ਸੇਵਾਮੁਕਤ ਇੰਜੀਨੀਅਰ ਕੋਲੋਂ ਛਾਪੇਮਾਰੀ 'ਚ ਮਿਲੇ 10 ਫਲੈਟ, 1.5 ਕਿਲੋ ਸੋਨਾ ਤੇ ਕਰੋੜਾਂ ਰੁਪਏ

Monday, Aug 12, 2024 - 03:53 PM (IST)

ਸੇਵਾਮੁਕਤ ਇੰਜੀਨੀਅਰ ਕੋਲੋਂ ਛਾਪੇਮਾਰੀ 'ਚ ਮਿਲੇ 10 ਫਲੈਟ, 1.5 ਕਿਲੋ ਸੋਨਾ ਤੇ ਕਰੋੜਾਂ ਰੁਪਏ

ਭੁਵਨੇਸ਼ਵਰ (ਭਾਸ਼ਾ)- ਓਡੀਸ਼ਾ ਦੇ ਵਿਜੀਲੈਂਸ ਵਿਭਾਗ ਨੇ ਸੋਮਵਾਰ ਨੂੰ ਲੋਕ ਨਿਰਮਾਣ ਵਿਭਾਗ ਦੇ ਇਕ ਸੇਵਾਮੁਕਤ ਇੰਜੀਨੀਅਰ ਤਾਰਾ ਪ੍ਰਸਾਦ ਮਿਸ਼ਰਾ ਦੇ ਕੰਪਲੈਕਸਾਂ 'ਤੇ ਛਾਪੇਮਾਰੀ ਕਰ ਕੇ 1.5 ਕਿਲੋ ਸੋਨਾ, 2.70 ਕਰੋੜ ਰੁਪਏ ਦੀ ਨਕਦੀ, ਮਹਿੰਗੀਆਂ ਕਾਰਾਂ ਅਤੇ 10 ਆਲੀਸ਼ਾਨ ਫਲੈਟਾਂ ਸਮੇਤ ਕਰੋੜਾਂ ਦੀ ਜਾਇਦਾਦ ਦਾ ਖੁਲਾਸਾ ਕੀਤਾ। ਅਧਿਕਾਰੀਆਂ ਨੇ ਦੱਸਿਆ ਕਿ ਗੁਪਤ ਸੂਚਨਾ ਦੇ ਆਧਾਰ 'ਤੇ ਵਿਜੀਲੈਂਸ ਟੀਮ ਨੇ 12 ਪੁਲਸ ਡਿਪਟੀ ਕਮਿਸ਼ਨਰਾਂ, 12 ਇੰਸਪੈਕਟਰਾਂ, 16 ਸਹਾਇਕ ਡਿਪਟੀ ਇੰਸਪੈਕਟਰਾਂ ਅਤੇ ਹੋਰ ਕਰਮਚਾਰੀਆਂ ਨਾਲ ਭੁਵਨੇਸ਼ਵਰ, ਕਟਕ ਅਤੇ ਝਾਰਸੁਗੁੜਾ 'ਚ 9 ਥਾਵਾਂ 'ਤੇ ਇਕੱਠੇ ਛਾਪੇਮਾਰੀ ਕੀਤੀ।

ਉਨ੍ਹਾਂ ਦੱਸਿਆ ਕਿ ਛਾਪੇਮਾਰੀ 'ਚ ਮੁੱਖ ਥਾਵਾਂ 'ਤੇ 10 ਫਲੈਟ, 7 ਜ਼ਮੀਨਾਂ, 2.7 ਕਰੋੜ ਰੁਪਏ ਵੱਧ ਦੀ ਬੈਂਕ ਰਾਸ਼ੀ, 1.5 ਕਿਲੋਗ੍ਰਾਮ ਸੋਨਾ ਅਤੇ 6 ਲੱਖ ਰੁਪਏ ਦੀ ਨਕਦੀ ਬਰਾਮਦ ਕੀਤੀ ਗਈ। ਇਸ ਤੋਂ ਇਲਾਵਾ ਅਧਿਕਾਰੀਆਂ ਨੂੰ 13 ਲੱਖ ਰੁਪਏ ਕੀਮਤ ਦੀ ਰੋਲੈਕਸ ਸਮੇਤ ਵੱਖ-ਵੱਖ ਬ੍ਰਾਂਡ ਦੀਆਂ ਮਹਿੰਗੀਆਂ ਘੜੀਆਂ, ਮਹਿੰਗੀਆਂ ਕਾਰਾਂ (ਮਰਸੀਡੀਜ਼ ਬੇਂਜ ਅਤੇ ਕੀਆ ਸੇਲਟੋਸ) ਅਤੇ ਇੰਜੀਨੀਅਰ ਦੀ ਧੀ ਦੀ ਮੈਡੀਕਲ ਸਿੱਖਿਆ 'ਤੇ ਖਰਚ ਕੀਤੇ ਗਏ 80 ਲੱਖ ਰੁਪਿਆਂ ਦਾ ਰਿਕਾਰਡ ਵੀ ਮਿਲਿਆ। ਜਾਂਚ 'ਚ ਅਮਰੀਕਾ, ਥਾਈਲੈਂਡ, ਵਿਯਤਨਾਮ, ਸੰਯੁਕਤ ਅਰਬ ਅਮੀਰਾਤ, ਕੈਨੇਡਾ, ਮੈਕਸੀਕੋ, ਮਲੇਸ਼ੀਆ ਅਤੇ ਸਿੰਗਾਪੁਰ ਦੀ ਵਿਦੇਸ਼ੀ ਮੁਦਰਾ ਵੀ ਬਰਾਮਦ ਕੀਤੀ ਗਈ। ਛਾਪੇਮਾਰੀ ਜਾਰੀ ਹੈ। ਇਸ ਦੇ ਨਾਲ ਹੀ ਸ਼ੇਅਰਾਂ ਅਤੇ ਮਿਊਚਲ ਫੰਡ 'ਚ ਵਾਧੂ ਜਮ੍ਹਾ ਰਾਸ਼ੀ ਅਤੇ ਨਿਵੇਸ਼ ਕੀਤੀ ਗਈ ਰਾਸ਼ੀ ਦਾ ਮੁਲਾਂਕਣ ਕੀਤਾ ਜਾ ਰਿਹਾ ਹੈ।

ਜਗ ਬਾਣੀ ਈ-ਪੇਪਰ ਨੂੰ ਪੜ੍ਹਨ ਅਤੇ ਐਪ ਨੂੰ ਡਾਊਨਲੋਡ ਕਰਨ ਲਈ ਇੱਥੇ ਕਲਿੱਕ ਕਰੋ

For Android:- https://play.google.com/store/apps/details?id=com.jagbani&hl=en

For IOS:- https://itunes.apple.com/in/app/id538323711?mt=8


author

DIsha

Content Editor

Related News