ਮਾਪਿਆਂ ਦੀ ਸਹਿਮਤੀ ''ਤੇ ਹੀ ਸਕੂਲ ਜਾ ਸਕਣਗੇ 10-12ਵੀਂ ਦੇ ਵਿਦਿਆਰਥੀ
Monday, Aug 09, 2021 - 11:28 PM (IST)
ਨਵੀਂ ਦਿੱਲੀ - ਦਿੱਲੀ ਵਿੱਚ 10ਵੀਂ ਅਤੇ 12ਵੀਂ ਦੇ ਵਿਦਿਆਰਥੀ ਲਈ ਸਕੂਲ ਅੰਸ਼ਕ ਤੌਰ 'ਤੇ ਸੋਮਵਾਰ ਨੂੰ ਖੋਲ੍ਹ ਦਿੱਤੇ ਗਏ। ਦਿੱਲੀ ਸਰਕਾਰ ਨੇ ਸਕੂਲ ਖੋਲ੍ਹਣ ਨੂੰ ਲੈ ਕੇ ਸੋਮਵਾਰ ਸ਼ਾਮ ਨੂੰ ਸਟੈਂਡਰਡ ਆਪਰੇਟਿੰਗ ਪ੍ਰੋਸਿਜਰ (ਐੱਸ.ਓ.ਪੀ.) ਵੀ ਜਾਰੀ ਕਰ ਦਿੱਤੀ। ਇਸ ਮੁਤਾਬਕ, 10ਵੀਂ ਅਤੇ 12ਵੀਂ ਕਲਾਸ ਦੇ ਵਿਦਿਆਰਥੀ ਸਿਰਫ ਕਾਉਂਸਲਿੰਗ ਗਾਈਡੈਂਸ ਅਤੇ ਪ੍ਰੈਕਟਿਕਲ ਨਾਲ ਸਬੰਧਿਤ ਕਲਾ ਲਈ ਹੀ ਸਕੂਲ ਜਾ ਸਕਣਗੇ। ਇਸ ਤੋਂ ਇਲਾਵਾ ਮਾਪਿਆਂ ਨੂੰ ਵਿਦਿਆਰਥੀਆਂ ਨੂੰ ਸਕੂਲ ਭੇਜਣ ਤੋਂ ਪਹਿਲਾਂ ਕੰਸੈਂਟ ਫ਼ਾਰਮ 'ਤੇ ਵੀ ਦਸਤਖ਼ਤ ਕਰਣ ਹੋਣਗੇ।
ਇਹ ਵੀ ਪੜ੍ਹੋ - ਸਮੁੰਦਰੀ ਚੁਣੌਤੀਆਂ ਤੋਂ ਨਜਿੱਠਣ ਲਈ PM ਮੋਦੀ ਨੇ UNSC ਨੂੰ ਦਿੱਤੇ ਪੰਜ ਮੰਤਰ
ਨਵੀਂ ਐੱਸ.ਓ.ਪੀ. ਮੁਤਾਬਕ, 10ਵੀਂ ਅਤੇ 12ਵੀਂ ਦੀ ਕਲਾਸਾਂ ਦੇ ਨਾਲ ਆਨਲਾਈਨ ਕਲਾਸਾਂ ਵੀ ਜਾਰੀ ਰਹਿਣਗੀਆਂ। ਜੋ ਵਿਦਿਆਰਥੀ ਸਕੂਲ ਜਾਣਗੇ, ਉਨ੍ਹਾਂ ਦੀ ਹਰ ਰੋਜ਼ ਜਾਂਚ ਕੀਤੀ ਜਾਵੇਗੀ। ਯਾਨੀ ਤਾਪਮਾਨ ਜ਼ਿਆਦਾ ਹੋਣ ਜਾਂ ਫਿਰ ਖੰਘ ਵਰਗੇ ਲੱਛਣ 'ਤੇ ਉਹ ਸਕੂਲ ਨਹੀਂ ਆ ਸਕਣਗੇ। ਇਸ ਤੋਂ ਇਲਾਵਾ ਸਾਰੇ ਵਿਦਿਆਰਥੀਆ ਨੂੰ ਸਕੂਲ ਦੇ ਅੰਦਰ ਮਾਸਕ ਪਹਿਨਣਾ ਹੋਵੇਗਾ ਅਤੇ ਸੋਸ਼ਲ ਡਿਸਟੈਂਸਿੰਗ ਦਾ ਪਾਲਣ ਕਰਣਾ ਹੋਵੇਗਾ। ਸਕੂਲ ਵਿੱਚ ਕਲਾਸ ਦੇ ਹੈੱਡ ਟੀਚਰ ਨੂੰ ਸਮਰੱਥਾ ਦੇ ਆਧਾਰ 'ਤੇ ਸਿਟਿੰਗ ਅਰੇਂਜਮੈਂਟ ਕਰਣਾ ਹੋਵੇਗਾ।
ਇਹ ਵੀ ਪੜ੍ਹੋ - ਮੱਧ ਪ੍ਰਦੇਸ਼ 'ਚ ਚਾਰ ਸਾਲ 'ਚ ਰੇਪ ਦੇ 26,708 ਮਾਮਲੇ ਹੋਏ ਦਰਜ
ਦਿੱਲੀ ਵਿੱਚ ਕੋਰੋਨਾ ਨਾਲ ਬੀਤੇ 24 ਘੰਟੇ ਵਿੱਚ ਨਹੀਂ ਹੋਈ ਇੱਕ ਵੀ ਮੌਤ
ਦਿੱਲੀ ਵਿੱਚ ਪਿਛਲੇ 24 ਘੰਟੇ ਵਿੱਚ ਕੋਰੋਨਾ ਵਾਇਰਸ ਨਾਲ ਇੱਕ ਵੀ ਮੌਤ ਨਹੀਂ ਹੋਈ ਹੈ। ਉਥੇ ਹੀ, 66 ਨਵੇਂ ਮਾਮਲੇ ਸਾਹਮਣੇ ਆਏ ਹਨ। ਇੱਕ ਹਫਤੇ ਵਿੱਚ ਤੀਜੀ ਵਾਰ 24 ਘੰਟੇ ਦੌਰਾਨ ਇੱਕ ਵੀ ਮੌਤ ਨਹੀਂ ਹੋਈ। 2 ਅਗਸਤ ਅਤੇ 4 ਅਗਸਤ ਨੂੰ ਵੀ ਗਿਣਤੀ ਜ਼ੀਰੋ ਹੀ ਸੀ। ਰਾਜਧਾਨੀ ਵਿੱਚ ਕੋਰੋਨਾ ਇਨਫੈਕਸ਼ਨ ਦਰ 0.1 ਫੀਸਦੀ ਹੈ। ਸਰਗਰਮ ਮਰੀਜ਼ਾਂ ਦੀ ਗਿਣਤੀ 536 ਹੋ ਗਈ ਹੈ। ਇਸ ਦੌਰਾਨ ਹੋਮ ਆਇਸੋਲੇਸ਼ਨ ਵਿੱਚ 170 ਮਰੀਜ਼ ਹਨ।
ਨੋਟ- ਇਸ ਖ਼ਬਰ ਬਾਰੇ ਕੀ ਹੈ ਤੁਹਾਡੀ ਰਾਏ? ਕੁਮੈਂਟ ਕਰਕੇ ਦਿਓ ਜਵਾਬ।