਰਸ

ਡੇਂਗੂ ਹਰ ਸਾਲ ਲੱਖਾਂ ਲੋਕਾਂ ਨੂੰ ਪ੍ਰਭਾਵਿਤ ਕਰਦਾ ਹੈ। ਇਹ ਮੱਛਰ ਦੇ ਕੱਟਣ ਨਾਲ ਫੈਲਦਾ ਹੈ ਅਤੇ ਜੇਕਰ ਸਮੇਂ ਸਿਰ ਇਲਾਜ ਨਾ ਕੀਤਾ ਜਾਵੇ ਤਾਂ ਇਹ ਘਾਤਕ ਹੋ ਸਕਦਾ ਹੈ।

10. ਰੇਬੀਜ਼ ਵਾਇਰਸ

ਰੇਬੀਜ਼ ਸੰਕਰਮਿਤ ਜਾਨਵਰਾਂ ਦੇ ਕੱਟਣ ਨਾਲ ਫੈਲਦਾ ਹੈ। ਜੇਕਰ ਸਮੇਂ ਸਿਰ ਇਲਾਜ ਨਾ ਕੀਤਾ ਜਾਵੇ, ਤਾਂ ਇਹ ਘਾਤਕ ਹੁੰਦਾ ਹੈ।

 


author

Tanu

Content Editor

Related News