ਅਸਾਮ ’ਚ ਟਰੱਕ ਅਤੇ ਆਟੋ ਰਿਕਸ਼ਾ ਵਿਚਾਲੇ ਟੱਕਰ, ਛਠ ਪੂਜਾ ਤੋਂ ਪਰਤ ਰਹੇ 10 ਲੋਕਾਂ ਦੀ ਮੌਤ
Thursday, Nov 11, 2021 - 03:27 PM (IST)
ਗੁਹਾਟੀ (ਭਾਸ਼ਾ)— ਅਸਾਮ ਦੇ ਕਰੀਮਗੰਜ ਜ਼ਿਲ੍ਹੇ ਵਿਚ ਵੀਰਵਾਰ ਯਾਨੀ ਕਿ ਅੱਜ ਛਠ ਪੂਜਾ ਤੋਂ ਬਾਅਦ ਵਾਪਸ ਪਰਤਦੇ ਸਮੇਂ ਸੀਮੈਂਟ ਨਾਲ ਲੱਦੇ ਟਰੱਕ ਅਤੇ ਇਕ ਆਟੋ ਰਿਕਸ਼ਾ ਦੀ ਆਹਮੋ-ਸਾਹਮਣੇ ਦੀ ਟੱਕਰ ’ਚ 4 ਬੀਬੀਆਂ ਅਤੇ 2 ਬੱਚਿਆਂ ਸਮੇਤ 10 ਲੋਕਾਂ ਦੀ ਮੌਤ ਹੋ ਗਈ। ਇਕ ਪੁਲਸ ਅਧਿਕਾਰੀ ਨੇ ਦੱਸਿਆ ਕਿ ਇਹ ਹਾਦਸਾ ਅਸਾਮ-ਤ੍ਰਿਪੁਰਾ ਹਾਈਵੇਅ ’ਤੇ ਜ਼ਿਲ੍ਹੇ ਦੇ ਪਾਥਰਕਾਂਡੀ ਇਲਾਕੇ ਵਿਚ ਬੈਠਾਖਾਲ ’ਚ ਹੋਇਆ। ਉਨ੍ਹਾਂ ਨੇ ਦੱਸਿਆ ਕਿ ਆਟੋ ਰਿਕਸ਼ਾ ਵਿਚ ਸਵਾਰ 9 ਸਵਾਰੀਆਂ ਦੀ ਮੌਤ ਮੌਕੇ ’ਤੇ ਹੋ ਗਈ, ਜਦਕਿ ਇਕ ਦੀ ਮੌਤ ਹਸਪਤਾਲ ’ਚ ਹੋਈ। ਉਨ੍ਹਾਂ ਨੇ ਕਿਹਾ ਕਿ ਹਾਦਸੇ ਵਿਚ ਆਟੋ ਰਿਕਸ਼ਾ ਦੀ ਮੌਤ ਹੋ ਗਈ, ਜਦਕਿ ਟਰੱਕ ਡਰਾਈਵਰ ਵਾਹਨ ਲੈ ਕੇ ਫਰਾਰ ਹੋ ਗਿਆ।
ਇਹ ਵੀ ਪੜ੍ਹੋ : ਰਾਜਸਥਾਨ: ਬੱਸ ਅਤੇ ਟਰੱਕ ਵਿਚਾਲੇ ਭਿਆਨਕ ਟੱਕਰ ਤੋਂ ਬਾਅਦ ਲੱਗੀ ਅੱਗ, ਜ਼ਿੰਦਾ ਸੜੇ 11 ਲੋਕ
