ਮੱਧ ਪ੍ਰਦੇਸ਼ 'ਚ ਵਾਪਰਿਆ ਹਾਦਸਾ, 10 ਲੋਕਾਂ ਦੀ ਮੌਤ
Friday, Nov 13, 2020 - 09:04 PM (IST)
ਭੋਪਾਲ - ਮੱਧ ਪ੍ਰਦੇਸ਼ ਦੇ ਸ਼ਿਵਪੁਰੀ 'ਚ ਅੱਜ (13 ਨਵੰਬਰ) ਭਿਆਨਕ ਸੜਕ ਹਾਦਸਾ ਹੋਣ ਕਾਰਨ ਭਾਜੜ ਮੱਚ ਗਈ। ਮਿਲੀ ਜਾਣਕਾਰੀ ਮੁਤਾਬਕ ਸ਼ਿਵਪੁਰੀ 'ਚ ਇੱਕ ਪਿਕਅਪ ਵੈਨ ਦੇ ਪਲਟਣ ਨਾਲ ਉਸ 'ਚ ਸਵਾਰ 10 ਯਾਤਰੀਆਂ ਦੀ ਦਰਦਨਾਕ ਮੌਤ ਹੋ ਗਈ। ਇਸ ਹਾਦਸੇ 'ਚ ਕਈ ਲੋਕ ਜ਼ਖ਼ਮੀ ਵੀ ਦੱਸੇ ਜਾ ਰਹੇ ਹਨ, ਜਿਨ੍ਹਾਂ ਨੂੰ ਇਲਾਜ ਲਈ ਹਸਪਤਾਲ ਲਿਜਾਇਆ ਗਿਆ ਹੈ।
Ten people died and others injured after a pick-up van they were travelling in, overturned in Shivpuri today. Injured shifted to hospital: Shivpuri SP Rajesh Chandel #MadhyaPradesh
— ANI (@ANI) November 13, 2020
ਘਟਨਾ ਦੇ ਅਨੁਸਾਰ ਸ਼ੁੱਕਰਵਾਰ ਦੁਪਹਿਰ ਗੁੱਜਰ ਪਰਿਵਾਰ ਦੇ ਕਈ ਲੋਕ ਪਿਕਅਪ ਵਾਹਨ 'ਚ ਸਵਾਰ ਹੋ ਕੇ ਪੋਹਰੀ ਦੇ ਪਿੰਡ 'ਚ ਇੱਕ ਗਮੀ 'ਚ ਸ਼ਾਮਲ ਹੋਣ ਆਏ ਸਨ। ਉਨ੍ਹਾਂ ਦੇ ਕਿਸੇ ਵਾਕਫ਼ ਦੀ ਕੈਂਸਰ ਨਾਲ ਮੌਤ ਹੋ ਗਈ ਸੀ। ਵਾਹਨ 'ਚ ਸਵਾਰ ਯਾਤਰੀਆਂ ਦੀ ਗਿਣਤੀ 40 ਤੋਂ ਜ਼ਿਆਦਾ ਦੱਸੀ ਗਈ ਹੈ।
ਜਿਵੇਂ ਹੀ ਤੇਜ਼ ਰਫ਼ਤਾਰ 'ਚ ਜਾ ਰਿਹਾ ਵਾਹਨ ਸੰਕਰੀ ਸੜਕ 'ਤੇ ਪਹੁੰਚਿਆ ਤਾਂ ਬੇਕਾਬੂ ਹੋ ਗਿਆ। ਗੱਡੀ ਪਲਟਣ ਨਾਲ ਸਾਰੇ ਲੋਕ ਇਸ ਦੇ ਹੇਠਾਂ ਦਬੇ ਰਹੇ ਗਏ। ਜਦੋਂ ਤੱਕ ਸਥਾਨਕ ਲੋਕ ਉਨ੍ਹਾਂ ਨੂੰ ਕੱਢਦੇ ਉਦੋਂ ਤੱਕ 10 ਲੋਕਾਂ ਦੀ ਮੌਤ ਹੋ ਚੁੱਕੀ ਸੀ। ਕਈ ਲੋਕਾਂ ਨੂੰ ਗੰਭੀਰ ਹਾਲਤ 'ਚ ਸ਼ਿਵਪੁਰੀ ਦੇ ਜ਼ਿਲ੍ਹਾ ਹਸਪਤਾਲ 'ਚ ਦਾਖਲ ਕਰਵਾਇਆ ਗਿਆ ਹੈ। ਦੱਸਿਆ ਜਾਂਦਾ ਹੈ ਕਿ ਘਟਨਾ ਦੀ ਸੂਚਨਾ ਮਿਲਦੇ ਹੀ ਕੁਲੈਕਟਰ ਅਕਸ਼ੈ ਕੁਮਾਰ ਸਿੰਘ ਅਤੇ ਐੱਸ.ਪੀ. ਰਾਜੇਸ਼ ਸਿੰਘ ਚੰਦੇਲ ਮੌਕੇ 'ਤੇ ਪਹੁੰਚ ਗਏ। ਦੋ ਗੰਭੀਰ ਜ਼ਖ਼ਮੀਆਂ ਨੂੰ ਗਵਾਲੀਅਰ ਵੀ ਰੈਫਰ ਕੀਤਾ ਗਿਆ ਹੈ।