ਪੁਲਸ ਨੇ ਦੱਸਿਆ ਕਿ ਫਰਾਰ ਟਰੱਕ ਡਰਾਈਵਰ ਨੂੰ ਫੜਨ ਲਈ ਇਕ ਮੁਹਿੰਮ ਸ਼ੁਰੂ ਕੀਤੀ ਗਈ ਹੈ। ਇਸ ਦਰਮਿਆਨ ਭੜਕੇ ਸਥਾਨਕ ਲੋਕਾਂ ਨੇ ਹਾਈਵੇਅ ਜਾਮ ਕਰ ਦਿੱਤਾ ਅਤੇ ਡਰਾਈਵਰ ਦੀ ਤੁਰੰਤ ਗਿ੍ਰਫ਼ਤਾਰੀ ਦੀ ਮੰਗ ਕੀਤੀ। ਮੌਕੇ ’ਤੇ ਭਾਰੀ ਪੁਲਸ ਫੋਰਸ ਭੇਜੀ ਗਈ ਹੈ। ਮਿ੍ਰਤਕਾਂ ਦੀ ਪਹਿਚਾਣ ਦੂਜਾ ਭਾਈ ਪਨਿਕਾ, ਸ਼ਾਲੂ ਬਾਈ ਪਨਿਕਾ, ਗੌਰਵ ਦਾਸ ਪਨਿਕਾ, ਲੱਲਨ ਗੋਸਵਾਮੀ, ਸ਼ੰਭੂ ਦਾਸ ਪਨਿਕਾ, ਪੂਜਾ ਗੌਰ, ਦੇਵ ਗੌਰ, ਮਾਂਗਲੀ ਕਰਮਾਕਰ, ਟੋਪੂ ਕਰਮਾਕਰ ਅਤੇ ਆਟੋ ਰਿਕਸ਼ਾ ਡਰਾਈਵਰ ਸੋਨੂਰੀ ਦੇ ਰੂਪ ਵਿਚ ਹੋਈ ਹੈ।
ਇਹ ਵੀ ਪੜ੍ਹੋ : UP ਦੇ ਜੌਨਪੁਰ ’ਚ ਵੱਡਾ ਹਾਦਸਾ; ਮਾਲਗੱਡੀ ਦੀਆਂ 21 ਬੋਗੀਆਂ ਪਲਟੀਆਂ, ਰੇਲ ਆਵਾਜਾਈ ਠੱਪ
ਹਾਦਸੇ ਵਿਚ ਮਾਰੇ ਗਏ ਸਾਰੇ ਲੋਕ ਪਾਥਰਕਾਂਡੀ ਦੇ ਲੋਂਗਈ ਚਾਹ ਬਾਗਾਨ ਦੇ ਰਹਿਣ ਵਾਲੇ ਸਨ। ਮੁੱਖ ਮੰਤਰੀ ਹਿੰਮਤ ਬਿਸਵਾ ਸਰਮਾ ਨੇ ਹਾਦਸੇ ’ਤੇ ਡੂੰਘਾ ਦੁੱਖ ਜ਼ਾਹਰ ਕੀਤਾ। ਮਿ੍ਰਤਕਾਂ ਦੇ ਪਰਿਵਾਰਾਂ ਨੂੰ 1-1 ਲੱਖ ਰੁਪਏ ਦੀ ਗਰਾਂਟ ਰਾਸ਼ੀ ਦੇਣ ਦਾ ਐਲਾਨ ਕੀਤਾ। ਮੁੱਖ ਮੰਤਰੀ ਦਫ਼ਤਰ ਦੇ ਇਕ ਬੁਲਾਰੇ ਨੇ ਦੱਸਿਆ ਕਿ ਉਨ੍ਹਾਂ ਨੇ ਜ਼ਿਲ੍ਹਾ ਪ੍ਰਸ਼ਾਸਨ ਨੂੰ ਮਿ੍ਰਤਕਾਂ ਦੇ ਪਰਿਵਾਰਾਂ ਨੂੰ ਦੁੱਖ ਦੀ ਇਸ ਘੜੀ ਨੂੰ ਹਰ ਸੰਭਵ ਮਦਦ ਕਰਨ ਦਾ ਨਿਰਦੇਸ਼ ਦਿੱਤਾ ਹੈ।
ਇਹ ਵੀ ਪੜ੍ਹੋ : ਮਾਵਾਂ ਦੀਆਂ ਕੁੱਖਾਂ ਹੋਈਆਂ ਸੁੰਨੀਆਂ, ਦੁਨੀਆ ਵੇਖਣ ਤੋਂ ਪਹਿਲਾਂ ਅੱਗ ਨੇ ਖੋਹ ਲਏ ‘ਬਾਲੜੇ ਲਾਲ’